ਈਦ

ਦੀਪ ਸੈਂਪਲਾਂ

(ਸਮਾਜ ਵੀਕਲੀ)

ਈਦ ਮੁਬਾਰਕ ਮੁਸਲਿਮ ਭਾਈਚਾਰੇ ਨੂੰ।
ਨਾ ਭੁੱਲਿਓ ਤੁਸੀਂ ਖ਼ੁਦਾ ਦੇ ਓਸ ਦੁਆਰੇ ਨੂੰ ।

ਦੁਆ,ਸਲਾਮ,ਸੁਕਰਾਂਨ ਹਮੇਸ਼ਾ ਹੁੰਦੀ ਰਹੇ
ਚੁਗਦੇ ਰਹੋ ਮੁਰਸ਼ਦ ਦੇ ਫਲ ਖਿਲਾਰੇ ਨੂੰ
ਈਦ ਮੁਬਾਰਕ ਮੁਸਲਿਮ ਭਾਈਚਾਰੇ ਨੂੰ।

ਹਰ ਸਫ਼ਰ ਵਿੱਚ ਨਫ਼ਰ ਹਮੇਸ਼ਾ ਨਾਲ ਰਹਿਣ
ਸ਼ਿੱਦਤ ਨਾਲ ਹੰਢਾਵੋ ਅੱਲਾ ਦੇ ਚੋਜ ਨਿਆਰੇ ਨੂੰ
ਈਦ ਮੁਬਾਰਕ ਮੁਸਲਿਮ ਭਾਈਚਾਰੇ ਨੂੰ।

ਈਦ ਵਿੱਚੋਂ ਹੀ ਦੀਦ ਖ਼ੁਦਾ ਦੀ ਹੁੰਦੀ ਰਹੇ
ਦੀਪ ਸੈਂਪਲਾ ਸਤਿਕਾਰੇ ਏਸ ਤਿਉਹਾਰ ਪਿਆਰੇ ਨੂੰ।
ਈਦ ਮੁਬਾਰਕ ਮੁਸਲਿਮ ਭਾਈਚਾਰੇ ਨੂੰ।

ਰਾਮ, ਵਾਹਿਗੁਰੂ,ਅੱਲਾ,ਗੌਡ ਸਭ ਸਾਂਝੇ ਨੇ
ਸਾਂਝਾਂ ਨਾਲ ਸਿੰਗਾਰੋ ਸਭ ਧਰਮਾਂ ਦੇ ਕਿਆਰੇ ਨੂੰ
ਈਦ ਮੁਬਾਰਕ ਮੁਸਲਿਮ ਭਾਈਚਾਰੇ ਨੂੰ।

ਗੀਤਕਾਰ ਦੀਪ ਸੈਂਪਲਾਂ
ਸ਼੍ਰੀ ਫ਼ਤਹਿਗੜ੍ਹ ਸਾਹਿਬ
6283087924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਹਣਿਆ ਤੈਨੂੰ ਈਦ ਮੁਬਾਰਕ
Next articleਈਦ ਮਨਾਈਏ