ਨਿਪੁੰਨ ਭਾਰਤ ਪੂਰੀ ਨਿਪੁੰਨਤਾ ਨਾਲ ਲਾਗੂ ਕਰਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਨਵਨਿਯੁਕਤ ਅਧਿਆਪਕ – ਜਗਵਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਨਵਨਿਯੁਕਤ ਅਧਿਆਪਕ ਆਪਣੇ ਆਪਣੇ ਸਕੂਲਾਂ ਵਿੱਚ ਜਾ ਕੇ ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਦੇ ਪ੍ਰੋਜੈਕਟ ਨਿਪੁੰਨ ਭਾਰਤ ਪੂਰੀ ਨਿਪੁੰਨਤਾ ਨਾਲ ਲਾਗੂ ਕਰਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਗਏ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ ਨੇ ਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਸਿੱਖਿਆ ਬਲਾਕ ਨਡਾਲਾ ਤੇ ਫਗਵਾੜਾ ਦੇ ਨਵਨਿਯੁਕਤ 6635 ਅਧਿਆਪਕਾਂ ਦੀ ਭਰਤੀ ਤਹਿਤ ਤਿੰਨ ਰੋਜ਼ਾ ਅਧਿਆਪਕਾਂ ਦਾ ਸੈਮੀਨਾਰ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਜੋਸਨ , ਜ਼ਿਲ੍ਹਾ ਕੋਆਰਡੀਨੇਟਰ ਸੁਖਮਿੰਦਰ ਸਿੰਘ ਬਾਜਵਾ ਦੀ ਅਗਵਾਈ ਤੇ ਬੀ ਐਮ ਟੀ ਹਰਪ੍ਰੀਤ ਸਿੰਘ ਨਡਾਲਾ,ਬੀ ਐੱਮ ਟੀ ਤਰਸੇਮ ਸਿੰਘ ਨਡਾਲਾ, ਹਰਪ੍ਰੀਤ ਸਿੰਘ ਭੁੱਲਰ ਬੀ ਐੱਮ ਟੀ ਦੀ ਦੇਖ ਰੇਖ ਹੇਠ ਸਿੱਖਿਆ ਬਲਾਕ ਨਡਾਲਾ ਵਿਖੇ ਸੰਪੰਨ ਹੋਣ ਤੇ ਨਵਨਿਯੁਕਤ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ ਨੇ ਨਵਨਿਯੁਕਤ ਅਧਿਆਪਕਾਂ ਨੂੰ ਕਿਹਾ ਕਿ ਰਿਸੋਰਸ ਪਰਸਨ ਦੁਆਰਾ

ਸੈਮੀਨਾਰ ਦੌਰਾਨ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨਿਪੁੰਨ ਭਾਰਤ ਪ੍ਰੋਜੈਕਟ ਦੇ ਸੈਸ਼ਨ ਦੇ ਪਹਿਲੇ ਦੋ ਮਹੀਨੇ ਦੌਰਾਨ ਟੀਚੇ, ਉਸ ਦੇ ਹਫਤਾਵਾਰੀ ਸਿਲੇਬਸ, ਵਿਦਿਆਰਥੀਆਂ ਦੀ ਜਾਂਚ ਪੱਧਰ ਨੂੰ ਫਿਕਸ ਕਰਨਾ, ਟੀਚਿਆਂ ਦੀ ਪ੍ਰਾਪਤੀ ਦੀ ਸਿਖਲਾਈ ਦਿੱਤੀ ਗਈ ਹੈ । ਉਸ ਨੂੰ ਆਪ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਵਧੀਆ ਢੰਗ ਨਾਲ ਚਲਾ ਕੇ ਪੜ੍ਹਨ ਸਿੱਖਣ ਦੀ ਗੁਣਵੱਤਾ ਨੂੰ ਵਧਾਉਂਦੇ ਹੋਏ। ਜ਼ਿਲ੍ਹੇ ਦਾ ਨਾਂ ਪੰਜਾਬ ਵਿੱਚ ਉੱਚਾ ਕਰੋਗੇ।ਇਸ ਦੌਰਾਨ ਹਾਜ਼ਰ ਅਧਿਆਪਕਾਂ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ, ਮੀਨਾ ਰਾਣੀ, ਰਵੀਨਾ,ਪਲਕ ਬੇਦੀ,ਪ੍ਰਵੀਨ ਰਾਣੀ,ਸਾਲੂ ਦੇਵੀ,ਬਿਮਲਾ ਦੇਵੀ ਰਕੇਸ਼ ਕੁਮਾਰ, ਮਨੀਸ਼ ਰਾਣਾ,ਪ੍ਰਵੀਨ ਰਾਣੀ,ਸੁਭਮ ਧੀਮਾਨ, ਰਕੇਸ਼, ਸ਼ਾਲੂ ਵਰਮਾ,ਜੋਤੀ ਖਜ਼ਰੂਲਾ, ਰਿਤਿਕਾ ਪ੍ਰਸਾਸਰ,ਰਿੰਕਲ ਵਿਧਾਇਕ, ਬੇਅੰਤ ਕੌਰ ,ਨਾਇਬ ਸਿੰਘ ਆਦਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਸੁਖਮਿੰਦਰ ਸਿੰਘ ਬਾਜਵਾ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਨਿਪੁੰਨ ਭਾਰਤ ਪ੍ਰੋਜੈਕਟ ਨੂੰ ਆਪਣੇ ਸਕੂਲਾਂ ਵਿੱਚ ਪੂਰਨ ਤੌਰ ਤੇ ਲਾਗੂ ਕਰਕੇ ਬੇਹਤਰ ਨਤੀਜੇ ਦੇਣਗੇ।

ਇਸ ਦੌਰਾਨ ‌‌‌‌‌‌‌‌ ਜ਼ਿਲ੍ਹਾ ਕੋਆਰਡੀਨੇਟਰ ਸੁਖਮਿੰਦਰ ਸਿੰਘ ਬਾਜਵਾ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਵਿਭਾਗ ਦੀਆਂ ਨੀਤੀਆਂ, ਕਾਰਜਸ਼ੈਲੀ, ਨਿਪੁੰਨ ਭਾਰਤ ਮਿਸ਼ਨ ਤਹਿਤ ਬਣਾਈ ਜ਼ਿਲ੍ਹਾ ਪੱਧਰੀ ਕਮੇਟੀ ਬਲਾਕ, ਬਲਾਕ ਪੱਧਰੀ ਕਮੇਟੀ,ਦੀ ਬਣਤਰ ਸੰਬੰਧੀ ਜਾਣਕਾਰੀ ਦਿੱਤੀ ਗਈ। ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸੰਜੀਵ ਕੁਮਾਰ ਹਾਂਡਾ ਦੁਆਰਾ ਵਿਭਾਗ ਦੀਆਂ ਨੀਤੀਆਂ , ਕਾਰਜਸ਼ੈਲੀ, ਯੋਜਨਾਬੰਦੀ ਸੰਬੰਧੀ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ ਗਏ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਖੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ
Next articleਇੱਥੇ ਰੱਖੋ ਨਿਆ…