ਮੂਰਖਾਂ ਵਾਲੀਆਂ ਗੱਲਾਂ ਹਾਸ ਵਿਅੰਗ

(ਸਮਾਜ ਵੀਕਲੀ)

ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਿਸੇ ਨੂੰ ਸਵਾਲ ਪੁੱਛ ਲਉ ਤਾਂ ਅੱਗੋਂ ਉਹ ਪੁੱਠਾ ਜਵਾਬ ਹੀ ਦਿੰਦਾ ਹੈ, ਜੇ ਕੋਈ ਸਵਾਲ ਹੀ ਪੁੱਠਾ ਪੁੱਛਦਾ ਹੈ ਤਾਂ ਉਸਨੂੰ ਸਿੱਧਾ ਜਵਾਬ ਕਿਵੇਂ ਮਿਲ ਸਕਦ ਹੈ। ਸਾਨੂੰ ਪਤਾ ਹੁੰਦਾ ਹੈ ਕਿ ਬੰਦਾ ਕੀ ਕਰ ਰਿਹਾ ਹੈਫੇਰ ਵੀ ਅਸੀਂ ਮੂਰਖਤਾ ਭਰੇ ਸਵਾਲ ਪੁੱਛ ਲੈਨੇ ਹਾਂ। ਲਉ ਇਕ ਦਿਨ ਮੈਂ ਆਪਦੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਸੀ ਤੇ ਮੈ ਇਕ ਰਿਕਸ਼ੇ ਵਾਲੇ ਨੂੰ ਪੁੱਛਿਆ “ਬਾਈ ਰਿਕਸ਼ੇ ਵਾਲਿਆ ਇਕ ਬੰਦੇ ਦਾ ਕੀ ਲਏਂਗਾ।” ਮੈਨੂੰ ਉਹ ਕਹਿਣ ਲੱਗਿਆ, “ ਮਾਫ਼ ਕਰਨਾ ਸਰਦਾਰ ਸਾਹਬ ਮੈਂ ਬੰਦੇ ਨਹੀਂ ਵੇਚਦਾ।”ਲਉ ਕੱਲ ਦੀ ਗੱਲ ਸੁਣ ਲਉ ਸਾਡਾ ਪੜੋਸੀ ਗਿਰਧਾਰੀ ਲਾਲ ਜਿਹੜਾ ਪਿਛਲੇ ਹਫ਼ਤੇ ਹੀ ਸਾਡੇ ਪੜੋਸ ਵਿਚ ਰਹਿਣ ਵਾਸਤੇ ਆਇਆ ਸੀ ਅਤੇ ਉਹ ਮੈਨੂੰ ਜਾਣਦਾ ਵੀ ਸੀ ਆਪਦੀ ਕਾਰ ਧੋ ਰਿਹਾ ਸੀ ਪੜੋਸੀ ਨਾਲ ਕੋਈ ਗੱਲ ਤਾਂ ਸ਼ੁਰੂ ਕਰਨੀ ਸੀ, “ਮੈਂ ਪੁੱਛਿਆ ਗਿਰਧਾਰੀ ਲਾਲ ਜੀ ਤੁਸੀਂ ਕਾਰ ਧੋ ਰਹੇ ਹੋ? ”

ਖ਼ਬਰੇ ਅੰਦਰ ਆਪਦੀ ਘਰਵਾਲੀ ਨਾਲ ਲੜਕੇ ਆਇਆ ਸੀ ਕਹਿਣ ਲੱਗਿਆ, “ ਨਹੀਂ ਸਾਈਕਲ ਨੂੰ ਪੈਂਚਰ ਲਗਾ ਰਿਹਾ ਹਾਂ।” ਮੈਂ ਚੁਗਲ ਕੌਰ ਨੂੰ ਕਿਹਾ, “ ਚੁਗਲ ਕੌਰੇ ਇਹ ਉਹੀ ਗਿਰਧਾਰੀ ਲਾਲ ਜਿਸਨੇ ਸਾਨੂੰਟੁੱਟਿਆ ਹੋਇਆ ਗੁਲਦਸਤਾ ਵੇਚ ਦਿੱਤਾ ਸੀ।” ਕਹਿਣ ਲੱਗੀ, “ ਫੇਰ ਦੇਖਦੇ ਕੀ ਹੋ ਬੁਲਾਉ ਆਪਦੇ ਮਿੱਤਰ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੂੰ ਨਾਲੇ ਉਹ ਆਪਦੇ ਚਾਰ ਪੈਸੇ ਬਣਾ ਲਵੇਗਾ ਤੇ ਸਾਨੂੰ ਵੀ ਕੁਝ ਮਿਲ ਜਾਵੇਗਾ, ਵਿਆਹ ਵਿਚ ਗਿਫਟ ਦੇਣ ਵੇਲੇ ਹੋਈ ਬੇਇੱਜਤੀ ਦਾ ਬਦਲਾ ਤਾਂ ਲਈਏ। ਥਾਣੇਦਾਰ ਦੌਲਤ ਸਿੰਘ ਬੇਰਹਿਮ ਦਾ ਹੱਥ ਫਿਰ ਜਾਣ ਤੋਂ ਬਾਅਦ ਇਹੋ ਜਿਹਾ ਮਾਲ ਵੇਚਣ ਤੋਂ ਪਹਿਲਾਂ ਸੌ ਵਾਰੀ ਸੋਚੇਗਾ।” ਜਦੋਂ ਮੈਂ ਥਾਣੇਦਾਰ ਨੂੰ ਗਿਰਧਾਰੀ ਲਾਲ ਵੱਲੋਂ ਟੁੱਟੇ ਹੋਏ ਗੁਲਦਸਤੇ ਵਾਲੀ ਗੱਲ ਦੱਸੀ ਤਾਂ ਉਹ ਆਪਣੇ ਸਿਪਾਹੀਆਂ ਨੂੰ ਲੈਕੇਗਿਰਧਾਰੀ ਲਾਲ ਦੀ ਦੁਕਾਨ ਤੇ ਆ ਗਿਆ ਤੇ ਲੰਮੀ ਸਾਰੀ ਗਾਲ੍ਹ ਕੱਢਕੇ ਕਹਿੰਦਾ, “ ਸਾਨੂੰ ਸਕਾਇਤ ਮਿਲ਼ੀ ਹੈ ਕਿ ਤੂੰ ਸਬਸਟੈਂਡਰਡ ਦਾ ਸਮਾਨ ਵੇਚਦਾ ਹੈਂ ਸਾਡੇ ਕੋਲ ਸਬੂਤ ਹੈ ਤੂੰ ਦਲਿੱਦਰ ਸਿੰਘ ਨਾਂ ਦੇ ਬੰਦੇ ਨੂੰ ਟੁੱਟਿਆ ਹੋਇਆ ਗੁਲਦਸਤਾ ਜੋੜ ਲਗਾਕੇ ਵੇਚਿਆ ਸੀ।”

ਤੇ ਉੁਸਦੇ ਕਹਿਣ ਤੇ ਟਰੇਡ ਵਾਲਿਆਂ ਨੇ ਦੁਕਾਨ ਸੀਲ ਕਰ ਦਿੱਤੀ ਅਤੇ ਥਾਣੇ ਲਿਜਾਕੇ ਉਸਨੂੰ ਉਧੇੜ ਦਿੱਤਾ। ਦੋ ਹਫ਼ਤੇ ਬਾਅਦ ਜਦੋਂ ਉਹ ਜਮਾਨਤ ਤੇ ਆਇਆ ਤਾਂ ਕਹਿੰਦਾ, “ ਦਲਿੱਦਰ ਸਿਹਾਂ ਤੂੰ ਮੇਰੇ ਨਾਲ ਚੰਗੀ ਕੀਤੀ ਥਾਣੇ ਵਾਲਿਆਂ ਨੇ ਨਾਲੇ ਤਾਂ ਮੇਰੀ ਚਮੜੀ ਉਧੇੜ ਦਿੱਤੀ ਤੇ ਉੱਤੋਂਂ ਦੁਕਾਨ ਹੋਰ ਸੀਲ ਕਰ ਦਿੱਤੀ ਕੋਰਟਾਂ ਚ’ ਧੱਕੇ ਹੋਰ ਖਾਣੇ ਪੈਣਗੇ ।” ਮੈਂ ਕਿਹਾ, “ ਗਿਰਧਾਰੀ ਲਾਲ ਤੂੰ ਮੇਰੇ ਨਾਲ ਘੱਟ ਤਾਂ ਨਹੀਂ ਸੀ ਕੀਤੀ ਸਮਾਨ ਵੇਚਣ ਤੋਂ ਪਹਿਲਾਂ ਦੇਖ ਲਿਆ ਕਰ ਕਿ ਸਮਾਨ ਟੁੱਟਿਆ ਤਾਂ ਨਹੀਂ ਤੇਰੇ ਜੋੜ ਲੱਗੇ ਗੁਲਦਸਤੇ ਨੇ ਵਿਆਹ ਵਿਚ ਬਥੇਰੀ ਬੇਇੱਜਤੀ ਕਰਵਾਦਿੱਤੀ ਸੀ ।” ਮੈਨੂੰ ਉਹ ਕਹਿਣ ਲiੱਗਆ, ਦਲਿਦੱਰ ਸਿਹਾਂ ਮੈਂ ਤੈਨੂੰ ਦੱਸਕੇ ਜੋੜ ਲੱਗਿਆ ਗੁਲਦਸਤਾ ਦਿੱਤਾ ਸੀ ਜੇ ਤੈਨੂੰ ਜੋੜ ਦੇ ਖੁਲ੍ਹਣ ਦਾ ਡਰ ਲਗਦਾ ਸੀ ਤਾਂ ਨਾ ਖ਼Lਰੀਦਦਾ ।”

ਮੈਂ ਕਿਹਾ ਤੂੰ ਤਾਂ ਮੈਨੂੰ ਗਰੰਟੀ ਦਿੰਦਾ ਸੀ ਕਿ ਇਸ ਗੁਲਦਸਤੇ ਦਾ ਜੋੜ ਨਹੀਂ ਖੁਲੇ੍ਹਗਾ ਹੁਣ ਭੁਗਤੀ ਜਾ ਤਰੀਕਾਂ ।”ਤੇ ਉੁਸ ਦਿਨ ਤੋਂ ਬਾਅਦ ਸਾਡੀ ਬੋਲ ਚਾਲ ਹੀ ਬੰਦ ਹੋ ਗਈ। ਲਉ ਜੀ ਅਗਲੀ ਗੱਲ ਕਰਦੇ ਹਾਂ ਇਕ ਦਿਨ ਮੈਂ ਬਜਾਰ ਜਾ ਰਿਹਾ ਸੀ ਮਂੈ ਦੇਖਿਆ ਇਕ ਬੰਦਾ ਪੌੜੀ ਤੇ ਚੜ੍ਹਕੇ ਕਲਾਕ ਟਾਵਰ ਦੀ ਘੜੀ ਦੀ ਮੁਰੱਮਤ ਕਰ ਰਿਹਾ ਸੀ ਫੇਰ ਵੀ ਮੈਂ ਉਸਤੋਂ ਪੁੱਛ ਬੈਠਾ “ਭਾਈ ਸਾਹਬ ਘੜੀ ਦੀ ਮੁਰੱਮਤ ਕਰ ਰਹੇ ਹੋ।” ਮੈਨੂੰ ਕਹਿਣ ਲiੱਗਆ,” ਥੋਹੜੀ ਜਿਹੀ ਨਿਗਾਹ ਕਮਜੋਰ ਹੈ ਇਸ ਕਰਕੇ ਪੌੜੀ ਤੇ ਚੜ੍ਹਕੇ ਟਾਈਮ ਦੇਖਣ ਗਿਆ ਸੀ।” ਇਕ ਦਿਨ ਦੀ ਗੱਲ ਮੈਂ ਇਕ ਬੀਬੀ ਨੰ ਪੁੱਛਿਆ, ਭੈਣ ਜੀ ਇਹ ਸੜਕ ਸਕੂਲ ਨੂੰ ਜਾਂਦੀ ਹੈ।”

ਕਹਿਣ ਲੱਗੀ,” ਭਰਾ ਜੀ ਇਹ ਸੜਕ ਇਕ ਦਿਨ ਵੀ ਸਕੂਲ ਨਹੀਂ ਗਈ ਬਿਲਕੁਲ ਹੀ ਅਨਪੜ੍ਹ ਹੈ।”ਮੈਂ ਇਕ ਦਿਨ ਕਾਰ ਤੇ ਜਾ ਰਿਹਾ ਸੀ ਤੇ ਰਾਹ ਭੁੱਲ ਗਿਆ, ਮੈਂ ਕਾਰ ਰੋਕਕੇ ਇਕ ਬੰਦੇ ਨੂੰ ਅਡਰੈਸ ਵਾਲਾ ਕਾਗਜ ਦਿਖਾਕੇ ਪੁੱਛਿਆ, “ਭਾਈ ਸਾਹਬ ਇਸ ਪਤੇ ਤੇ ਜਾਣਾ ਹੈ ਕਿਵੇਂਂ ਜਾਈਏ?” ਉਸਨੇ ਮੈਨੂੰ ਰਾਹ ਤਾਂ ਕੀ ਦੱਸਣਾ ਸੀ ਕਹਿਣ ਲੱਗਿਆ, “ ਜਿਵੇਂ ਆਏ ਸੀ ਉਸੇ ਤਰ੍ਹਾਂ ਚਲੇ ਜਾਉ।” ਹਾਂ ਸੱਚ ਮੈਂ ਇਕ ਗੱਲ ਦੱਸਣੀ ਭੁੱਲ ਗਿਆ ਚਿਟਫੰਡ ਕੰਪਨੀ ਚੋਂ ਪੈਸਾ ਕਮਾਉਣ ਤੋਂ ਬਆਦ ਇਕ ਤਾਂ ਸਾਰੇ ਪਰਿਵਾਰ ਦੀਆਂ ਰੀਝਾਂ ਪੂਰੀਆਂ ਕਰ ਦਿੱਤੀਆਂ ਸਨ ਅਤੇ ਘਰ ਵਾਸਤੇ ਨਵਾਂ ਫਰਨੀਚਰ ਖ਼ਰੀਦਣ ਤੋਂ ਅਲਾਵਾ ਇਕ ਕਾਰ ਵੀ ਖ਼ਰੀਦ ਲਈ ਸੀ। ਖੈLਰ ਮੈਂ ਪਰਿਵਾਰ ਦੇ ਨਾਲ ਟੂਰ ਤੇ ਹਵਾਈਜਹਾਜ ਤੇ ਜਾ ਰਿਹਾ ਸੀ ਤੇ ਨਾਲ ਦੀ ਸੀਟ ਤੇ ਬੈਠੇ ਬੰਦੇ ਨੂੰਪੁੱਛਣ ਦੀ ਗਲਤੀ ਕਰ ਬੈਠਾ , ਮੈਂ ਪੁੱਛਿਆ ਭਾਈ ਸਾਹਬ ਤੁਸੀਂ ਵੀ ਏਸੇ ਜਹਾਜ ਵਿਚ ਜਾ ਰਹੇ ਹੋੋ?” ਮੈਨੂੰ ਜਵਾਬ ਦੇਣ ਦੀ ਬਜਾਏ ਸਣੇ ਉਸਦੇ ਸਾਰੇ ਬੰਦੇ ਮੇਰੇ ਮੂਰਖਤਾ ਭਰੇ ਸਵਾਲ ਤੇ ਹੱਸਣ ਲੱਗ ਗਏ।ਪਰ ਥੋਹੜੀ ਦੇਰ ਬਾਅਦ ਸੱਭਦਾ ਹਾਸਾ ਬੰਦ ਹੋ ਗਿਆ ਜਦੋਂ ਇਕ

ਬੰਦੇ ਨੇ ਕਿਹਾ ਕਿਜਹਾਜ ਨੂੰ ਮੇਰੇ ਕਹੇ ਮੁਤਾਬਕ ਲੈ ਚੱਲਨਹੀਂ ਤਾਂ ਜਹਾਜ ਨੂੰ ਉੜਾ ਦੇਵਾਂਗਾ।”ਉਸਦੀ ਧਮਕੀ ਸੁਣਕੇ ਸੱਭ ਦੇ ਸਾਹ ਸੁੱਕ ਗਏ ਮੈਂ ਸੋਚਿਆ ਲੈ ਬਈ ਅੱਜ ਤਾਂ ਪੈ ਗਿਆ ਭੋਗ ਜ਼ਿਦਗੀ ਵਿਚ ਪਹਿਲੀ ਵਾਰੀ ਪਰਿਵਾਰ ਦੇ ਨਾਲ ਜਹਾਜ ਵਿਚ ਚੜ੍ਹੇ ਐਂ ਕਿਤੇ ਚੜਾ੍ਹਈ ਨਾ ਕਰ ਜਾਈਏ।ਪਰ ਮੈਂਥੋਂ ਰਿਹਾ ਨਾ ਗਿਆ ਤੇ ਮੈਂ ਮੂਰਖਾਂ ਵਾਲੀ ਗੱਲ ਕਰ ਬੈਠਾ, ਮੈਂ ਉਸ ਬੰਦੇ ਨੂੰ ਕਿਹਾ “ ਤੂੰ ਕੀ ਜਹਾਜ ਉੜਾਏਂਗਾ ਜਹਾਜ ਤਾਂ ਪਹਿਲਾਂ ਹੀ ਉੱਡੀ ਜਾਂਦਾ ਹੈ।” ਹਿਮੱਤ ਕਰਕੇ ਚੁਗਲ ਕੌਰ ਨੇ ਉਸ ਬੰਦੇ ਨੂੰ ਜੱਫੀ ਪਾਕੇ ਭੁੰਜੇ ਸੁੱਟ ਲਿਆ ਤੇ ਹੋਰ ਵੀ ਬਹੁਤ ਸਾਰੇ ਬੰਦੇ ਉਸਨੂੰ ਕੁੱਟਣ ਲੱਗ ਗਏ ਤਲਾਸ਼ੀ ਲੈਣਤੋਂ ਬਾਅਦ ਉਸ ਬੰਦੇ ਕੋਲੋਂ ਜਦੋਂ ਕੁਝਨਾ ਨਿਕਲਿਆ ਤਾਂ ਕੁੱਟ ਮਾਰ ਕਰਕੇ ਉਸਦਾ ਭੜਥਾ ਕਰਤਾ ਤੇ ਬੰਦਾ ਪਛਾਨਣ ਜੋਗਾ ਨਾ ਰਿਹਾ ਉਹ ਕਹੀ ਜਾਵੇ, “ਮੇਹਰਬਾਨੀ ਕਰਕੇ ਮੈਨੂੰ ਛੱਡ ਦਿਉ ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਮੈਂ ਕੋਈ ਸੱਚੀਂ ਜਹਾਜ ਥੋਹੜੀ ਅਗਵਾ ਕਰਨ ਲੱਗਿਆ ਸੀ। “

ਬੰਦੇ ਕਹਿਣ ਲੱਗੇ, “ ਤੈਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਮਜ਼ਾਕ ਦੀ ਤਾਂ ਗੱਲ ਛੱਡਦੇ ਤੈਨੂੰ ਅੱਜ ਬੋਲਣ ਜੋਗਾ ਨਹੀਂ ਛਡਣਾ। “ਮੈਂ ਸੋਚਿਆ ਇਹ ਚੰਗਾ ਮਜ਼ਾਕ ਹੈ ਸਾਡਾ ਦਿਲ ਫੇਹਲ ਹੋ ਜਾਣਾ ਸੀ । ਤੇ ਸਾਰੇ ਜਹਾਜ ਵਿਚ ਸਾਡੀ ਘਰਵਾਲੀ ਚੁਗਲ ਕੌਰ ਦੀ ਬੱਲੇ ਬੱਲੇ ਹੋਣ ਲੱਗ ਪਈ ਪ੍ਰਸ਼ਸਾ ਕਰਦੇ ਹੋਏ ਸਾਰੇ ਬੰਦੇ ਕਹਿਣ ਲੱਗ ਗਏ, “ ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਬੰਦੇ ਨੂੰ ਪਕੜਕੇ ਢਾਅ ਲਿਆ।” ਜਦੋਂ ਉਹਇਮੀਗਰੇਸ਼ਨ ਵਿੱਚੋਂ ਲੰਘਣ ਲੱਗਿਆ ਤਾਂ ਇਮੀਗਰੇਸ਼ਣ ਅਧਿਕਾਰੀ ਕਹਿਣ ਲੱਗਿਆ, “ ਪਾਸਪੋਰਟ ਦੀ ਫੋਟੋ ਨਾਲ ਤੇਰੀ ਸ਼ਕਲ ਨਹੀਂ ਮਿਲਦੀ, ਤੂੰ ਅੱਤਵਾਦੀ ਹੈਂ। ਉਸਨੇ ਲੱਖ ਮਿਨੰਤਾਂ ਕੀਤੀਆਂ ਕਿ ਇਹ ਮੇਰਾ ਹੀ ਪਾਸਪੋਰਟ ਹੈ ਲੋਕਾ ਨੇ ਕੁੱਟ ਕੁੱਟ ਕੇ ਮੇਰੇ ਮੂੰਹ ਤੇ ਚਿੱਬ ਪਾ ਦਿੱਤੇ ਹਨ, ਪਰ ਅਧਿਕਾਰੀ ਨਹੀਂ ਮਨਿੰਆਂ ਤੇ ਉਸਨੇ ਬੰਦੇ ਨੂੰ ਅੰਦਰ ਕਰ ਦਿੱਤਾ। ਛੁੱਟੀਆਂ ਤੋਂ ਵਾਪਸ ਆਕੇ ਇਕ ਦਿਨ ਮਂੈ ਆਪਦੇ ਪੜੋਸੀ ਜਿਸਦੀ ਲੱਕੜ ਦੀ ਟਾਲ ਹੈ ਤੇ ਉਹ ਕੋਲੇ ਵੀ ਵੇਚਦਾ ਹੈ ਨੂੰ ਕਿਹਾ ਬਾਬੂ ਜੀ ਮੈਂ ਸੁਣਿਆ ਹੈ ਤੁਸੀਂ ਕੋਲਾ ਬਲੈਕ ਕਰਦੇ ਹੋ।”

“ ਉਹ ਮੈਨੂੰ ਕਹਿਣ ਲੱਗਿਆ ਸਰਦਾਰ ਦਲਿੱਦਰ ਸਿੰਘ ਜੀ ਤੁਹਾਨੂੰ ਕੋਈ ਗਲਤ ਫ਼ਹਿਮੀ ਹੋਈ ਹੈ ਮੈਂ ਕੀ ਕੋਲਾ ਬਲੈਕ ਕਰਨਾ ਹੈ ਕੋਲਾ ਤਾਂ ਪਹਿਲਾਂ ਹੀ ਬਲੈਕ ਹੁੰਦਾ ਹੈ।”ਅੱਜਕਲ੍ਹ ਕਿਸੇ ਨੂੰ ਕੁਝ ਕਹਿਣ ਦਾ ਜ਼ਮਾਨਾ ਹੀ ਨਹੀਂ ਹੈ,ਕਿਸੇ ਨੂੰ ਚੰਗੀ ਸਲਾਹ ਦਿਉ ਤਾਂ ਉਹ ਅੱਗੋਂ ਗਲ ਨੂੰ ਪੈਂਦਾ ਹੈ ਨੇਕ ਸਲਾਹ ਦਿੰਦੇ ਹੋਏ ਬਹੁਤ ਵਾਰੀ ਕੁੱਟ ਖਾਧੀ ਹੈ, ਪਰ ਅਸੀਂ ਵੀ ਏਨੇ ਢੀਠ ਹਾਂ ਹਟਦੇ ਅਸੀਂ ਵੀ ਨਹੀਂ।ਸਾਡੀ ਘਰਵਾਲੀ ਚੁਗਲ ਕੌਰ ਬਹੁਤ ਵਾਰੀ ਕਹਿ ਚੁੱਕੀ ਹੈ ਕਿ, “ ਅੱਜਕਲ੍ਹ ਕਿਸੇ ਨੂੰ ਨੇਕ ਸਲਾਹ ਦੇਣ ਦਾ ਜ਼ਮਾਨਾ ਨਹੀਂ ਰਿਹਾ ਰੋਜ਼Lਾਨਾ ਕੁੱਟ ਖਾਕੇ ਆ ਜਾਨੇ ਹੋ ਮੈਨੂੰ ਚੰਗਾ ਨਹੀਂ ਲਗਦਾ ।” ਲਉ ਜੀ ਕਲ੍ਹ ਦੀ ਗੱਲ ਸੁਣ ਲਉ ਮੈਂ ਆਦਤ ਤੋਂ ਮਜਬੂਰ ਹੋਕੇ ਇਕ ਬੰਦੇ ਨੂੰ ਬਿਨਾਂ ਪੈਸੇ ਲਏ ਨੇਕ ਸਲਾਹ ਦੇ ਬੈਠਾ ਫੇਰ ਜਿਹੜਾ ਮੇਰਾ ਹਸ਼ਰ ਹੋਇਆ ਉਹ ਵੀ ਸੁਣੋ ਮੇਰੇ ਕਹਿਣ ਦਾ ਭਾਵ ਹੈ ਪੜੋ੍ਹ।ਇਕ ਬੰਦੇ ਨੇ ਕੂੜੇ ਦਾ ਬੈਗ ਕਾਰ ਚੋਂ ਚਲਾਕੇ ਬਾਹਰ ਸੁੱਟਿਆ।ਮੈਂ ਕਾਰ ਦੇ ਡਰਾਈਵਰ ਨੂੰ ਕਿਹਾ, “ਭਾਈ ਸਾਹਬਤੁਹਾਨੂੰ ਸੜਕ ਤੇ ਕੂੜਾ ਨਹੀਂ ਸੀ ਸੁੱਟਣਾ ਚਾਹੀਦਾ, ਜਾਂ ਤਾਂ ਇਸਨੂੰ ਬਿੱਨ ਵਿਚ ਪਾ ਦਿੰਦੇ ਤੇ ਜਾਂ ਫੇਰ ਘਰ ਲੈ ਜਾਂਦੇ ਪਰਧਾਨ ਮੰਤਰੀ ਮੋਦੀ ਜੀ ਦੇ ਸਵੱਛ ਅਭਿਆਨ ਦਾ ਕੁਝ ਤਾਂ ਖ਼ਿਆਲ ਕਰੋ ।”

ਮੇਰੀ ਨਸੀਹਤ ਸੁਣਕੇ ਜਦੋਂ ਉਹ ਕਾਰ ਚੋਂ ਬਾਹਰ ਨਿਕਲਿਆ ਉਸਦਾ ਛੇ ਫੁੱਟ ਦਾ ਕਦ ਅਤੇ ਭਲਵਾਨਾ ਵਰਗਾ ਸ਼ਰੀਰ ਦੇਖਕੇ ਮੇਰੇ ਤਾਂ ਸੱਤੂ ਵਿਕ ਗਏ ਸੋਚਿਆ ਅੱਜ ਨਹੀਂ ਬਚਦੇ ਮੈਨੂੰ ਬੰਦਾ ਦੇਖਕੇ ਗੱਲ ਕਰਨੀ ਚਾਹੀਦੀ ਸੀ ਕਿੱਥੇ ਛੇੜ ਬੈਠਾ ਭਰਿੰਡਾ ਦੇ ਖੱਖਰ ਨੂੰ, ਪਰ ਹੁਣ ਪਛਤਾਇਆਂ ਕੀ ਬਣਦਾ ਸੀ ਤੀਰ ਤਾਂ ਕਮਾਨ ਚੋਂ ਨਿਕਲ ਚੁੱਕਾ ਸੀ।ਮੈਨੂੰ ਉਹ ਗਲ ਤੋਂ ਪਕੜਕੇ ਉਤਾਂਹ ਚੁੱਕ ਕੇ ਕਹਿਣ ਲੱਗਿਆ, “ ਸੜਕ ਤੇਰੀ ਬੇਬੇ ਦੀ ਹੈ ਉਏ,ਤੂੰ ਹੁੰਦਾ ਕੌਣ ਹੈਂ ਸਿੱਖਿਆ ਦੇਣ ਵਾਲਾ ਜਿੱਥੇ ਮੇਰਾ ਦਿਲ ਕਰੇਗਾ ,ਮੈਂ ਉੱਥੇ ਕੂੜਾ ਸਿੱਟੁੰਗਾਲਗਾਲੈ ਜ਼ੋਰ ਜਿਹੜਾ ਲਗਾੳਣਾ ਹੈ।” ਮੈਂ ਤਾਂ ਕੀ ਜ਼ੋਰ ਲਗਾਉਣਾ ਸੀ ਉਸਨੇ ਹੀ ਮੇਰੇ ਮੂੰਹ ਤੇ ਇਕ ਜ਼ੋਰਦਾਰ ਮੁੱਕਾ ਮਾਰਿਆ ਤੇ ਮੈਂ ਸੜਕ ਤੇ ਜਾ ਡਿੱਗਿਆ ਮੁੱਕਾ ਕਾਹਦਾ ਸੀਪੂਰਾ ਹਥੌੜਾ ਹੀ ਸੀਕੁਝ ਦੇਰ ਤਾਂ ਮੈਂ ੳੁੱਠਣ ਜੋਗਾ ਨਹੀਂ ਰਿਹਾ ਤੇ ਮੈਨੂੰ ਭਬੰਰ ਤਾਰੇ ਦਿੱਸਣ ਲੱਗ ਗਏ ।

ਕੋਲੋਂ ਦੀ ਲੰਘਦੇ ਜਾਂਦੇ ਬੰਦੇ ਨੇ ਮੇਰੇ ਨਾਲ ਹਮਦਰਦੀ ਤਾਂ ਕੀ ਕਰਨੀ ਸੀ ਉਲਟਾ ਕਹਿਣ ਲiੱਗਆ “ਭਾਈ ਸਾਹਬ ਬੰਦਾ ਦੇਖਕੇ ਪੰਗਾ ਲਈਦਾ ਹੈ ਕਿਸਮਤ ਚੰਗੀ ਸੀ ਬਚ ਗਏ ਘਰ ਜਾਕੇ ਸੁੰਡ ਖਾ ਲਿਉ।”ਮੈਂ ਸੋਚ ਰਿਹਾ ਸੀ ਕਿ ਬਾਂਹਵਾਂ ਮੇਰੀਆਂ ਛਿੱਲੀਆਂ ਗਈਆਂਗੋਡੇ ਅੱਡ ਰਗੜੇ ਗਏ ਹਾਲੇ ਵੀ ਮੈਨੂੰ ਕਹਿੰਦਾ ਬਚਾਅ ਹੋ ਗਿਆ ।ਮੈਂ ਔਖਾ ਸੌਖਾ ਉਠੱਕੇ ਕੱਪੜੇ ਝਾੜਕੇ ਲੰਗੜਾਉਂਦਾ ਹੋਇਆ ਬੜੀ ਮੁਸ਼ਕਲ ਨਾਲ ਘਰ ਪਹੁੰਚਿਆ ਤਾਂ ਚੁਗਲ ਕੌਰ ਮੈਨੂੰ ਦੇਖਕੇ ਬੜੀ ਹੱਸੀ ਤੇ ਕਹਿਣ ਲੱਗੀ , “ਸਰਦਾਰ ਦਲਿਦੱਰ ਸਿੰਘ ਜੀ ਗੋਡੇ ਰਗੜਾਕੇ ਆਏ ਹਂੋ ਅੱਜ ਤਾਂ ਕਿਸੇਤਕੜੇ ਬੰਦੇ ਨੂੰ ਨੇਕ ਸਲਾਹ ਦੇਕੇ ਆਏ ਹੋ।” ਗੱਲਾਂਤਾਂ ਬਹੁਤ ਹਨ ਪਰ ਛੇਤੀ ਕੀਤੇ ਯਾਦ ਨਹੀਂ ਆਉਂਦੀਆਂ ਲਉ ਜੀ ਪਰਸੋਂ ਦੀ ਇਕ ਹੋਰ ਗੱਲ ਯਾਦ ਆ ਗਈ ਮੈਂ ਬਾਹਰ ਨਿਕਲਿਆ ਤਾਂ

ਦੇਖਿਆ ਇਕ ਬੰਦਾ ਆਪਦੇ ਲੜਕੇ ਨੂੰ ਕੁੱਟੀ ਜਾਵੇ। ਮੈਂ ਕਿਹਾ “ਭਾਈ ਸਾਹਬ ਬੱਚੇ ਨੂੰ ਕੁੱਟੀਦਾ ਨਹੀਂ ਹੁੰਦਾ ਪਿਆਰ ਨਾਲ ਸਮਝਾਈਦਾ ਹੈ।” ਉਸਨੇ ਆਪਦੇ ਲੜਕੇ ਨੂੰ ਤਾਂ ਛੱਡ ਦਿੱਤਾ ਤੇ ਇਹ ਕਹਿਕੇ ਕਿ, “ ਲਉ ਜੀ ਮੈਂ ਲੜਕੇ ਨੂੰ ਨਹੀਂ ਕੁੱਟਦਾ ਤੇ ਉਹ ਮੈਨੂੰ ਕੁੱਟਣ ਲੱਗ ਗਿਆ ਮੈਂ ਬੜੀ ਮੁਸ਼ਕਲ ਨਾਲ ਜਾਨ ਛੁਡਾਕੇ ਭੱਜਿਆ।ਇਕ ਵਾਰੀ ਮੈਂ ਆਪਦੇ ਮਿੱਤਰ ਨੂੰ ਕਿਹਾ, “ ਸਰਦਾਰ ਸਾਹਬ ਜਿਸ ਲੜਕੇ ਨਾਲ ਤੁਸੀਂ ਆਪਦੀ ਲੜਕੀ ਦੀ ਸ਼ਾਦੀ ਕਰ ਰਹੇ ਹੋਂ,ਉਸਨੂੰ ਸਾਰੀਆਂ ਬੁਰੀਆਂ ਆਦਤਾਂ ਹਨ। ਉਹ ਜੂਆ ਘੋੜੇ, ਕੁੱਤੇਸੱਭ ਖੇਡਦਾ ਹੈ। ਹੋਰ ਤਾਂ ਹੋਰ ਪਤਨੀ ਅਤੇ ਬੱਚੇ ਹੁੰਦੇ ਹੋਏ ਵੀ ਬਾਹਰ ਹੱਥ ਮਾਰਦਾ ਹੈ, ਉਹ ਪਰਲੇ ਦਰਜੇ ਦਾ ਬੇਈਮਾਨ ਹੈ ਜਿਸਤੋਂ ਪੈਸੇ ਉਧਾਰੇ ਪਕੜ ਲੈਂਦਾ ਹੈ ਵਾਪਸ ਨਹੀਂ ਕਰਦਾ ।ਮੈਂ ਤੁਹਾਨੂੰ ਆਪਣਾ ਸਮਝਕੇ ਸਲਾਹ ਦੇ ਰਿਹਾ ਹਾਂ।” ਪਰ ਉਹ ਧੰਨਵਾਦ ਕਰਨ ਦੀ ਬਜਾਏ ਮੇਰੇ ਨਾਲ ਹੀ ਲੜ ਪਿਆ। ਕਹਿਣ ਲਗਿੱਆ ਦਲਿੱਦਰ ਸਿਹਾਂ, “ ਚੰਗੀ ਮਿੱਤਰਤਾ ਨਿਭਾਈ ਹੈ ਤੂੰ ਨਹੀਂ ਚਾਹੁੰਦਾ ਮੇਰੀ ਕੁੜੀ ਕਨੇਡਾ ਚਲੀ ਜਾਵੇ।ਮੈਨੂੰ ਲਗਦਾ ਹੈ ਤੂੰ ਆਪਦੇ ਕਿਸੇ ਰਿਸ਼ਤੇਦਾਰ ਦੀ ਕੁੜੀ ਕਨੇਡਾ ਭੇਜਣਾ ਚਾਹੁੰਦਾ ਹੈਂਇਸ ਕਰਕੇ ਤੂੰ ਭਾਨੀ ਮਾਰੀ ਹੈ ਅੱਜ ਤੋਂ ਬਾਅਦ ਮੇਰੀ ਤੇ ਤੇਰੀ ਮਿਤੱਰਤਾ ਖ਼ਤਮ।” ਮੈਂ ਕਿਹਾ,“ ਮੈਂ ਤਾਂ ਤੈਨੂੰ ਉਸ ਲੜਕੇ ਬਾਰੇ ਸਭ ਕੁਝ ਸੱਚ ਦiੱਸਆ ਸੀ ਜੇ ਤੂੰ ਮੇਰੇ ਨਾਲ ਨਹੀਂ ਬੋਲਣਾ ਤਾਂ ਨਾ ਬੋਲ ਮੈਂ ਕੀ ਤੇਰੇ ਤੋਂ ਟੀਂਡੇ ਲੈਣੇ ਹਨ।” ਤੇ ਉਸ ਦਿਨ ਤੋਂ ਬਾਅਦ ਸਾਡੀ ਬੋਲ ਚਾਲ ਹੀ ਬੰਦ ਹੋ ਗਈ ।

ਮੈਂ ਸੁਣਿਆਂ ਕੁੜੀ ਦਾ ਵਿਆਹ ਉਸੇ ਲੜਕੇ ਨਾਲ ਹੋ ਗਿਆ ਸੀ ਤੇ ਕੁੜੀ ਕੋਲ ਇਕ ਬੱਚਾ ਵੀ ਹੈ ਅਤੇ ਰਾਹਦਾਰੀ ਨੂੰ ਉੜੀਕਦੇ ਨੂੰ ਦੋ ਸਾਲ ਹੋ ਚੱਲੇ ਹਨ , ਵਿਆਹ ਵੇਲੇ ਲੜਕੇ ਨੇ ਕੁੜੀ ਵਾਲਿਆਂ ਤੋਂ ਤੀਹ ਲੱਖ ਰੁਪਏ ਝਾੜ ਲਏ ਸਨ। ਤੇ ਜਦੋਂ ਉਸਨੇ ਇਕ ਦੋ ਹੋਰ ਬੰਦਿਆਂ ਤੋਂ ਪਤਾ ਕੀਤਾ ਤਾ ਪਤਾ ਲiੱਗਆ ਉਹ ਦੋ ਹੋਰ ਕੂੜੀਆਂ ਨਾਲ ਵੀ ਇਹੋ ਕੂਝ ਕਰਕੇ ਗਿਆ ਹੈ ਤੇ ਉਨ੍ਹਾਂ ਕੋਲ ਵੀ ਬੱਚੇ ਹਨ, ਉਸਨੇ ਵਿਆਹ ਨੂੰ ਵਪਾਰ ਹੀ ਬਣਾ ਰੱਖਿਆ ਹੈ। ਤੇ ਜਦੋਂ ਉਸਨੇ ਕਨੇਡਾ ਵਸਦੇ ਆਪਦੇ ਰਿਸ਼ਤੇਦਾਰਾਂ ਤੋਂ ਪਤਾ ਕੀਤਾ ਤਾਂ ਉਹ ਉਸ ਨਾਲ ਬੜੇ ਲੜੇ ਤੇ ਕਹਿਣ ਲੱਗੇ , “ਤੈਨੂੰ ਤਾਂ ਕੁੜੀ ਬਾਹਰ ਭੇਜਣ ਦੀ ਕਾਹਲ ਸੀ ਤੇਰੇ ਮਿੱਤਰ ਦਲਿੱਦਰ ਸਿੰਘ ਨੇਬਿਲਕੁਲ ਸੱਚੀ ਗੱਲ ਕੀਤੀ ਸੀ ਤੇ ਤੂੰ ਫੇਰ ਵੀ ਫਸ ਗਿਆ, ਉਸਨੇ ਤੇਰੀ ਕੁੜੀ ਨੂੰ ਕਨੇਡਾ ਨਹੀਂ ਬਲਾਉਣਾ ਹੁਣ ਕਰੀ ਚੱਲ ਉੜੀਕ। ਮੇਰੀ ਗੱਲ ਨਾ ਮੰਨਕੇ ਕੁੜੀ ਦਾ ਪਿਉ ਪਛਤਾ ਰਿਹਾ ਹੈ ਤੇ ਇਕ ਦਿਨ ਇਹ ਕਹਿਕੇ ਕਿ ਮੇਰੇ ਨਾਲ ਉਸਨੇ ਬੁਰਾ ਵਰਤਾਵ ਕੀਤਾ ਸੀ ਮੇਰੇ ਕੋਲੋਂ ਮਾਫ਼ੀ ਵੀ ਮੰਗਣ ਆਇਆ ਸੀ। ਮੈਂ ਕਿਹਾ, “ ਭਾਈ ਸਾਹਬ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।” ਲਉ ਇਕ ਹੋਰ ਨੇਕ ਸਲਾਹ ਦੇਣ ਦੀ ਗੱਲ ਸੁਣ ਲਉ ਇਕ ਦਿਨ ਸਿਗਰਟ ਪੀਂਦੇ ਜਾਂਦੇ ਇਕ ਲੜਕੇ ਨੂੰ ਕਿਹਾ, “ਕਾਕਾ ਸਿਗਰਟ ਨਾ ਪੀਆ ਕਰ ਸਿਗਰਟ ਪੀਣ ਨਾਲ ਕੈਂਸਰ ਵਰਗੀ ਭੈੜੀ ਬਿਮਾਰੀ ਹੋ ਜਾਂਦੀ ਹੈ।” ਮੈਨੂੰ ਉਹ ਗੁੱਸੇ ਵਿਚ ਆਕੇ ਕਹਿਣ ਲiੱਗਆ, “ਸਿਗਰਟ ਤੇਰੇ ਪਿਉ ਦੀ ਹੈ, ਮੈਂ ਪੀਂਦਾ ਹਾਂ ਬਿਮਾਰੀ ਮੈਨੂੰ ਲੱਗੇਗੀ ਤੇਰਾ ਕਿਉਂ ਢਿੱਡ ਦੁਖਦਾ ਹੈ।” ਤੇ ਮੈਨੂੰ ਉਹ ਭੈੜੀਆਂ ਭੈੜੀਆਂ ਗਾਲ੍ਹਾਂ ਕੱਢਣ ਲੱਗ ਗਿਆ।

ਇਸ ਕਰਕੇ ਤਾਂ ਕਹਿੰਦਾ ਹਾਂ ਕਿ ਅੱਜਕਲ ਕਿਸੇ ਨੂੰ ਨੇਕ ਸਲਾਹ ਦੇਣ ਦਾ ਜ਼ਮਾਨਾ ਹੀ ਨਹੀਂ ਰਹਿ ਗਿਆ। ਹਾਂ ਸੱਚ ਫ਼ੋਨਦੀ ਇਕ ਗੱਲ ਯਾਦ ਆ ਗਈ ਜਦੋਂ ਭੀ ਫ਼ੋਨਦੀ ਘੰਟੀ ਵੱਜਦੀ ਹੈਤਾਂ ਮੈਂ ਫੋLਨ ਘੱਟ ਵੱਧ ਹੀ ਚੁਕੱਦਾ ਹੁੰਦਾ ਹਾਂ।ਉਸਦਾ ਇਹ ਕਾਰਨ ਹੈ ਕਿ ਜਿੰਨਾ ਚਿਰ ਕੋਈ ਦੱਸ ਨਾ ਦੇਵੇ ਮੈਨੂੰ ਬਿਲਕੁਲ ਨਹੀਂ ਪਤਾ ਲਗਦਾ ਕਿ ਕੌਣ ਬੋਲ ਰਿਹਾ ਹੈ। ਵੈਸੇ ਵੀ ਬਾਹਲੇ ਫ਼ੋਨ ਤਾਂ ਸਾਡੇ ਹੋਮ ਮਨਿਸਟਰ ਯਾਨੀ ਕਿ ਚੁਗਲ ਕੌਰ ਦੇ ਹੀ ਹੁੰਦੇ ਹਨ ।ਟੈਲੀਫ਼ੋਨ ਤੋਂ ਇਕ ਪਰਾਣੀ ਗੱਲ ਯਾਦ ਆ ਗਈ ਦੋ ਦੋਸਤ ਗੱਲ ਕਰ ਰਹੇ ਸਨ ਇਕ ਦੋਸਤ ਨੇ ਦੂਜੇ ਦੋਸਤ ਪੁiੱਛਆ, “ ਯਾਰ ਇਹ ਕਿਵੇਂ ਪਛਾਣ ਕੀਤੀਜਾਵੇ ਕਿ ਕਹਿੜੀ ਨਰ ਮੱਖੀ ਹੈ ਤੇ ਕਹਿੜੀ ਮਾਦਾ ਮੱਖੀ ਹੈ” ਦੂਜਾ ਦੋਸਤ ਕਹਿੰਦਾ, “ ਇਸਦਾ ਤਾਂ ਬੜਾ ਹੀ ਸੌਖਾ ਤਰੀਕਾ ਹੈ ਜਿਹੜੀ ਬੀਅਰ ਦੇ ਡੱਬੇ ਤੇ ਬੈਠੀ ਹੋਵੇ ਉਹ ਨਰ ਮੱਖੀ ਹੁੰਦੀ ਤੇ ਜਿਹੜੀ ਟੈਲੀਫ਼ੋਨ ਤੇ ਬੈਠੀ ਹੋਵੇ ਉਹ ਮਾਦਾ ਮੱਖੀ ਹੁੰਦੀ ਹੈ।” ਚਲੋ ਇਹ ਤਾਂ ਹੋ ਗਈ ਕਹਾਵਤ ਅੱਜਕਲ੍ਹ ਬਾਹਲੇ ਫੋLਨ ਤਾਂ ਜੰਕ ਫੋLਨ ਹੀ ਹੁੰਦੇ ਹਨ। ਫੋLਨ ਚੁੱਕੋ ਤਾਂ ਮਸ਼ੀਨ ਤੇ ਬਹੁਤ ਸਾਰੇ ਮੈਸੇਜ ਆਏ ਹੁੰਦੇ ਹਨ ਜਿਨ੍ਹਾਂ ਵਿੱਚੋਂ ਇਕ ਵੀ ਚੱਜ ਦਾ ਨਹੀਂਂ ਹੁੰਦਾ ਬਟਨ ਦਬਾਉ ਤਾ ਮੈਸੇਜ ਹੋਵੇਗਾਜੇ ਤੁਹਾਡਾ ਐਕਸੀਡੈਂਟ ਹੋਇਆ ਹੈ ਤਾਂ ਤੁਹਾਨੂੰ ਕੰਪਨਸੇਸ਼ਨ ਦੁਆ ਦੇਵਾਂਗੇ ਤੇ ਵਿੱਚੋਂ ਅਸੀਂ ਇਕ ਪੈਸਾ ਨਹੀਂ ਲੈਣਾ। ਲੈ ਭਲਾ ਉਨ੍ਹਾਂ ਨੂੰ ਕੋਈ ਪੱਛਣ ਵਾਲਾ ਹੋਵੇ ਜੇ ਤੁਸੀਂਬਗੈਰ ਪੈਸੇ ਤੋਂ ਕੰਮ ਕਰਦੇ ਹੋਂ ਤਾਂ ਰੋਟੀ ਗੁਰਦਵਾਰਿਉਂ ਖਾਨੇ ਹੋਂ। ਦੇਖੋ ਉਏ ਕਿੰਨੀ ਮਤਲਬ

ਦੀ ਦੁਨਿਆਂ ਐਂ ਵਕੀਲਾਂ ਦੀਆਂ ਕੰਪਨੀਆਂ ਆਪਦੇ ਨਿਜੀ ਲਾਭ ਵਾਸਤੇ ਸਾਡਾ ਐਕਸੀਡੈਂਟ ਕਰਵਾਕੇ ਸਾਡੀਆਂ ਲੱਤਾਂ ਬਾਹਾਂ ਤੁੜਵਾਉਣ ਨੂੰ
ਫਿਰਦੀਆਂ ਹਨ। ਇਹ ਕੰਪਨੀਆਂ ਕਿੰਨਾ ਕੂ ਮੁਫ਼ਤ ਕੰਮ ਕਰਦੀਆਂ ਹਨ ਇਸ ਗੱਲ ਤੋਂ ਪਤਾ ਲੱਗ ਜਾਵੇਗਾ। ਗੱਲ ਕੁਝ ਇਸ ਤਰ੍ਹਾਂ ਹੈਇਕ ਬੰਦਾ ਵਕੀਲਾਂ ਦੀ ਇਕ ਕੰਪਨੀ ਕੋਲ ਫਸ ਗਿਆ,ਪੰਜ ਸਾਲ ਲਗਾਕੇ ਜਦੋਂ ਫ਼ੈਸਲਾ ਹੋਇਆ ਤਾਂ ਵਕੀਲਦੋ ਹਜਾਰ ਗਟਕ ਗਿਆ ਤੇ ਉਸ ਵਿਚਾਰੇ ਦੇ ਹੱਥ ਪੰਜ ਸੌ ਹੀ ਆਇਆ ਤੇ ਉਹ ਬੰਦਾ ਵਕੀਲ ਨੂੰ ਕਹਿੰਦਾ, “ਇੰਜ ਲਗਦਾ ਹੈ ਕਿ ਜਿਵੇਂ ਐਕਸੀਡੈਂਟ ਮੇਰਾ ਨਹੀਂ ਤੁਹਾਡਾ ਹੋਇਆ ਹੈ ।” ਇਕ ਦਿਨ ਇਕ ਬੀਬੀ ਫ਼ੋਨ ਤੇ ਗੱਲਾਂ ਕਰ ਰਹੀ ਸੀ ਤੇ ਉਨ੍ਹਾਂ ਦੇ ਪੜੋਸੀ ਨੇ ਆਕੇ ਕੁੰਡਾ ਖੜਕਾਇਆ ਤਾਂ ਇਕ ਲੜਕਾ ਬਾਹਰ ਆਇਆ ਤੇ ਉਹ ਬੰਦਾ ਕਹਿਣ ਲਗਿੱਆ, “ਕਾਕਾ ਸਾਡਾ ਫ਼ੋਨ ਖ਼ਰਾਬ ਹੈ ਤੇ ਇਕ ਐਮਰਜੰਸੀ ਫ਼ੋਨ ਕਰਨਾ ਹੈ ਤੁਹਾਡੇ ਫ਼ੋਨ ਤੋਂ ਫ਼ੋਨ ਕਰ ਸਕਦਾ ਹਾਂ। “ ਤੇ ਲੜਕਾ ਕਹਿਣ ਲਗਿੱਆ ਅੰਕਲ ਕੱਲ ਨੂੰ ਆਇਉ ਮੇਰੀ ਬੀਬੀ ਫੋLਨ ਕਰ ਰਹੀ ਹੈ ਜੇ ਫ਼ੋਨ ਕਰਨ ਲੱਗ ਜਾਵੇ ਤਾਂ ਬੜੀ ਮੁਸ਼ਕਲ ਨਾਲ ਫ਼ੋਨ ਬੰਦ ਕਰਦੀ ਹੈ।” “ ਮੇਰੇ ਕਹਿਣ ਦਾ ਭਾਵ ਹੈ ਕਿ ਜੇ ਬੀਬੀਆ ਫ਼ੋਨ ਕਰਨ ਲੱਗ ਜਾਣ ਤਾਂ ਘਰ ਰੋਟੀ ਨਹੀਂ ਪੱਕਦੀ ਫੇਰ ਤਾਂ ਬਾਹਰੋਂ ਭੋਜਨ ਮੰਗਵਾਉਂਣਾ ਪੈਂਦਾ ਹੈ।

ਇਕ ਦਿਨ ਮਂੈ ਚੁਗਲ ਕੌਰ ਨੂੰ ਕਿਹਾ, “ ਭਾਗਵਾਨੇ ਅੱਗੇ ਤਾਂ ਤੂੰ ਤਿੰਨ ਤਿੰਨ ਘੰਟੇ ਫ਼ੋਨ ਤੇ ਲੱਗੀ ਰਹਿੰਦੀ ਸੀਕੀ ਗੱਲ ਅੱਜ ਤੂੰ ਪੌਣੇ ਘੰਟੇ ਬਾਅਦ ਹੀ ਫ਼ੋਨ ਬੰਦ ਕਰ ਦਿੱਤਾ।” ਮੈਨੂੰ ਕਹਿਣ ਲੱਗੀ ਮੇਰੇ ਪਿਆਰੇ ਦਲਿੱਦਰ ਸਿੰਘ ਜੀ ਇਹ ਰੋਂਗ ਨਬੰਰ ਸੀ ।” ਹਾਂ ਸੱਚ ਫ਼ੋਨ ਤੋਂ ਇਕ ਗੱਲ ਯਾਦ ਆਗਈ ਕਿਉਂਕਿ ਜਿਆਦਾਤਰ ਫੋLਨ ਮੇਰੀ ਧਰਮ ਪਤਨੀ ਚੁਗਲ ਕੌਰ ਦੇ ਹੀ ਆਉਂਦੇ ਹਨ ਇਕ ਦਿਨ ਉਸਨੇ ਕਹਿ ਹੀ ਦਿੱਤਾ ਕਿ, “ ਤੁਹਾਨੂੰ ਪਤਾ ਤਾਂ ਲਗਦਾ ਨਹੀਂ ਕਿ ਕੌਣ ਬੋਲ ਰਿਹਾ ਹੈ ਮੇਹਰਬਾਨੀ ਕਰਕੇ ਫ਼ੋਨ ਚੁੱਕਿਆ ਹੀਨਾ ਕਰੋ।” ਇਕ ਵਾਰੀ ਘਰਵਾਲੀ ਪੇਕੇ ਗਈ ਹੋਈ ਸੀ ਤੇ ਸਾਰੇ ਫ਼ੋਨ ਮੈਨੂੰ ਹੀ ਚੁੱਕਣੇ ਪੈਂਦੇ ਸੀ। ਫ਼ੋਨਦੀ ਘੰਟੀ ਵੱਜੀ ਤਾਂ ਮੈਂ ਘਰ ਦੇ ਕੰਮ ਛੱਡਕੇ ਕਿਤੇ ਫ਼ੋਨ ਬੰਦ ਹੀਨਾ ਹੋ ਜਾਵੇ ਭੱਜਕੇ ਫੋਨ ਚੁੱਕਣ ਲੱਗਿਆਤੇ ਟੇਬਲ ਵਿਚ ਵੱਜਿਆ ਤੇ ਗੋਡੇ ਨੂੰ ਪਕੜਕੇ ਬੈਠ ਗਿਆ ਕਿਉਂਕਿ ਗੋਡੇ ਤੇ ਸੱਟ ਵੀ ਬਹੁਤ ਵੱਜ ਗਈ ਸੀ ਤੇ ਫ਼ੋਨ ਵੀ ਬੰਦ ਹੋ ਗਿਆਸੀ ਦੋ ਘੰਟਿਆਂ ਬਾਅਦ ਫੇਰ ਫ਼ੋਨ ਆਇਆ ਤਾਂ ਜਦੋਂ ਫ਼ੋਨ ਚੁੱਕਿਆ ਤਾਂ ਅਵਾਜ ਆਈ, “ ਮੈਂ ਬੋਲਦੀ ਹਾਂ ਪਛਾਣ ਲਿਆ।” ਮੈਂ ਕਿਹਾ ਭੈਣਜੀ ਤੁਹਾਨੂੰ ਨਾ ਪਛਾਣਾਗੇ ਤਾਂ ਹੋਰ ਕਿਸਨੂੰ ਪਛਾਨਣਾ ਹੈ।”ਕਹਣਿ ਲੱਗੀ ਫੇਰ ਤੁਸੀਂ ਸਵਾਹ ਪਛਾਣਿਆ ਹੈ ਤਿੰਨ ਜਅੁਾਕ ਜੱਮਕੇ ਹਾਲੇ ਵੀ ਮੈਨੂੰ ਭੈਣ ਕਹਿਨੇ ਹੋਂ ਸੰਗ ਨਹੀਂ ਲਗਦੀ, ਮੈਂ ਤੁਹਾਡੀ ਘਰਵਾਲੀ ਚੁਗਲ ਕੌਰ ਬੋਲ ਰਹੀ ਹਾਂ।” ਮੈਂ ਕਿਹਾ ਫੇਰ ਪਹਿਲਾਂ ਦੱਸਣਾ ਸੀ ਨਾ।” ਕਹਿੰਦੀ ਪਹਿਲਾਂ ਵੀ ਫੋLਨ ਕੀਤਾ ਸੀ ਚੁੱਕਿਆ ਨਹੀਂ ਕਿਤੇ ਬਾਹਰ ਗਏ ਸੀ ।”ਮੈਂ ਕਿਹਾ ਆਹ ਤੇਰੇ ਫ਼ੋਨ ਨੇ ਬਾਹਰ ਜਾਣ ਜੋਗਾ ਛੱਡਿਆ ਨਹੀਂ ਫੋLਨ ਚੁੱਕਣ ਲੱਗੇ ਗੋਡਾ ਭਨਾ ਲਿਆ ।”

ਹੱਸਕੇ ਕਹਿਣ ਲੱਗੀ , “ਤੁਹਾਡੇ ਕੋਈ ਮਗਰ ਪਿਆ ਹੋਇਆ ਸੀ ਅਰਾਮ ਨਾਲ ਫ਼ੋਨ ਨਹੀਂ ਸੀ ਚੁੱਕਿਆਜਾਂਦਾ।”ਮੇਰੇ ਨਾਲ ਇਕ ਵਾਰੀ ਨਹੀਂ ਕਈ ਵਾਰੀ ਹੋ ਚੁੱਕੀ ਹੈ ।ਇਕ ਵਾਰੀ ਕਿਸੇ ਮਿਤੱਰ ਦਾ ਫੋLਨ ਆਇਆ, ਮੈਂ ਕਿਹਾ, “ ਕੌਣ ਬੋਲ ਰਿਹਾ ਹੈ।” ਕਹਿੰਦਾ, “ ਮੈਂ ਬੋਲ ਰਿਹਾ ਹਾਂ।” ਮੈਂ ਫੇਰ ਕਿਹਾ , “ਕਿੱਥੋਂ ਬੋਲ ਰਹੇ ਹੋਂ ।” ਕਹਿੰਦਾ,” ਮੂੰਹ ਚੋਂ ਬੋਲ ਰਿਹਾ ਹਾਂ ।” ਇਹ ਪੁੱਛਕੇ ਮੈਂ ਕੋਈ ਕਲੂ ਲੱਭਣਾ ਚਾਹੁੰਦਾ ਸੀ ਤਾਂਕਿ ਮੈਨੂੰ ਪਤਾ ਲੱਗ ਜਾਵੇ ਕਿ ਕੌਣ ਬੋਲ ਰਿਹਾ ਹੈ।ਕਹਿਣ ਲੱਗਿਆ, “ਮੈਨੂੰ ਲਗਦਾ ਹੈ ਤੈਨੂੰ ਮੇਰੀ ਪਛਾਣ ਨਹੀਂ ਆਈ ਮੈਂ ਬੋਲਦਾ ਹਾਂ।” ਤੇ ਮੈਂ ਉਸਨੂੰ ਬਗੈਰ ਪਛਾਣੇ ਹੀ ਕਹਿ ਦਿੱਤਾ “ਅੱਛਾ ਹੁਣ ਪਤਾ ਲੱਗਿਆ ਕੌਣ ਬੋਲ ਰਿਹਾ ਹੈ।” ਮੈਂ ਸ਼ਰਮਿੰਦਾ ਤਾਂ ਬਹੁਤ ਹੋਇਆ ਪਰ ਕੀਤਾ ਕੀ ਜਾ ਸਕਦਾ ਸੀ ਅਸੀਂ ਬਹੁਤ ਦੇਰ ਤੱਕ ਗੱਲਾ ਕਰਦੇ ਰਹੇ ਉਸਨੂੰ ਸੱLਕ ਤਾਂ ਹੋ ਗਿਆ ਸੀ ਕਿ ਮੈਂ ੳਸਨੂੰ ਪਛਾਣਿਆਂ ਨਹੀਂ ਇਸ ਗੱਲ ਦਾ ਅੰਦਾਜਾ ਉਸਨੇ ਮੇਰੀਆਂ ਗੱਲਾਂ ਤੋਂ ਲਗਾ ਲਿਆ ਸੀ ।ਫੋLਨ ਰੱਖਣ ਲੱਗੇ ਮੈਂ ਕਿਹਾ ਚੰਗਾ ਚਾਚਾ ਜੀ ਫੇਰ ਵੀ ਫ਼ੋਨ ਕਰਿਉ।”ਤੇ ਉਹ ਮੈਨੂੰ ਕਹਿਣ ਲੱਗਿਆ, “ਦਲਿੱਦਰ ਸਿਹਾਂ ਮੈਨੂੰ ਪਤਾ ਲੱਗ ਗਿਆ ਸੀ ਤੂੰ ਮੈਨੂੰ ਪਛਾਣਿਆਂ ਨਹੀਂ ਮੈਂ ਤੇਰਾ ਚਾਚਾ ਨਹੀਂ ਤੇਰਾ ਮਿੱਤਰ ਕਵੀ ਲਾਲ ਲਪੇਟਕਰ ਬੇਤੁਕੀ ਬੋਲ ਰਿਹਾ ਹਾਂ।” ਮੈਂ ਸ਼ਰਮਿੰਦਾ ਜਿਹਾ ਹੋਕੇ ਕਿਹਾ”ਤਾਂ ਯਾਰ ਪਹਿਲਾਂ ਦੱਸਣਾ ਸੀਨਾ,ਜੇ ਤੂੰ ਦੱਸ ਦਿੰਦਾ ਤਾਂ ਗੱਲਾਂ ਕਰਨ ਦਾ ਵੀ ਮਜਾ ਆਉਂਦਾ ।” ਦੋਸਤੋ ਹਰ ਆਦਮੀ ਨੂੰ ਆਪਣੇ ਵਰਗਾ ਨਾ ਸਮਝੋ, ਕਿ ਹਰ ਆਦਮੀ ਤੁਹਾਡੀ ਅਵਾਜ਼ ਪਛਾਣ ਲਵੇਗਾ, ਤੇ ਫੋLਨ ਤੇ ਗੱਲ ਕਰਨ ਤੋਂ ਪਹਿਲਾਂ ਦੱਸ ਜਰੂਰ ਦਿਆ ਕਰੋ ਕਿ ਤੁਸੀਂ ਕੌਣ ਬੋਲਰਹੇ ਹੋਂ, ਤਾਂਕਿ ਫ਼ੋਨ ਤੇ ਗੱਲ ਕਰਨ ਦਾ ਮਜਾ ਆਵੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸ਼ਮੇਸ਼ ਕਲੱਬ ਅਤੇ ਧਰਮ ਪ੍ਰਚਾਰ ਟਰੱਸਟ ਵੱਲੋਂ ਦਸਤਾਰ ਅਤੇ ਗੁਰਮਤਿ ਸਿਖਲਾਈ ਕੈਪ ਸ਼ੁਰੂ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਧਾਰਮਿਕ ਸਮਾਗਮ ਨਾਲ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼