ਸਿਹਤ ਮੰਤਰੀ ਵਿਸ਼ਵ ਮਲੇਰੀਆ ਦਿਵਸ ਮੌਕੇ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣ ਦਾ ਐਲਾਨ ਕਰਨ

ਮਾਨਸਾ (ਸਮਾਜ ਵੀਕਲੀ): ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਦਾ ਨਾਮ ਬਦਲਣ ਦੀ ਮੰਗ ਸਬੰਧੀ ਕਿਹਾ ਕਿ ਵਿਸ਼ਵ ਮਲੇਰੀਆ ਦਿਵਸ ਮੌਕੇ 25 ਅਪ੍ਰੈਲ ਨੂੰ ਸਰਕਾਰ ਮਲਟੀਪਰਪਜ਼ ਹੈਲਥ ਵਰਕਰਾਂ ਦੇ ਨਾਮ ਬਦਲੀ ਦੀ ਫਾਈਲ ਤੇ ਪੱਕੀ ਮੋਹਰ ਲਗਾ ਕਿ ਕੇਡਰ ਨੂੰ ਤੋਹਫ਼ਾ ਦੇਵੇ | ਇਸ ਸਬੰਧੀ ਚਾਨਣ ਦੀਪ ਸਿੰਘ ਜਿਲ੍ਹਾ ਪ੍ਰੈਸ ਸਕੱਤਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਆਗੂਆਂ ਨੇ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰ ਦੀ ਯੋਗਤਾ ਬਾਰਵੀਂ ਸਾਇੰਸ ਅਤੇ ਤਕਨੀਕੀ ਕੋਰਸ ਹੈ ਅਤੇ ਇਹਨਾਂ ਕੋਲ ਸਿਹਤ ਵਿਭਾਗ ਦੇ ਕਿੰਨੇ ਹੀ ਕੰਮ ਹਨ ਅਤੇ ਇਹ ਕੇਡਰ ਵਿਭਾਗ ਦੀ ਲੋਕਾਂ ਨਾਲ ਸਿੱਧਾ ਸੰਬੰਧ ਰੱਖਣ ਵਾਲੀ ਪਹਿਲੀ ਕੜੀ ਹੈ ਜੋ ਸਬ-ਸੈਂਟਰ ਪੱਧਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੀ ਹੈ, ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਲਟੀਪਰਪਜ਼ ਹੈਲਥ ਵਰਕਰ ਮੇਲ-ਫੀਮੇਲ ਦਾ ਨਾਮ ਬਦਲਣ ਲਈ ਪ੍ਰਪੋਜ਼ਲ ਅਤੇ ਮੰਗ ਪੱਤਰ ਵਿਭਾਗ ਨੂੰ ਦਿੱਤੇ ਹੋਏ ਹਨ ਜਿਹਨਾਂ ‘ਤੇ ਬਹੁਤ ਹੀ ਧੀਮੀ ਗਤੀ ਨਾਲ ਕੰਮ ਚੱਲ ਰਿਹਾ ਹੈ ਜਿਸ ਕਰਕੇ ਸੂਬੇ ਭਰ ਦੇ ਮਲਟੀਪਰਪਜ਼ ਕੇਡਰ ਵਿੱਚ ਨਿਰਾਸ਼ਾ ਹੈ।

ਸੀਨੀਅਰ ਆਗੂ ਕੇਵਲ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਵਿੱਚ ਪਹਿਲਾਂ ਵੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਕਈ ਕੇਡਰਾਂ ਦੇ ਨਾਮ ਬਦਲੇ ਜਾ ਚੁੱਕੇ ਹਨ ਕਿਉਂਕਿ ਅਜਿਹਾ ਕਰਨ ਦੇ ਨਾਲ ਸਰਕਾਰ ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ ਇਸ ਲਈ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਵੀ ਕੇਡਰ ਦਾ ਨਾਮ ਬਦਲਣ ਲਈ ਆਵਾਜ਼ ਉਠਾਈ ਗਈ ਹੈ, ਆਗੂਆਂ ਨੇ ਕਿਹਾ ਕਿ ਇਸ ਮਹੀਨੇ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਆਉਂਦਾ ਹੈ ਜਿਸਦਾ ਸਿੱਧਾ ਸੰਬੰਧ ਮਲਟੀਪਰਪਜ਼ ਹੈਲਥ ਵਰਕਰਾਂ ਨਾਲ ਹੈ ਕਿਉਂਕਿ ਹੈਲਥ ਵਰਕਰ ਹੀ ਮਲੇਰੀਆ ਨੂੰ ਖ਼ਤਮ ਕਰਨ ਦੇ ਲਈ ਕੰਮ ਕਰ ਰਹੇ ਹਨ ਅਤੇ ਕਾਫ਼ੀ ਹੱਦ ਤੱਕ ਇਸ ਮਿਸ਼ਨ ਵਿੱਚ ਸੂਬਾ ਕਾਮਯਾਬ ਵੀ ਹੋਇਆ ਹੈ, ਆਗੂਆਂ ਨੇ ਸਿਹਤ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਉਹ 25 ਅਪ੍ਰੈਲ ਨੂੰ ਇਸ ਦਿਵਸ ਤੇ ਮਲਟੀਪਰਪਜ਼ ਕੇਡਰ ਦੇ ਨਾਮ ਬਦਲੀ ਦਾ ਰਸਮੀ ਐਲਾਨ ਕਰਕੇ ਸੂਬੇ ਭਰ ਦੇ ਸਿਹਤ ਵਰਕਰਾਂ ਨੂੰ ਸਨਮਾਨ ਦੇਣ ਤਾਂ ਜੋ ਅਗਾਮੀ ਗਰਮੀ ਦੇ ਸੀਜਨ ਵਿੱਚ ਸਿਹਤ ਕਾਮੇ ਹੋਰ ਵੀ ਸਿੱਦਤ ਦੇ ਨਾਲ ਆਪਣੀ ਡਿਊਟੀ ਨਿਭਾ ਸਕਣ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਵਿਧਾਇਕ ਰੰਧਾਵਾ ਨੇ ਪਰਾਗਪੁਰ ਦਾ ਸਰਕਾਰੀ ਸਕੂਲ ਲਿਆ ਗੋਦ*
Next articleਗ਼ਜ਼ਲ