(ਸਮਾਜ ਵੀਕਲੀ)
ਦਿਹਾੜੀ ਕਰਕੇ ਸੁੱਖਾ ਸ਼ਹਿਰ ਤੋਂ ਪਿੰਡ ਵਾਪਸ ਆ ਰਿਹਾ ਸੀ। ਸ਼ਾਮ ਦਾ ਵੇਲ਼ਾ ਸੀ ਅਤੇ ਰਾਸਤਾ ਵੀ ਬਹੁਤ ਸੁੰਨਸਾਨ ਸੀ।
ਅਚਾਨਕ ਮੀਂਹ ਪੈਣ ਲੱਗ ਜਾਂਦਾ ਹੈ। ਮੀਂਹ ਵਿਚ ਭਿੱਜਣ ਤੋਂ ਬਚਣ ਲਈ, ਸੁੱਖਾ ਕੋਈ ਆਸਰਾ ਦੇਖਣ ਲੱਗਦਾ ਹੈ। ਤਾਂ ਉਸ ਨੇ ਦੇਖਿਆ ਕੁਝ ਦੂਰੀ ਤੇ ਇਕ ਖੰਡਰ ਮਕਾਨ ਹੈ। ਸੁੱਖਾ ਭੱਜ ਕੇ ਖੰਡਰ ਮਕਾਨ ਵਿੱਚ ਪਹੁੰਚ ਤਾਂ ਜਾਂਦਾ ਹੈ। ਪਰ ਮੀਂਹ ਵਿੱਚ ਭਿੱਜ ਕੇ ਪੂਰਾ ਗਿੱਲਾ ਹੋ ਜਾਂਦਾ ਹੈ ਅਤੇ ਉਸਨੂੰ ਠੰਡ ਨਾਲ ਕੰਬਣੀ ਛਿੜ ਜਾਂਦੀ ਹੈ।
ਸੁੱਖੇ ਨੂੰ ਬਹੁਤ ਠੰਡ ਲੱਗ ਰਹੀ ਸੀ। ਫਿਰ ਠੰਡ ਤੋ ਬਚਣ ਲਈ ਸੁੱਖੇ ਨੇ ਘਾਹ-ਫੂਸ ਇਕੱਠਾ ਕੀਤਾ ਅਤੇ ਦੋ ਪੱਥਰਾਂ ਨੂੰ ਆਪਸ ਵਿਚ ਰਗੜ ਕੇ ਅੱਗ ਬਾਲਣ ਦੀ ਕੋਸ਼ਿਸ਼ ਕਰਦਾ ਹੈ।ਬਹੁਤ ਮੁਸ਼ਕਿਲ ਦੇ ਨਾਲ ਅੱਗ ਬਲਦੀ ਹੈ। ਅੱਗ ਦੇ ਸੇਕ ਨਾਲ ਸੁੱਖੇ ਨੂੰ ਕੁਝ ਰਾਹਤ ਮਿਲਦੀ ਹੈ ਅਤੇ ਉਹ ਕੰਬਣੋ ਵੀ ਹੱਟ ਜਾਂਦਾ ਹੈ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly