(ਸਮਾਜ ਵੀਕਲੀ)
ਕੋਈ ਫਰਕ ਨਹੀਂ ਮੈਂ ਸਿੱਖ ਜਾਂ ਹਿੰਦੂ ਹਾਂ ਜਾਂ ਮੁਸਲਮਾਨ ਐਂ ਤੂੰ
ਮੇਰੇ ਲਈ ਇਕ ਇਨਸਾਨ ਐਂ ਤੂੰ।
ਇਹ ਮੰਦਰ, ਮਸਜਿਦ, ਮੱਠਾਂ ਤੇ ਹੋਰ ਥਾਵਾਂ ਦੇ ਝਗੜੇ ਝੇੜੇ
ਇਹ ਨਾ ਤੇਰੇ ਨਾਂ ਮੇਰੇ।
ਜੋ ਲੱਗੇ ਨਾਂ ਕਿਸੇ ਕੰਢੇ, ਹੱਥਾਂ ਚ ਚੁੱਕ ਤਲਵਾਰਾਂ ਤੇ ਡੰਡੇ
ਲੱਗੇ ਹੋਏ ਨੇ ਧੰਦੇ।
ਤੂੰ ਤੇ ਮੈਂ ਚੱਲ ਬਾਂਹ ਫੜ ਤੁਰੀਏ ਕਿਉਂ ਕਿਸੇ ਦੇ ਆਖੇ ਮੁੜੀਏ
ਬਿਖਰ ਰਹੇ ਸੁਪਨਿਆਂ ਸੰਗ ਚੱਲ ਜੁੜੀਏ।
ਟੁੱਟੇ ਨਾ ਸਾਂਝਾਂ ਦੀ ਇਮਾਰਤ ਸਭਨਾਂ ਨੂੰ ਹੈ ਇਹੀ ਗੁਜ਼ਾਰਿਸ਼
ਸੋਹਣਿਆਂ ਤੈਨੂੰ ਈਦ ਮੁਬਾਰਕ।
ਆ ਚੱਲ ਗਲ਼ਵੱਕੜੀ ਪਾਈਏ ਇੱਕ ਦੂਜੇ ਨੂੰ ਗੱਲ਼ ਨਾਲ ਲਾਈਏ
ਸਾਂਝਾ ਦਾ ਪੈਗਾਮ ਸੁਣਾਈਏ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly