ਵਿਗਿਆਨਕ ਚੇਤਨਾ ਨਾਲ਼ ਹੀ ਅੰਧਵਿਸ਼ਵਾਸ ਤੇ ਅਗਿਆਨਤਾ ਖ਼ਤਮ ਕੀਤੀ ਜਾ ਸਕੇਗੀ ਮਾਸਟਰ ਪਰਮਵੇਦ
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਜ਼ੋਨ ਸੰਗਰੂਰ (ਸਮਾਜ ਵੀਕਲੀ) – ਬਰਨਾਲਾ ਦੇ ਹੋਏ ਡੈਲੀਗੇਟ ਚੋਣ ਅਜਲਾਸ ਵਿੱਚ ਮਾਸਟਰ ਪਰਮਵੇਦ ਦੁਬਾਰਾ ਫਿਰ ਸਰਵਸੰਮਤੀ ਨਾਲ ਦੋ ਸਾਲਾਂ 2023-25 ਲਈ ਜਥੇਬੰਦਕ ਮੁਖੀ ਬਣਾਏ ਗਏ। ਉਨ੍ਹਾਂ ਨਾਲ ਕੀਤੀ ਗਲ ਬਾਤ ਦੁਰਾਨ ਉਨ੍ਹਾਂ ਕਿਹਾ ਕਿ ਉਹ ਤਰਕਸ਼ੀਲ ਲਹਿਰ ਦੇ ਪ੍ਰਚਾਰ ਪ੍ਰਸਾਰ ਹਿਤ, ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰਾ ਸਮਾਂ ਤੇ ਸੁਹਿਰਦ ,ਤਨਦੇਹੀ ਨਾਲ ਯਤਨ ਕਰਦੇ ਰਹਿਣਗੇ। ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੋਚ ਨੂੰ ਵਿਗਿਆਨਕ ਲੀਹ ਤੇ ਤੋਰਨ ਲਈ ਬਹੁਤ ਯਤਨ ਕੀਤੇ।ਇਸ ਤਰ੍ਹਾਂ ਇਸ ਸਮੇਂ ਦੁਰਾਨ ਵੀ ਪੂਰੇ ਯਤਨਸ਼ੀਲ ਰਹਿਣਗੇ। ਵਿਗਿਆਨਕ ਚੇਤਨਾ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ, ਭਾਈਚਾਰਕ ਸਾਂਝ ਪ੍ਰਤੀ ਵੀ ਪ੍ਰਭਾਵਸ਼ਾਲੀ ਕੋਸ਼ਿਸ਼ਾਂ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਵਿਗਿਆਨਕ ਚੇਤਨਾ ਨਾਲ ਹੀ ਅੰਧਵਿਸ਼ਵਾਸਾਂ ਤੇ ਅਗਿਆਨਤਾ ਖਤਮ ਕੀਤੀ ਜਾ ਸਕਦੀ। ਸਥਾਨਕ ਇਕਾਈ ਦੇ ਵਿਥਤਾਰ ਤੇ ਕੰਮਾਂ ਵਿੱਚ ਪੂਰਾ ਸਮਾਂ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨਕ ਸੋਚ ਵਖਤ ਦੀ ਮੁਖ ਲੋੜ ਹੈ ਜਿਸ ਦੇ ਪ੍ਰਚਾਰ ਤੇ ਫੈਲਾਅ ਲਈ ਲੋਕਾਂ ਨੂੰ ਚੇਤਨ ਕਰਨਾ ਬਣਦਾ ਹੈ,ਇਸ ਲਈ ਉਹ ਯਤਨ ਕਰਦੇ ਰਹਿਣਗੇ।ਉਨ੍ਹਾਂ ਅੱਗੇ ਦੱਸਿਆ ਕਿਹਾ ਜੋਨ ਦੀ ਪੰਜ ਮੈਂਬਰੀ ਆਗੂ ਟੀਮ ਹੈ ਜਿਸ ਵਿੱਚ ਸੀਤਾ ਰਾਮ ਸੰਗਰੂਰ ਮੀਡੀਆ ਮੁਖੀ ਹਨ ,ਨਾਇਬ ਸਿੰਘ ਦਿੜ੍ਹਬਾ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ, ਰਜਿੰਦਰ ਰਾਜੂ ਧੂਰੀ ਸੱਭਿਆਚਾਰਕ ਵਿਭਾਗ ਦੇ ਮੁਖੀ ਤੇ ਸੋਹਣ ਸਿੰਘ ਮਾਝੀ ਵਿਤ ਵਿਭਾਗ ਦੇ ਮੁਖੀ ਹਨ।
ਮਾਸਟਰ ਪਰਮਵੇਦ 9417422349
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly