ਭਾਰਤੀ ਸਮਾਜ

(ਸਮਾਜ ਵੀਕਲੀ)

ਭਾਰਤੀ ਸੱਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਣੀ,
ਬਰਬਰਤਾ ਤੋ ਚੰਗੀ ਸੋਚ ਵੱਲ ਆਉਣ ਦੀ ਕਹਾਣੀ।
ਬ੍ਰਾਹਮਣਵਾਦ ਤੋਂ ਭਗਤੀ ਲਹਿਰ ਨੇ ਕੀਤਾ ਸੁਧਾਰ
ਆਧੁਨਿਕ ਯੁਗ ਵਿੱਚ ਮੂਲਵਾਦ ਫਿਰ ਖੜ੍ਹਾ ਫਣ ਤਾਣੀ।

ਧਰਮ ਜਦੋਂ ਰਾਜਨੀਤੀ ਨਾਲ ਜੁੜ ਜਾਵੇ,
ਬਹੁ-ਗਿਣਤੀ ਘੱਟ-ਗਿਣਤੀਆਂ ਨੂੰ ਦੁਰਕਾਰੇ।
ਸੱਤਾ ‘ਚ ਰਹਿਣ ਲਈ, ਏਕਤਾ ਨੂੰ ਤੋੜਦੇ,
ਛੋਟੇ ਗਰੁੱਪਾਂ ਦੀ ਪ੍ਰਫੁੱਲਤਾ ਨੂੰ ਤ੍ਰਿਸਕਾਰੇ।

ਭਾਵੇਂ ਸਹਿਣਸ਼ੀਲਤਾ ਲਈ ਜਾਣਿਆ ਜਾਂਦਾ ਸਾਡਾ ਦੇਸ਼,
ਘੱਟ ਗਿਣਤੀ ਸਭਿਆਚਾਰ ਹੁੰਦੇ ਵਿੱਚ ਖਤਰੇ,
ਬਹੁਵਾਦ ਦਾ ਹੋਵੇ ਦਾਬਾ।
ਜਦੋਂ ਰਾਜਨੀਤੀ ਧਰਮ ਦੀ ਮਾਤਹਿਤ ਬਣ ਜਾਵੇ,
ਲੋਹੇ ਦੇ ਗੇਟਾਂ ਅੰਦਰ ਸੁਰੱਖਿਅਤ ਬੈਠੇ ਲੋਕ ਕਰਵਾਉਣ ਖੂਨ ਖਰਾਬਾ‌ ।

ਮਤਭੇਦ ਭਾਵੇਂ ਲੱਖ ਹੋਣ ਸਤਿਕਾਰ ਰਹਿਣਾ ਚਾਹੀਦਾ ਬਰਕਰਾਰ,
ਲੜ ਭਿੜ ਕੇ ਕੁਝ ਨਾਲ ਨ੍ਹੀਂ ਜਾਣਾ, ਪਿੱਛੇ ਰਹਿ ਜਾਣੇ ਪਿੰਜਰ-ਹੱਡੀਆਂ।
ਹਿੰਸਾ ਨੂੰ ਭੁੱਲ ਕੇ ਵੀ ਹੱਲਾ-ਸ਼ੇਰੀ ਨਾ ਦਿਓ,
ਗਤੀ ਵਿਚ ਹੀ ਵਾਹਨ ਚੰਗੇ ਲੱਗਦੇ, ਰੁਕੇ ਹੋਏ ਲੱਗਣ ਕਬਾੜ ਦੀਆਂ ਗੱਡੀਆਂ।

ਬਹੁ-ਧਰਮੀ ਭਾਈਚਾਰਿਆਂ ਨੂੰ ਇਕੱਠਿਆਂ ਰੱਖਣ ਲਈ,
ਸੱਚੇ ਮਨੋਂ ਇਕ ਦੂਸਰੇ ਦੇ ਧਰਮ ਦਾ ਕਰੀਏ ਸਤਿਕਾਰ ।
ਨਾ ਕੋਈ ਰਹੇ ਊਚ-ਨੀਚ, ਨਾ ਰਾਜਨੀਤਿਕ ਹੰਕਾਰ,
ਸਾਰੇ ਕਿਤੇ ਵਿਕਾਸ ਦੀ ਬਰਾਬਰ ਹੋਵੇ ਰਫ਼ਤਾਰ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਦੁਨੀਆਂ…