HOME ਅਦਾਕਾਰਾ ਅਨੁਸ਼ਕਾ ਨੇ ਖੁੱਲ੍ਹੇ ‘ਚ ਜੰਗਲ ਪਾਣੀ ਨਾ ਜਾਣ ਦੀ ਕੀਤੀ ਅਪੀਲ

ਅਦਾਕਾਰਾ ਅਨੁਸ਼ਕਾ ਨੇ ਖੁੱਲ੍ਹੇ ‘ਚ ਜੰਗਲ ਪਾਣੀ ਨਾ ਜਾਣ ਦੀ ਕੀਤੀ ਅਪੀਲ

ਨਵੀਂ ਦਿੱਲੀ (ਸਮਾਜਵੀਕਲੀ): ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਲੋਕਾਂ ਨੂੰ ਸਵੱਛਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਖੁੱਲ੍ਹੇ ‘ਚ ਜੰਗਲ ਪਾਣੀ ਨਾ ਜਾਣ ਦੀ ਸਲਾਹ ਦਿੱਤੀ ਹੈ। ਦੇਸ਼ ‘ਚ ਕੋਰੋਨਾ ਸੰਕਟ ਦੌਰਾਨ ਅਦਾਕਾਰਾ ਨੇ ਸਵੱਛ ਭਾਰਤ ਮਿਸ਼ਨ ਦੀ ਵਕਾਲਤ ਕੀਤੀ ਹੈ। ਇਸ ਮਿਸ਼ਨ ਦਾ ਟੀਚਾ ਲੋਕਾਂ ਨੂੰ ਇਹ ਦੱਸਣਾ ਹੈ ਕਿ ਸੈਨੇਟਾਈਜੇਸ਼ਨ ਨਾਲ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਸਵੱਛ ਭਾਰਤ ਆਈ ਹੈਸ਼ਇੰਡੀਆਫਾਈਟਕੋਰੋਨਾ ਦੇ ਅਧਿਕਾਰਤ ਟਵਿੱਟਰ ਹੈਂਡਲ ‘ਚ ਪੋਸਟ ਵੀਡੀਓ ‘ਚ ਅਦਾਕਾਰ ਨੇ ਕਿਹਾ, ‘ਜਦੋਂ ਪੂਰੇ ਦੇਸ਼ ਦੀਆਂ ਔਰਤਾਂ ਨੇ ਫ਼ੈਸਲਾ ਕੀਤਾ ਕਿ ਉਹ ਹਰ ਕਿਸੇ ਨੂੰ ਦਰਵਾਜ਼ਾ ਬੰਦ ਕਰਨ, ਬਿਮਾਰੀ ਦੂਰ ਕਰਨ ਲਈ ਸਿੱਖਿਅਤ ਕਰਨਗੀਆਂ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਇਹ ਪਹਿਲ ਵੱਡੀ ਲਹਿਰ ਬਣ ਜਾਵੇਗੀ। ਅੱਜ ਫਿਰ ਦੂਜਿਆਂ ਨੂੰ ਸਵੱਛਤਾ ਦਾ ਪਾਠ ਪੜ੍ਹਾਉਣ ਦੀ ਜ਼ਰੂਰਤ ਹੈ। ਜੇ ਅਸੀਂ ਖੁੱਲ੍ਹੇ ‘ਚ ਜੰਗਲ ਪਾਣੀ ਨਾ ਜਾ ਕੇ ਆਪਣੇ ਆਲੇ-ਦੁਆਲੇ ਦੀ ਸਵੱਛਤਾ ਦਾ ਧਿਆਨ ਰੱਖਦੇ ਹਾਂ ਤਾਂ ਖੁਦ ਨੂੰ ਸਿਹਤਮੰਦ ਤੇ ਭਾਰਤ ਨੂੰ ਸਵੱਛ ਰੱਖਦੇ ਹਾਂ। ਅਸੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਸੰਘਰਸ਼ ਕਰਨ ‘ਚ ਮਜ਼ਬੂਤ ਬਣਾਂਗੇ’।

Previous articleਯੂਨੀਵਰਸਿਟੀਆਂ ਹੁਣ ਪਹਿਲੀ ਜੁਲਾਈ ਤੋਂ ਪਹਿਲਾਂ ਵੀ ਕਰਵਾ ਸਕਣਗੀਆਂ ਪ੍ਰੀਖਿਆਵਾਂ
Next article‘Pak terror groups send trainers to Afghanistan for targeted assassinations’