ਜਲੰਧਰ/ਅੱਪਰਾ (ਜੱਸੀ) (ਸਮਾਜ ਵੀਕਲੀ)- ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ 132 ਵਾਂ ਜਨਮ ਦਿਹਾੜਾ ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਅਤੇ ਲੋਕ ਭਲਾਈ ਕਲੱਬ ਰਜਿ. ਪਿੰਡ ਵਿਰਕ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਵਿਰਕ ਵਿਖੇ ਸਕੂਲ ਦੇ ਵਿਦਿਆਰਥੀਆਂ , ਸਕੂਲ ਸਟਾਫ਼ , ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਲ ਕੇ ਮਨਾਇਆ ਗਿਆ ਇਸ ਮੌਕੇ ਵਿਦੇਸ਼ ਦੀ ਧਰਤੀ ਤੋਂ ਉੱਘੇ ਸਮਾਜ ਸੇਵੀ ਸ. ਗੁਰਮੇਲ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ ਉਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਸੰਘਰਸ਼ਮਈ ਜੀਵਨ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਸਕੂਲ ਪੜਾਈ ਵਿੱਚ ਪਹਿਲੀ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਕੈਸ਼ ਪ੍ਰਾਇਜ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਦੇ ਸਾਰੇ ਬੱਚਿਆਂ ਨੂੰ ਸਪੋਰਟਸ ਵਰਦੀਆਂ ਵੀ ਭੇਂਟ ਕੀਤੀਆਂ ਤੇ ਨਾਲ ਹੀ ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਦਿਆਂ ਹੋਇਆਂ ਇਲੈਕਟ੍ਰਾਨਿਕ ਵਾਟਰ ਕੂਲਰ ਲਗਵਾ ਕੇ ਦੇਣ ਦਾ ਵਾਅਦਾ ਕੀਤਾ ।
ਇਸ ਮੌਕੇ ਸਕੂਲ ਦੇ ਹੈੱਡ ਟੀਚਰ ਮੈਡਮ ਪਰਮਜੀਤ ਕੌਰ ਜੀ ਨੇ ਆਏ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਸਕੂਲ ਵਿੱਚ ਸ. ਗੁਰਮੇਲ ਸਿੰਘ ਜੀ ਵਾਂਗ ਉਪਰਾਲੇ ਕਰਨ ਲਈ NRI ਭੈਣਾਂ ਭਰਾਵਾਂ ਨੂੰ ਅਪੀਲ ਕੀਤੀ । ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਬੰਗੜ ਜੀ , ਮੈਂਬਰ ਪੰਚਾਇਤ ਨਿਰਦੋਸ਼ ਕੌਰ , ਪੰਚ ਬਲਜੀਤ ਕੌਰ , ਰਣਜੀਤ ਲਾਲ ਪ੍ਰਧਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ , ਲਾਡੀ ਬਸਰਾ ਵਿਰਕ , ਸੁਖਵਿੰਦਰ ਕੁਮਾਰ , ਪ੍ਰੇਮ ਲਾਲ , ਬਰਿੰਦਰ ਵਿਰਕ , ਕੁਲਦੀਪ ਵਿਰਕ ,ਧਰਮਪਾਲ , ਸੁਰੇਸ਼ ਕੁਮਾਰ ਅਤੇ ਪਿੰਡ ਨਿਵਾਸੀ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly