ਖਰਾਬ ਹੋਈਆਂ ਫ਼ਸਲਾਂ ਦਾ ਜਲਦ ਮੁਆਵਜ਼ਾ ਦਿੱਤਾ ਜਾਵੇ-ਦਿਲਬਰ ਸਿੰਘ ਚੰਦੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਕਿਸਾਨ ਯੂਨੀਅਨ( ਬਾਗੀ) ਜੋਨ ਸੁਲਤਾਨਪੁਰ ਲੋਧੀ ਦੇ ਪੈ੍ਸ ਸਕੱਤਰ ਦਿਲਬਰ ਸਿੰਘ ਚੰਦੀ ਰਣਧੀਰ ਪੁਰ ਨੇ ਪੈ੍ਸ ਨਾਲ ਗੱਲਬਾਤ ਕਰਦਿਆਂ ਚਿੰਤਾ ਜਤਾਈ ਕਿ ਬੀਤੇ ਦਿਨੀਂ ਭਾਰੀ ਮੀਂਹ ਹਨੇਰੀ ਗੜੇਮਾਰੀ ਕਾਰਨ ਫਸਲਾਂ ਦਾ ਵੱਡੀ ਪੱਧਰ ਤੇ ਜੋ ਨੁਕਸਾਨ ਹੋਇਆ ਹੈ ਜਿਸ ਕਾਰਨ ਕਿਸਾਨਾਂ ਵਿੱਚ ਵੱਡੀ ਪੱਧਰ ਤੇ ਨਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਕਿਉਕਿ ਕਿਸਾਨ ਨੇ ਆਪਣੇ ਸਾਰੇ ਦੁਨਿਆਵੀ ਕਾਰਜ ਆਪਣੀ ਫਸਲ ਦੇ ਸਿਰ ਤੋਂ ਹੀ ਕਰਨੇ ਹੁੰਦੇ ਹਨ।ਕਿਸੇ ਕਿਸਾਨ ਨੇ ਆਪਣੀ ਧੀ ਦਾ ਵਿਆਹ ਕਰਨਾ ਹੁੰਦਾ,ਕਿਸੇ ਨੇ ਬੱਚਿਆਂ ਦੀਆਂ ਫੀਸਾ ਭਰਨੀਆ ਹੁੰਦੀਆਂ ਕਿਸਾਨ ਦੀਆ ਸਾਰੀਆਂ ਰੀਝਾਂ ਫਸਲ ਦੇ ਨਾਲ ਨਾਲ ਹੀ ਜਵਾਨ ਹੁੰਦੀਆਂ ਹਨ ਤੇ ਜਦੋਂ ਜੋਬਨ ਰੁੱਤੇ ਫਸਲ ਬਰਬਾਦ ਹੁੰਦੀ ਹੈ ਤਾਂ ਇੱਕ ਕਿਸਾਨ ਦੇ ਸਾਰੇ ਅਰਮਾਨ ਦੰਮ ਤੌੜ ਦਿੰਦੇ ਹਨ ਤੇ ਮਜਬੂਰੀ ਵੱਸ ਘਬਰਾਇਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ ਹੈ।ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਜਲਦ ਹੀ ਯੋਗ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਗਲੀ ਫਸਲ ਵਾਸਤੇ ਕਿਸਾਨ ਖਾਦ ਬੀਜ ਦਾ ਪ੍ਬੰਧ ਕਰ ਸਕੇ।

ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਵਿੱਚ ਕੰਪਿਊਟਰ ਕੰਡੇ ਲਗਾਏ ਜਾਣ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸੀਜਨਾ ਤੋਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਮੰਡੀਆਂ ਵਿੱਚ ਸੀਜਨ ਦੁਰਾਨ ਦੌਰਾ ਕੀਤਾ ਗਿਆ ਤੇ ਵੇਖਿਆ ਗਿਆ ਕਿ ਵੱਡੀ ਪੱਧਰ ਤੇ ਤਹਿ ਸ਼ੁਦਾ ਤੌਲ ਨਾਲੋ ਬੋਰੀਆਂ ਦਾ ਵਜਨ ਜਿਆਦਾ ਪਾਇਆ ਗਿਆ ਸੀ ਜੇਕਰ ਮੰਡੀਆਂ ਵਿੱਚ ਕੰਪਿਊਟਰ ਕੰਡੇ ਲੱਗ ਜਾਣ ਤਾਂ ਇਸ ਤਰ੍ਹਾਂ ਦੀ ਹੇਰਾਫੇਰੀ ਕਿਸਾਨਾਂ ਨਾਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਬਹੁਤ ਆਹੜਤੀਏ ਇਮਾਨਦਾਰ ਵੀ ਹਨ ਪਰ ਫਿਰ ਵੀ ਕੁਝ ਕਿ ਆਹੜਤੀਆ ਵੱਲੋਂ ਫਰਸ਼ੀ ਕੰਡੇ ਦੀ ਦੁਰਵਰਤੋਂ ਕਰਕੇ ਕਿਸਾਨਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਫਰਸ਼ੀ ਕੰਡਿਆਂ ਵਿੱਚ ਘਪਲੇ ਬਾਜੀ ਕਰਨਾ ਬਹੁਤ ਆਸਾਨ ਹੈ। ਇਸ ਸਮੇਂ ਚਰਣ ਸਿੰਘ, ਪਿਆਰਾ ਸਿੰਘ, ਬਲਕਾਰ ਸਿੰਘ, ਸਰਬਜੀਤ ਸਿੰਘ ਆਦਿ ਹਾਜਰ ਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਹਮਦਰਦ ਵਲੋਂ ‘ਜੰਗ-ਏ-ਆਜ਼ਾਦੀ’ ਦੇ ਅਹੁਦਿਆਂ ਤੋਂ ਅਸਤੀਫਾ
Next articleਮੈਨੂੰ ਮੇਰੀ ਬੀਵੀ ਤੋਂ ਬਚਾਉ ਹਾਸ ਵਿਅੰਗ