(ਸਮਾਜ ਵੀਕਲੀ)
ਅਕਲ ਦਿਆਂ ਅੰਨਿਆਂ ਨੂੰ ਕੌਣ ਕਿਵੇਂ ਸਮਝਾਵੇ
ਵਾੜ ਖੇਤ ਨੂੰ ਖਾਣ ਲੱਗੇ ਤਾਂ ਫ਼ਸਲਾਂ ਕੌਣ ਬਚਾਵੇ
ਆਪਣਾ ਘਰ ਨਾ ਸਾਂਭਿਆ ਜਾਂਦਾ ਹੋਵੇ ਜਿਸ ਤੋਂ
ਦੂਜਿਆਂ ਨੂੰ ਓਹੀ ਮੱਤਾਂ ਦੇ ਪਤਾ ਨੀ ਕੀ ਸਮਝਾਵੇ
ਪਤਾ ਨਹੀਂ ਕਿਉਂ ਲੱਗਦਾ ਹੈ ਲੋਕਾਂ ਨੂੰ ਕਿ ਮੈਂ ਹੀ,
ਅਸਮਾਨ ਥੰਮਿਆ ਜੇ ਹਟਿਆ ਤਾਂ ਡਿੱਗ ਨਾ ਜਾਵੇ
ਨਾ ਕਿਸੇ ਦੀ ਕੋਈ ਗੱਲ ਸੁਣ ਕੇ ਹੁੰਦਾ ਹੈ ਰਾਜ਼ੀ
ਕੋਈ ਜਿਨ੍ਹਾਂ ਮਰਜੀ ਮਗ਼ਜ਼ ਖਪਾਈ ਏਥੇ ਜਾਵੇ
ਸਰਕਾਰਾਂ ਨੂੰ ਕਾਹਦਾ ਦੋਸ਼ ਦਿੰਦੇ ਆਂ ਅਸੀਂ ਫੇਰ,
ਜੇ ਦਿੱਤੀ ਹੋਈ ਜਿੰਮੇਵਾਰੀ ਹੀ ਕੋਈ ਨਾ ਨਿਭਾਵੇ
ਇਸ ਦੁਨੀਆਂ ਦੀ ਕਦੇ ਕਿਸੇ ਨੂੰ ਸਮਝ ਨਾ ਆਵੇ
ਮਗਰਮੱਛ ਦੇ ਹੰਝੂ ਦਿਖਾ ਦਿਖਾ ਕੇ ਸਭ ਲੋਕਾਂ ਨੂੰ
ਆਪ ਸੱਚਾ ਬਣ ਬੁੱਧੂ ਲੋਕਾਂ ਨੂੰ ਭਰਮਾਈ ਜਾਵੇ
ਅੱਜ ਹਰ ਕੋਈ ਆਪਣਾ ਲਾਹਾ ਤੱਕਦਾ ਹੈ ਏਥੇ
ਭਾਵੇਂ ਅਗਲੇ ਦਾ ਘਰ ਬਾਰ ਤੱਕ ਵੀ ਉੱਜੜ ਜਾਵੇ
ਸਮੇਂ ਦੇ ਅੰਦਰ ਕੋਈ ਕੰਮ ਨਹੀਂ ਕਰਨਾ ਅਸੀਂ
ਅਗਲੇ ਦਾ ਵੀ ਦਿਮਾਗੀ ਸੰਤੁਲਨ ਹੀ ਗਵਾਵੇ
ਧਰਮਿੰਦਰ ਦੁਨੀਆਂ ਬਹੁਤ ਜਿਆਦਾ ਸਿਆਣੀ
ਸਿਆਣੀ ਹੋ ਇਹਨਾਂ ਨੇ ਉਲਝਾਈ ਜਾਣੀ ਤਾਣੀ
ਅਪਣਾ ਕੰਮ ਕਰ ਤੇਰੇ ਸਮਝ ਨਾ ਇਹ ਆਉਣੀ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly