ਪ੍ਰੈਸ ਕਲੱਬ ਵੱਲੋਂ ‘ਪੜ੍ਹਤਾ ਪੰਜਾਬ’ ਤਹਿਤ ਕਸੌਲੀ ਸਰਕਾਰੀ ਸਕੂਲ ਨੂੰ ਸਟੇਸ਼ਨਰੀ ਵੰਡੀ

ਸਰਕਾਰੀ ਸਕੂਲ ਕਸੌਲੀ ਵਿੱਚ ਸਟੇਸ਼ਨਰੀ ਵੰਡਦੇ ਹੋਏ ਪ੍ਰੈਸ ਕਲੱਬ ਡੇਰਾਬੱਸੀ ਦੇ ਮੈਂਬਰ।

ਡੇਰਾਬਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਪ੍ਰੈੱਸ ਕਲੱਬ ਸਬ-ਡਵੀਜ਼ਨ ਡੇਰਾਬੱਸੀ, (ਰਜਿ.2589) ਡੇਰਾਬੱਸੀ ਖੇਤਰ ਵਿੱਚ ‘ਪੜ੍ਹੋ ਪੰਜਾਬ’ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਸੌਲੀ ਵਿਖੇ ਲੋੜਵੰਦ ਪਰਿਵਾਰਾਂ ਦੇ 100 ਦੇ ਕਰੀਬ ਬੱਚਿਆਂ ਨੂੰ ਪੈਨ, ਪੈਨਸਿਲ,ਰਬੜ੍ਹ ਅਤੇ ਕਾਪੀਆਂ ਸਮੇਤ ਸਿੱਖਿਆ ਸਮੱਗਰੀ ਵੰਡੀ ਗਈ। ਕਲੱਬ ਦੇ ਪ੍ਰਧਾਨ ਰਣਬੀਰ ਸਿੰਘ ਦੀ ਅਗਵਾਈ ਹੇਠ ਪੱਤਰਕਾਰ ਭਰਾਵਾਂ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਰਣਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਬੈਗ, ਵਰਦੀਆਂ, ਜੁੱਤੀਆਂ ਆਦਿ ਦੇਣ ਤੋਂ ਇਲਾਵਾ ਸਕੂਲ ਦੇ ਵਿਹੜੇ ਵਿਚ ਪੌਦੇ ਲਗਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੈੱਸ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਚੰਦਰਪਾਲ ਅੱਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰੈੱਸ ਕਲੱਬ ਵੱਲੋਂ ਵੱਧ ਤੋਂ ਵੱਧ ਸਕੂਲਾਂ ਦੇ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ।

ਸਕੂਲ ਦੇ ਸੈਂਟਰ ਹੈੱਡ ਟੀਚਰ ਗੁਰਮੀਤ ਸਿੰਘ ਅਤੇ ਅਧਿਆਪਕ ਹਰਪ੍ਰੀਤ ਕੌਰ ਨੇ ਪ੍ਰੈੱਸ ਕਲੱਬ ਦੇ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੈਸ ਕਲੱਬ ਹਲਕਾ ਡੇਰਾਬੱਸੀ ਦੇ ਪ੍ਰਧਾਨ ਮਨੋਜ ਰਾਜਪੂਤ, ਡੇਰਾਬੱਸੀ ਕਲੱਬ ਦੇ ਉਪ ਚੇਅਰਮੈਨ ਅਨਿਲ ਸ਼ਰਮਾ, ਸਰਪ੍ਰਸਤ ਯਸ਼ਪਾਲ ਚੌਹਾਨ, ਜਨਰਲ ਸਕੱਤਰ ਗੁਰਜੀਤ ਸਿੰਘ, ਉਪ ਪ੍ਰਧਾਨ ਸੁਖਵਿੰਦਰ ਸਿੰਘ, ਸਟੋਰ ਇੰਚਾਰਜ ਸੁਰਿੰਦਰ ਪੁਰੀ, ਕੈਸ਼ੀਅਰ ਵਿਦਿਆਸਾਗਰ, ਉਪ ਪ੍ਰਧਾਨ ਸੁਰਜੀਤ ਸਿੰਘ ਕੁਹਾੜ ਅਤੇ ਹਰਦੀਪ ਮੁਬਾਰਕਪੁਰ ਵੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਮਲੇਰੀਆ ਦਿਵਸ ਤੇ ਸਿਹਤ ਵਿਭਾਗ ਵੱਲੋਂ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਸੈਮੀਨਾਰ ਆਯੋਜਿਤ
Next articleਸ਼ਰੀਫ਼ ਬੰਦੇ