ਇੱਥੇ ਰੱਖੋ ਨਿਆ…

(ਕਿਰਨ)

(ਸਮਾਜ ਵੀਕਲੀ)

ਦੇਸ਼ ਦੇ ਪਹਿਲਵਾਨ ਧਰਨੇ ਤੇ ਬੈਠੇ ਹਨ। ਜਿਹਨਾਂ ਦੀ ਮੰਗ ਹੈ ਕਿ ਮਹਿਲਾ ਖਿਡਾਰੀਆਂ ਨਾਲ ਕੀਤਾ ਗਏ ਜਿਨਸੀ ਸ਼ੋਸ਼ਣ ਦੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ। ਜਿੱਥੇ ਓਲੰਪਿਕ ਵਿਚ ਮੈਡਲ ਜਿੱਤਣ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨੀ ਪੈਂਦੀ ਹੈ। ਉਥੇ ਹੀ ਮੈਡਲ ਜਿੱਤਣ ਤੇ ਹੋਰ ਨੌਜਵਨਾਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ। ਇਹੀ ਉਮੀਦ ਦੰਗਲ ਫਿਲਮ ਦੇਖ ਕੇ ਮਾਪਿਆਂ ਨੂੰ ਹੋਈ ਹੋਵੇਗੀ, ਉਹ ਵੀ ਆਪਣੀਆਂ ਧੀਆਂ ਨੂੰ ਵਧੀਆ ਤੇ ਉੱਤਮ ਜੀਵਨ ਦੇਣ ਲਈ ਖਿਡਾਰੀ ਬਣਾੳਣਾ ਚਾਹੁੰਦੇ ਹੋਣਗੇ ।ਪਰ ਸਾਡੇ ਦੇਸ਼ ਦੀ ਗੰਦੀ ਸਿਆਸਤ ਨੇ ਇਹਨਾਂ ਨੂੰ ਸੜਕਾਂ ਤੇ ਰੁੱਲਣ ਲਈ ਮਜ਼ਬੂਰ ਕਰ ਦਿੱਤਾ ਹੈ।

ਉਹ ਮਾਪੇ ਵੀ ਆਪਣੀਆਂ ਧੀਆਂ ਨੂੰ ਇਹਨਾਂ ਦਰਿੰਦਿਆਂ ਤੋ ਬਚਾਓਣ ਲਈ ਆਪਣੇ ਫ਼ੈਸਲੇ ਬਦਲ ਚੁੱਕੇ ਹੋਣਗੇ। ਮੋਦੀ ਜੋਕਿ ਹਰ ਹਫ਼ਤੇ ਮੰਨ ਕੀ ਆਵਾਜ਼ ਕਰਦਾ ਹੈ ਮੈਡਲ ਜਿੱਤਣ ਤੇ ਵਧਾਈ ਦਿੰਦੇ ਹੋਏ ਦੇਸ਼ ਦਾ ਸਿਰ ਉੱਚਾ ਹੋ ਗਿਆ ਹੈ ,ਪਰ ਹੁਣ ਬਿਲਕੁਲ ਚੁੱਪ ਹੈ ਕਿਉੰਕਿ ਆਰੋਪੀ ਉਸਦੀ ਪਾਰਟੀ ਦਾ ਬੰਦਾ ਹੈ।

ਕ੍ਰਿਕਟ ਨੂੰ ਦੇਸ਼ ਦੀ ਜਾਨ ਮੰਨ ਵਾਲੇ ਦੱਸ ਸਕਦੇ ਆ ਕਿ ਕ੍ਰਿਕਟ ਓਲੰਪਿਕ ਚੋਂ ਕਿੰਨੇ ਮੈਡਲ ਲੈ ਕੇ ਆਈ ਹੈ? ਬਹੁਤ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਵੀ ਕ੍ਰਿਕਟ ਖਿਡਾਰੀਆਂ ਤੇ ਹੋਰ ਹਸਤੀਆਂ ਨੇ ਇਹਨਾਂ ਨੂੰ ਸਮਰਥਨ ਨਹੀਂ ਦਿੱਤਾ।

ਇਹਨਾਂ ਚੈਂਪੀਅਨ ਦਾ ਧਰਨਾ ਕੋਈ ਆਮ ਗੱਲ ਨਹੀਂ ਆ ਇਹ ਵਿਸ਼ਵ ਗੁਰੂ ਦੇ ਦੇਸ਼ ਵਿੱਚ ਨਿਆ ਪ੍ਰਣਾਲੀ ਦੀ ਅਰਥੀ ਨੂੰ ਲੱਗੀ ਇੱਕ ਤੀਲੀ ਸਮਾਨ ਹੈ।

ਵਜੂਦ ਤੁਮਹੀਂ ਕੋ,,
ਬਚਾਨਾ ਹੋਗਾ ਏ ਸਖ਼ੀ
ਹਰ ਵਾਰ ਦਰੋਪਤੀ ਕੀ ਮਦਦ ਕੋ
ਕਾਨ੍ਹਾ ਨਹੀਂ ਆਤੇ

(ਕਿਰਨ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਪੁੰਨ ਭਾਰਤ ਪੂਰੀ ਨਿਪੁੰਨਤਾ ਨਾਲ ਲਾਗੂ ਕਰਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਨਵਨਿਯੁਕਤ ਅਧਿਆਪਕ – ਜਗਵਿੰਦਰ ਸਿੰਘ
Next articleਸ.ਸ.ਸ.ਸਕੂਲ ਹਸਨਪੁਰ ( ਲੁਧਿਆਣਾ ) ਦਾ ਅੱਠਵੀਂ ਦਾ ਨਤੀਜਾ ਸੌ ਪ੍ਤੀਸ਼ਤ