ਖ਼ਰੀ – ਖ਼ਰੀ

ਸੁਰਿੰਦਰ ਕੌਰ ਸੈਣੀ

(ਸਮਾਜ ਵੀਕਲੀ)

 

ਪਿਆਰ ਵੰਡਾ ਨਾ ਹੁੰਦੈ , ਨਾ ਹੀ ਕਿਧਰੋਂ ਉਧਾਰ ਮਿਲਦੈ ,
ਨਸੀਬ ਬਣਾ ਨਾ ਹੁੰਦੈ , ਨਾ ਹੀ ਕਦੇ ਵੀ ਬਜ਼ਾਰ ਮਿਲਦੈ,

ਦਿਲਾਂ ਚੋਂ ਪਿਆਰ ਉੱਡ ਜਾਂਦੈਂ, ਨਫ਼ਰਤ ਦਾ ਡੇਰਾ ਹੋ ਜਾਂਦੈਂ ,
ਭਰੋਸਾ ਦਮ ਤੋੜ ਜਾਦੈਂ , ਦੁਨੀਆਂ ਚ ਮੇਰਾ ਮੇਰਾ ਹੋ ਜਾਂਦੈ,

ਅੱਖਾਂ ਵਿਚੋਂ ਲਹੂ ਚੋਅ ਜਾਂਦੈਂ , ਜਦ ਕੁਦਰਤ ਦਾ ਵਾਰ ਹੁੰਦੈ,
ਲੱਖਾਂ ਤੋਂ ਕੱਖਾਂ ਦਾ ਹੋ ਜਾਂਦੈ , ਭਵਿੱਖ ਦਾ ਨਾ ਇਤਬਾਰ ਹੁੰਦੈ,

ਭਾਈ-ਭਾਈ ਤੋਂ ਅੱਡ ਹੋ ਜਾਂਦੈ ,ਦਿਲਾਂ ਵਿਚ ਮੈਲ ਭਰ ਜਾਂਦੈਂ
ਰਿਸ਼ਤਿਆਂ ਦਾ ਘਾਣ ਹੋ ਜਾਂਦੈ , ਕਦੇ ਨਾ ਪਾੜਾ ਭਰ ਹੁੰਦੈ,

ਬੰਦਾ ਬੰਦੇ ਚੋ ਮਨਫੀ ਹੋ ਜਾਂਦੈ ਸੈਣੀ, ਸਭ ਹੱਦਾਂ ਟੱਪ ਜਾਂਦੈ,
ਮਨੁੱਖਤਾ ਤੋਂ ਲਾਂਭੇ ਹੋ ਜਾਂਦੈਂ , ਰੱਬ ਦਾ ਭਾਣਾ ਮਰ-ਖਪ ਜਾਂਦੈ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮ ਰੂਪੀ ਘੋੜੇ ਨੂੰ ਵੱਖ ਵੱਖ ਮਤਾਂ ਦਾ ਰੰਗ !
Next article“ਹਾਲ਼ੀਆਂ ਤੇ ਪਾਲ਼ੀਆਂ ਦਾ ਗੀਤ”