(ਸਮਾਜ ਵੀਕਲੀ)
ਚੰਗਾ ਯਾਰਾ ਅਲਵਿਦਾ ,ਰਹਿ ਤੂੰ ਆਬਾਦ ਸਦਾ
ਅਸੀਂ ਤੇਰੇ ਪਿਆਰ ਨੂੰ ਸਲਾਮ ਕਰ ਚਲੇ ਆ !!
ਯਾਦਾਂ ਦੀਆਂ ਬੰਨ ਪੰਡਾ,ਸੀਨੇ ਨਾਲ ਲਾ ਲਈਆਂ
ਬਾਕੀ ਸਾਰਾ ਕੁੱਝ ਯਾਰਾ ,ਤੇਰੇ ਨਾਮ ਕਰ ਚਲੇ ਆ !!
ਪਿਆਰ ਬੜਾ ਕੀਤਾ ,ਤੇ ਕਰਾਂਗੇ ਸਾਰੀ ਜਿੰਦਗੀ
ਸੋਚੀ ਨਾ ਕੇ ਇਸ਼ਕ ਨੂੰ ,ਬਦਨਾਮ ਕਰ ਚਲੇ ਆ !!
ਹੀਰਿਆਂ ਦੇ ਵਾਂਗੂ ,ਰੱਖਿਆ ਸੀ ਸਾਂਭ-ਸਾਂਭ ਤੈਨੂੰ
ਪਰ ਅੱਜ ਇਜ਼ਹਾਰ ,ਸ਼ਰੇਆਮ ਕਰ ਚਲੇ ਆ!!
ਦੇ ਕੇ ਧਮਕੀ ਤੂੰ ਬੜਾ ਹੀ ਡਰਾਇਆ ਸਾਨੂੰ ਸੱਜਣਾ
ਤੇਰੇ ਸਾਰੇ ਈ ਇਰਾਦੇ ਅੱਜ ,ਨਾਕਾਮ ਕਰ ਚਲੇ ਆ !!
ਸ਼ਿਕਵਾ ਨਹੀਂ ਕੋਈ ਯਾਰਾ ,ਹੰਝੂਆਂ ਨਾਲ ਪਾ ਲਈ ਯਾਰੀ
ਹਾਸਿਆਂ ਨੂੰ ਤੇਰੇ ਲਈ ਤਮਾਮ ਕਰ ਚਲੇ ਆ !!
ਜਿੱਤ ਕੇ ਖਿਤਾਬ ਬੇਵਫਾਈ ਵਾਲਾ ਤੇਰੇ ਹੱਥੋਂ
ਹਾਰ ਕੇ ਵਫ਼ਾਵਾਂ ਨੂੰ ਬਦਨਾਮ ਕਰ ਚਲੇ ਆ!!
ਖਾਸ ਕਰ ਦਿੱਤਾ ਅੱਜ ਸਰਬ ਨੇ ਤੈਨੂੰ ਯਾਰਾ
ਅੱਜ ਤੇਰੇ ਲਈ ਖ਼ੁਦ ਨੂੰ ਹੀ ਆਮ ਕਰ ਚਲੇ ਆ !!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly