ਵਿਸਾਖੀ ਮੇਲਾ-2023: ਨੂਰਾਂ ਸਿਸਟਰਸ ਦੀ ਸੂਫੀ ਗਾਇਕੀ ਨੇ ਦਰਸ਼ਕ ਕੀਲੇ

ਡਿਪਟੀ ਕਮਿਸ਼ਨਰ , ਐਸ ਐਸ ਪੀ ਨੇ ਮਾਣਿਆ ਗਾਇਕੀ ਦਾ ਅਨੰਦ

ਸੰਮੀ , ਲੁੱਡੀ , ਤੂੰਬੀ,ਅਲਗੋਜੇ,ਮਿਊਜ਼ੀਕਲ ਚੇਅਰ ਗੇਮ,ਤੰਬੋਲਾ ਬਣੇ ਰਹੇ ਖਿੱਚ ਦਾ ਕੇਂਦਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- “ਵਿਸਾਖੀ ਮੇਲਾ-2023” ਦੇ ਪਹਿਲੇ ਦਿਨ ਦੀ ਸਮਾਪਤੀ ਨੂਰਾ ਸਿਸਟਰਸ ਵਲੋਂ ਕੀਤੀ ਗਈ ਸੂਫੀ ਗਾਇਕੀ ਦੇ ਨਾਲ ਹੋਈ। ਉਨ੍ਹਾਂ ਆਪਣੇ ਸੂਫੀਆਨਾ ਅੰਦਾਜ਼ ਤੇ ਸੁਰਤਾਲ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।ਉਨਾਂ ਬੁੱਲੇ ਸ਼ਾਹ ਦੇ ਕਲਾਮ ਦੇ ਕਲਾਮ ਨਾਲ ਸ਼ੁਰੂਆਤ ਕੀਤੀ ਤੇ ਲਗਾਤਾਰ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ । ਉਨਾਂ “ਮਸਤ ਕਲੰਦਰ “ ਕਲਾਮ ਦੀ ਪੇਸ਼ਕਾਰੀ ਨਾਲ ਸਮਾਂ ਬੰਨ੍ਹ ਦਿੱਤਾ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ , ਐਸ ਐਸ ਪੀ ਰਾਜਪਾਲ ਸਿੰਘ ਸੰਧੂ , ਵਧੀਕ ਡਿਪਟੀ ਕਮਿਸ਼ਨਰ ਜਨਰਲ ਸਾਗਰ ਸੇਤੀਆ , ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਵੀ ਨੂਰਾਂ ਸਿਸਟਰਜ ਦੀ ਗਾਇਕੀ ਦਾ ਅਨੰਦ ਮਾਣਿਆ ।

ਇਸ ਤੋਂ ਪਹਿਲਾਂ ਵਿਸਾਖੀ ਮੇਲੇ ਦੇ ਪਹਿਲੇ ਦਿਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾ ਵਲੋਂ ਸੋਲੋ ਸੌਗ ਦੀ ਪੇਸ਼ਕਾਰੀ ਕੀਤੀ ਗਈ,ਜਦਕਿ ਸੁੱਖੀ ਢੋਲੀ ਵਲੋਂ ਤੂੰਬੀ ਤੇ ਅਲਗੋਜੇ ਵਜਾ ਕੇ ਦਰਸ਼ਕਾਂ ਨੂੰ ਕੀਲ ਲਿਆ ਗਿਆ। ਇਸ ਤੋਂ ਇਲਾਵਾ ਮਿਊਜ਼ੀਕਲ ਚੇਅਰ ਗੇਮ,ਤੰਬੋਲਾ ਵਿਚ ਔਰਤਾਂ ਤੇ ਬੱਚਿਆਂ ਨੇ ਪੂਰੀ ਦਿਲਚਸਪੀ ਦੇ ਨਾਲ ਭਾਗ ਲਿਆ। ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀਆਂ ਵਲੋਂ ਲੋਕ ਨਾਚ “ਸੰਮੀ” ਦੇ ਪੇਸ਼ਕਾਰੀ ਕੀਤੀ ਗਈ। ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਸੱਭਿਆਚਾਰਕ ਪ੍ਰੋਗਰਾਮ ਦਾ ਅਨੰਦ ਮਾਣਿਆ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਦੀਪ ਸਿੰਘ ਕਾਹਲੋਂ ਬਣੇ ਅਥਲੀਟ ਕਮਿਸ਼ਨ ਦੇ ਕਨਵੀਨਰ
Next articleਪੰਜਾਬੀ ਗਾਇਕ ਰਮਜ਼ਾਂਨ ਤੇ ਗਾਇਕਾਂ ਗੁਰਮਨ ਕੌਰ ਦੀ ਸੁਰੀਲੀ ਆਵਾਜ਼ ਵਿੱਚ ਗੀਤ ‘ਅੱਲਾ ਖੈਰ ਕਰੇ’ ਜਲਦ ਰਿਲੀਜ਼ ।