(ਸਮਾਜ ਵੀਕਲੀ)
ਅੱਜ ਫੇਰ ਤੇਰੀ ਕੋਈ ਕਰਾਮਾਤ ਹੋਈ ਏ,
ਅੱਜ ਫੇਰ ਬਿਨਾ ਦੱਸੇ ਬਰਸਾਤ ਹੋਈ ਏ।
ਤਪੇ ਹੋਏ ਹਾਲਾਤ ਫੇਰ ਠੰਢੇ ਕਰ ਦਿੱਤੇ,
ਫੁੱਲ ਕਮਲ ਦੇ ਸੀ ਪਰ ਕੰਡੇ ਕਰ ਦਿੱਤੇ।
ਸ਼ਕਲਾਂ ਦੇ ਉੱਪਰ ਦਾ ਰੰਗ ਉੱਤਰ ਗਿਐ,
ਕਈ ਗੱਲਾਂ ਨੂੰ ਲੱਗਿਆ ਜੰਗ ਉਤਰ ਗਿਐ।
ਹਵਾਵਾਂ ਨੇ ਸਮੇਟ ਲਈਆਂ ਸਭ ਗਲਤੀਆਂ,
ਕਿਣੀਆਂ ਠਾਰ ਦਿੱਤੀਆਂ ਜਲਦੀਆਂ ਬਸਤੀਆਂ।
ਅੰਗਾਰਿਆਂ ਦੀ ਝੜੀ ਵਿੱਚ ਨੱਚਦਾ ਮੋਰ ਹੈ,
ਗੁਲਾਬਾਂ ਦੀਆਂ ਪੱਤੀਆਂ ਦਾ ਕੋਈ ਨਵਾਂ ਚੋਰ ਹੈ।
ਬੱਦਲਾਂ ਨੂੰ ਨਾ ਸੁਨੇਹਾ ਲਾਇਆ ਦੌੜੇ ਆਏ ਨੇ,
ਪਤਾਸੇ ਮੰਗੇ ਸੀ ਮਿੱਠੇ ਪਰ ਪੱਲੇ ਕੌੜੋ ਆਏ ਨੇ।
ਤਾਰਿਆਂ ਦੀ ਲੁਕਣ-ਮੀਟੀ ਹੁਣ ਦਿਲ ਜ਼ਰਦਾ ਨਹੀ,
ਯੁੱਗ ਨੂੰ ਪਲਟਣ ਵਾਲਾ ਬੁਖਾਰ ਨਾਲ ਮਰਦਾ ਨਹੀਂ।
ਢੋਲ ਦੀ ਥਾਪ ਸੁਣਾ ਤਾਂ ਮੈਂ ਨੱਚਣ ਲੱਗ ਜਾਵਾਂ,
ਜੇ ਸੱਜਣ ਦਿਖ ਜਾਵੇ ਤਾਂ ਮੱਚਣ ਲੱਗ ਜਾਵਾਂ।
ਸ਼ੋਰ ਅਸਮਾਨੀ ਬਿਜਲੀ ਕੜਕਦੀ ਦਾ ਅਵੱਲਾ ਏ,
ਹਿੰਮਤ ਇਕੱਠੀ ਕਰ ਕੇ ਕਰਨਾ ਖੁਦ ਤੇ ਹੱਲਾ ਏ।
ਨੂਰਕਮਲ ਓਏ ਲਿਖਦੇ ਦੀ ਤੁੱਕ ਗਵਾਚ ਗਈ,
ਸ਼ਾਇਦ ਮੇਰੀ ਤਾਂ ਬਹਾਰਾਂ ਵਾਲੀ ਰੁੱਤ ਗਵਾਚ ਗਈ।
ਨੂਰਕਮਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly