ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਅਸਟ੍ਰੇਲੀਆ ਵਿੱਚ ਵੱਡੇ ਪੱਧਰ ਤੇ ਪ੍ਮੋਟ ਕਰ ਰਹੇ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਦੀ ਅਗਵਾਈ ਵਾਲੀ ਮੈਲਬੌਰਨ ਕਬੱਡੀ ਅਕੈਡਮੀ ਦੀ ਟੀਮ ਸਿੱਖ ਗੇਮਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਸਟ੍ਰੇਲੀਆ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਬਿ੍ਸਬੇਨ ਵਿੱਚ ਸਿੱਖ ਖੇਡਾਂ ਹੋ ਰਹੀਆਂ ਹਨ। ਜਿਸ ਵਿੱਚ ਮੈਲਬੌਰਨ ਕਬੱਡੀ ਅਕੈਡਮੀ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਜਿਸ ਵਿੱਚ ਚੋਟੀ ਦੇ ਖਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮ ਦੀ ਕਪਤਾਨੀ ਨਿਰਮਲ ਲੋਪੋਕੇ ਦੇ ਹੱਥ ਵਿੱਚ ਹੋਵੇਗੀ। ਇਸ ਦੇ ਨਾਲ ਟੀਮ ਵਿੱਚ ਕਾਜੂ ਰਣੀਕੇ, ਹਰਜੀਤ ਫੌਜੀ, ਰੇਸ਼ਮ ਚੰਬਾ, ਰਾਜੀਵ ਪੰਡਤ,
ਜੱਗਾ ਸੈਦੋਕੇ, ਤੋਚੀ, ਰਣਜੀਤ ਸ਼ਾਹਪੁਰ, ਬਗੀਚਾ ਇੰਦਗੜ, ਸੁੱਖਾ ਨਿਰੰਜਨਪੁਰੀਆ, ਭੂਰੀ, ਜਗਦੀਪ ਸਿੰਘ ਆਦਿ ਖਿਡਾਰੀ ਸਾਮਿਲ ਹਨ।
ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਸਟ੍ਰੇਲੀਆ ਖੇਡ ਜਗਤ ਦੀ ਬਹੁਤ ਹੀ ਮਾਣਮੱਤੀ ਸਖਸ਼ੀਅਤ ਹੈ। ਉਨ੍ਹਾਂ ਨੇ ਕੁਸ਼ਤੀ ਅਤੇ ਕਬੱਡੀ ਸਰਕਲ ਸਟਾਈਲ ਨੂੰ ਪ੍ਫੁਲਿਤ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਕਬੱਡੀ ਖਿਡਾਰੀਆਂ ਦੇ ਵੀਜੇ ਲਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਅਸਟ੍ਰੇਲੀਆ ਵਿੱਚ ਕਬੱਡੀ ਸ਼ੁਰੂ ਕਰਨ ਵਾਲੇ ਪ੍ਮੋਟਰਾਂ ਵਿੱਚ ਉਹ ਪਹਿਲੀ ਸਫਾ ਦੇ ਆਗੂ ਹਨ। ਜਿੰਨਾ ਨੂੰ ਖੇਡਾਂ ਦੀਆਂ ਬਰੀਕੀਆਂ ਦੀ ਬਾਖੂਬੀ ਸਮਝ ਹੈ। ਪਿਛਲੇ ਸਮੇਂ ਦੌਰਾਨ ਵੀ ਉਨ੍ਹਾਂ ਦੀ ਅਗਵਾਈ ਵਿੱਚ ਮੈਲਬੌਰਨ ਕਬੱਡੀ ਅਕੈਡਮੀ ਨੇ ਬਹੁਤ ਸਾਰੇ ਖਿਡਾਰੀਆਂ ਦੇ ਵੀਜੇ ਲਵਾਉਣ ਵਿੱਚ ਸਫ਼ਲ ਉਪਰਾਲਾ ਕੀਤਾ ਹੈ। ਬੀਤੇ ਕੱਲ ਸਿੱਖ ਖੇਡਾਂ ਵਿੱਚ ਟੀਮ ਦੇ ਸ਼ਾਨਦਾਰ ਪ੍ਦਰਸ਼ਨ ਨੂੰ ਲੈ ਕੇ ਉਨ੍ਹਾਂ ਸਾਰੇ ਪ੍ਰਬੰਧਕਾ ਤੇ ਖਿਡਾਰੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਨੇ ਦੱਸਿਆ ਕਿ ਇਸ ਵਾਰ ਸਿੱਖ ਖੇਡਾਂ ਵਿੱਚ ਸਾਡੀ ਟੀਮ ਚੰਗੇ ਪ੍ਦਰਸ਼ਨ ਤੇ ਵੱਡੀ ਉਮੀਦ ਨਾਲ ਮੈਦਾਨ ਵਿੱਚ ਆਵੇਗੀ। ਮੈਲਬੌਰਨ ਕਬੱਡੀ ਅਕੈਡਮੀ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਸ਼ੁਰੂਆਤ ਕਰੇਗੀ। ਇਸ ਵਾਰ ਅਸੀਂ ਆਪਣੇ ਬਹੁਤ ਸਾਰੇ ਖਿਡਾਰੀਆਂ ਦੇ ਵੀਜੇ ਲਗਵਾਉਣ ਵਿੱਚ ਕਾਮਯਾਬ ਹੋਏ ਹਾਂ। ਕੁਝ ਹੋਰ ਚੰਗੇ ਖਿਡਾਰੀ ਵੀ ਸਾਡੇ ਵਿੱਚ ਸ਼ਾਮਿਲ ਹੋਏ ਹਨ ।ਇਸ ਸਮੇਂ ਸਾਡੀ ਟੀਮ ਕੋਲ ਪ੍ਸਿੱਧ ਕਬੱਡੀ ਖਿਡਾਰੀ ਨਿਰਮਲ ਲੋਪੋਕੇ, ਫ਼ੌਜੀ ਸੀਹੋਂਮਾਜਰਾ, ਰੇਸਮ ਚੰਬਾ ,ਕਾਜੂ ਰਣੀਕੇ, ਸੁੱਖਾ ਨਿਰੰਜਨਪੁਰੀਆ, ਭੂਰੀ, ਜਗਦੀਪ ,ਬਗੀਚਾ ਇੰਦਗੜ, ਤੋਚੀ, ਜੱਗਾ ਸੈਦੋਕੇ, ਰਾਜੀਵ ਪੰਡਤ ਆਦਿ ਸ਼ਾਮਿਲ ਹਨ। ਟੀਮ ਕੋਚ ਗੁਰਦੀਪ ਸਿੰਘ ਬਿੱਟੀ, ਮੈਨੇਜਰ ਮਨਦੀਪ ਸਿੰਘ ਭਗਵਾਨਪੁਰ ਹੋਣਗੇ।
ਇਸ ਮੌਕੇ ਕੁਲਦੀਪ ਸਿੰਘ ਬਾਸੀ ਭਲਵਾਨ,ਸੁਖਦੀਪ ਸਿੰਘ ਦਿਓਲ,ਗੁਰਦੀਪ ਸਿੰਘ ਜੌਹਲ, ਹਰਪ੍ਰੀਤ ਚੀਮਾ ਪ੍ਰੀਤਮ ਸਿੰਘ, ਸਤਨਾਮ ਸਿੰਘ ਸੇਖੋਂ,ਮਨਜੀਤ ਸਿੰਘ ਢੇਸੀ ,ਹਰਜਿੰਦਰ ਸਿੰਘ ਅਟਵਾਲ,ਦਲਵੀਰ ਗਿੱਲ,ਹਰਦੇਵ ਗਿੱਲ,ਲਵਜੀਤ ਸੰਘਾ,ਤੀਰਥ ਪੱਡਾ,ਤੋਚੀ ਕਲੇਰ ਹਰਦੀਪ ਸਿੰਘ ਬਾਸੀ,ਗੁਰਦੀਪ ਸਿੰਘ ਬਿੱਟੀ , ਅਵਤਾਰ ਸਿੰਘ, ਅੱਛਰਾ ਸਿੰਘ, ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly