(ਸਮਾਜ ਵੀਕਲੀ): ਮਿਤੀ 18 ਅਪ੍ਰੈਲ ਕੱਚਾ ਮਲਕ ਰੋਡ ਜਗਰਾਉਂ ਦੇ ਸੁੰਦਰ ਬਾਗ ਵਿਖੇ ਔਰਤਾਂ ਦੀ ਭਰਵੀਂ ਮੀਟਿੰਗ ਹੋਈ। ਜਿਸ ਵਿੱਚ ਭਾਰਤ ਦੀ ਪਹਿਲੀ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਟਰੱਸਟ ਦੀਆਂ ਅਹੁਦੇਦਾਰ ਮੈਂਬਰਾਂ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਪ੍ਰਿੰਸੀਪਲ ਦਿਲਜੀਤ ਕੌਰ ਨੂੰ ਪ੍ਰਧਾਨ, ਗੁਰਦੇਵ ਕੌਰ ਮੀਤ ਪ੍ਰਧਾਨ, ਕਮਲਜੀਤ ਕੌਰ ਜਨਰਲ ਸਕੱਤਰ, ਗੁਰਦੀਪ ਕੌਰ ਜਾਇੰਟ ਸਕੱਤਰ, ਸੁਖਵਿੰਦਰ ਕੌਰ ਕੋਆਰਡੀਨੇਟਰ, ਰਾਮ ਪ੍ਰਕਾਸ਼ ਕੌਰ ਸਰਪ੍ਰਸਤ, ਰਾਜ ਕੌਰ ਸਰਪ੍ਰਸਤ, ਪਰਮਜੀਤ ਕੌਰ ਸਲਾਹਕਾਰ ਚੁਣੇ ਗਏ। ਟਰੱਸਟ ਦਾ ਅਗਲਾ ਵਿਸਥਾਰ ਆਉਣ ਵਾਲੀਆਂ ਮੀਟਿੰਗਾਂ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਚੋਣ ਉਪਰੰਤ ਫੈਸਲਾ ਕੀਤਾ ਗਿਆ ਕਿ ਇਹ ਟਰੱਸਟ ਮਾਤਾ ਸਵਿੱਤਰੀ ਬਾਈ ਫੂਲੇ ਦੀ ਵਿੱਦਿਅਕ ਸੋਚ ਅਤੇ ਸਮਾਜਿਕ ਵਿਚਾਰਧਾਰਾ ਅਨੁਸਾਰ ਔਰਤਾਂ ਅਤੇ ਗਰੀਬ ਵਰਗ ਦੀ ਚੇਤਨਾ ਲਈ ਸੈਮੀਨਾਰਾਂ, ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਵਿੱਦਿਅਕ ਮੁਕਾਬਲੇ ,ਔਰਤਾਂ ਦੇ ਸਮਾਜ ਵਿੱਚ ਸਵੈਮਾਣ ਬਹਾਲ ਕਰਨ ਬਾਰੇ ਯਤਨ ਕਰੇਗਾ। ਸਭ ਮੈਂਬਰਾਨ ਨੇ ਆਪਸੀ ਸਹਿਯੋਗ ਨਾਲ ਉਪਰੋਕਤ ਕੰਮਾਂ ਨੂੰ ਮਿਲ ਜੁਲ ਕੇ ਉਤਸ਼ਾਹ ਪੂਰਬਕ ਕਰਨ ਦੀ ਸਹਿਮਤੀ ਪ੍ਰਗਟਾਈ ਅਤੇ ਸਰਵਸੰਮਤੀ ਨਾਲ ਚੋਣ ਹੋਣ ਤੇ ਵਧਾਈਆਂ ਦਿੱਤੀਆਂ ।
ਇਸ ਮੌਕੇ ਜਗਰਾਉਂ ਦੇ ਅੰਬੇਡਕਰ ਭਵਨ ਵਿਖੇ 22 ਅਪ੍ਰੈਲ ਨੂੰ ਹੋਣ ਵਾਲੇ ਬਾਬਾ ਸਾਹਿਬ ਡਾ.ਅੰਬੇਡਕਰ ਜੈਯੰਤੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੀ ਜਿੰਮੇਵਾਰੀਆਂ ਵੀ ਲਗਾਈਆਂ ਗਈਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly