ਗੱਤਕਾ ਕੋਚ ਗੁਰਵਿੰਦਰ ਕੌਰ ਬੀ.ਪੀ.ਐਚ.ਓ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਨਿਯੁਕਤ

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਜੱਥੇਬੰਦੀ ਦੇ ਅਹੁਦੇਦਾਰਾਂ ਨੇ ਸੌਂਪਿਆ ਪੱਤਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਰਤੀਯ ਪ੍ਰਜਾਪਤੀ ਹੀਰੋਜ ਆਰਗੇਨਾਈਜੇਸ਼ਨ (ਬੀ.ਪੀ.ਐਚ.ਓ) ਨੇ ਗੱਤਕਾ ਕੋਚ ਗੁਰਵਿੰਦਰ ਕੌਰ ਨੂੰ ਜੱਥੇਬੰਦੀ ਦੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਨਿਯੁਕਤ ਕੀਤਾ। ਜੱਥੇਬੰਦੀ ਵੱਲੋਂ ਗੁਰਵਿੰਦਰ ਕੌਰ ਨੂੰ ਨਿਯੁਕਤੀ ਦਾ ਪੱਤਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੌਂਪਿਆ। ਜੱਥੇਬੰਦੀ ਦਾ ਇਕ ਉੱਚ ਪੱਧਰੀ ਵਫਦ ਅੱਜ ਪ੍ਰਧਾਨ ਅਮਰਜੀਤ ਸਿੰਘ ਨਿੱਝਰ, ਜਨਰਲ ਸਕੱਤਰ ਸਿੰਘ ਬੈਂਸਲ ਦੀ ਅਗਵਾਈ ਵਿਚ ਜਸਵੰਤ ਸਿੰਘ ਬਲੱਗਣ, ਸੁਰਿੰਦਰ ਕੌਰ ਬਲੱਗਣ, ਅਸ਼ੋਕ ਮਨੀਲਾ ਅਤੇ ਬਲਵੰਤ ਸੰਗਰ ਉਚੇਚੇ ਤੌਰ ਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਆਇਆ ਹੋਇਆ ਸੀ। ਜੱਥੇਬੰਦੀ ਦੇ ਪ੍ਰਧਾਨ ਅਮਰਜੀਤ ਸਿੰਘ ਨਿੱਝਰ ਨੇ ਉਮੀਦ ਪ੍ਰਗਟਾਈ ਕਿ ਗੱਤਕਾ ਕੋਚ ਗੁਰਵਿੰਦਰ ਕੌਰ ਪੂਰੀ ਲਗਨ ਨਾਲ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰੇਗੀ। ਉਹਨਾਂ ਨੇ ਕਿਹਾ ਕਿ ਪ੍ਰਜਾਪਤ ਸਮਾਜ ਲਈ ਇਹ ਇੱਕ ਵੱਡੇ ਮਾਣ ਵਾਲੀ ਗੱਲ ਹੈ ਕਿ ਗੁਰਵਿੰਦਰ ਕੌਰ ਨੇ ਗੱਤਕੇ ਦੀ ਸਿਖਲਾਈ ਦੌਰਾਨ ਸਭ ਤੋਂ ਵੱਧ ਜ਼ੋਰ ਲੜਕੀਆਂ ਨੂੰ ਸਵੈ-ਰੱਖਿਆ ਕਰਨ ਤੇ ਦਿੱਤਾ। ਉਹਨਾਂ ਕਿਹਾ ਕਿ ਗੁਰਵਿੰਦਰ ਕੌਰ ਨੇ ਪ੍ਰਜਾਪਤ ਸਮਾਜ ਦਾ ਸਿਰ ਇਕੱਲਾ ਦੇਸ਼ ਵਿੱਚ ਹੀ ਨਹੀ ਸਗੋਂ ਦੁਨੀਆ ਭਰ ਵਿਚ ਉੱਚਾ ਚੁੱਕਿਆ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਤਕਾ ਕੋਚ ਗੁਰਵਿੰਦਰ ਕੌਰ ਨੂੰ ਨਵੇਂ ਅਹੁਦੇ ਦੀ ਵਧਾਈ ਦਿੰਦਿਆ ਕਿਹਾ ਕਿ ਉਹਨਾਂ ਦੇ ਮੋਢਿਆ ਤੇ ਸੇਵਾ ਦਾ ਇਕ ਹੋਰ ਕਾਰਜ਼ ਆ ਗਿਆ ਹੈ। ਸੰਤ ਸੀਚੇਵਾਲ ਨੇ ਬੀ.ਪੀ.ਐਚ.ਓ ਦੇ ਆਗੂਆਂ ਨੂੰ ਕਿਹਾ ਕਿ 18 ਸਾਲ ਤੋਂ ਗੁਰਵਿੰਦਰ ਕੌਰ ਲੜਕੇ ਲੜਕੀਆਂ ਨੂੰ ਗੱਤਕੇ ਦੀ ਸਿਖਲਾਈ ਦਿੰਦੀ ਆ ਰਹੀ ਹੈ ਇਸੇ ਸਮੇਂ ਦੌਰਾਨ ਉਸਨੇ ਦੇ ਯਤਨਾਂ ਸਦਕਾ ਕੌਮੀ ਪੱਧਰ ਦੇ 9 ਨੈਸ਼ਨਲ ਗੱਤਕਾ ਕੱਪ ਕਰਵਾਏ ਹਨ। ਜਿਸ ਵਿਚ ਦੇਸ਼ ਭਰ ਤੋਂ ਹਜ਼ਾਰਾਂ ਬੱਚਿਆਂ ਨੇ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸੇ ਤਰ੍ਹਾਂ ਉਸਨੇ ਕੌਮਾਂਤਰੀ ਪੱਧਰ ਤੇ ਗੱਤਕਾ ਸਿਖਲਾਈ ਦੇ ਕੈਂਪ ਸਿੰਘਾਪੁਰ, ਮਲੇਸ਼ੀਆਂ, ਜਰਮਨੀ, ਫਿਨਲੈਂਡ, ਪਾਕਿਸਤਾਨ ਅਤੇ ਦੁਬਈ ਆਦਿ ਦੇਸ਼ਾਂ ਵਿੱਚ ਲਗਾਏ। ਇਸੇ ਦੌਰਾਨ ਗੁਰਵਿੰਦਰ ਕੌਰ ਨੇ ਵੱਖ ਵੱਖ ਮੁਲਕਾਂ ਵਿਚ ਗੱਤਕੇ ਦੇ ਜ਼ੋਹਰ ਦਿਖਾ ਕੇ ਪੰਜਾਬੀਆਂ ਦੀ ਨਵੀਂ ਪੀੜੀ ਨੂੰ ਗੁਰੂਆਂ ਵੱਲੋਂ ਬਖਸ਼ੀ ਇਸ ਵਿਰਾਸਤੀ ਖੇਡ ਨਾਲ ਜੋੜਨ ਵਿੱਚ ਵੱਡੀ ਭੂਮਿਕਾ ਨਿਭਾਈ। ਇਸ ਮੌਕੇ ਬਲਵਿੰਦਰ ਕੁਮਾਰ, ਗੁਰਮੁਖ ਸੁਖਲਾਨੀ, ਗੁਰਪ੍ਰੀਤ ਸਿੰਘ ਡੱਬ, ਬਗੀਚਾ ਚੰਦ, ਜਸਵੰਤ ਸੰਗਰ, ਸ੍ਰੀਮਤੀ ਸੁਰਿੰਦਰ ਕੌਰ, ਜਸਵੰਤ ਪ੍ਰਜਾਪਤੀ, ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਨੂੰ ਮੇਰੀ ਬੀਵੀ ਤੋਂ ਬਚਾਉ ਹਾਸ ਵਿਅੰਗ
Next articleਸਿਨਸਿਨਾਟੀ ਵਿਖੇ ਸਿੱਖ ਯੂਥ ਸਿਮਪੋਜ਼ੀਅਮ 2023 ਦਾ ਆਯੋਜਨ: ਸਮੀਪ ਸਿੰਘ ਗੁਮਟਾਲਾ