(ਸਮਾਜ ਵੀਕਲੀ)
ਜਿਉਂ ਜਿਉਂ ਬੰਦੇ ਦੀ ਤਮਾਹ ਵੱਧਦੀ ਜਾਂਦੀ ਹੈ ਤਿਉਂ ਤਿਉਂ ਬੰਦਾ ਪੈਸੇ ਦੇ ਪਿੱਛੇ ਭੱਜਦਾ ਫਿਰਦਾ ਹੈ। ਪੈਸੇ ਦੀ ਜ਼ਰੂਰਤ ਸਭ ਨੂੰ ਹੁੰਦੀ ਹੈ, ਪੈਸੇ ਬਗੈਰ ਕੋਈ ਕੰਮ ਨਹੀਂ ਹੁੰਦਾ ਪਰ ਕੁਝ ਲੋਕ ਪੈਸੇ ਦੇ ਗੁਲਾਮ ਬਣ ਜਾਂਦੇ ਹਨ, ਅਤੇ ਹਰ ਵਕਤ ਪੈਸਾ ਬਣਾਉਣ ਦੀ ਤਰਕੀਬ ਸੋਚਦੇ ਰਹਿੰਦੇ ਹਨ।ਬੰਦਾ ਸੋਚਦਾ ਹੈ ਕਿ ਪੜੋਸੀ ਕੋਲ ਘਰ ਹੈ, ਤਾਂ ਮੇਰੇ ਕੋਲ ਕੋਠੀ ਹੋਣੀ ਚਾਹੀਦੀ ਹੈ, ਜੇ ਉਸਦੇ ਕੋਲ ਸਕੂਟਰ ਹੈ ਤਾਂ ਮੈਂ ਕਾਰ ਖ਼ਰੀਦਾਂਗਾ,ਸਭਦੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ। ਕੂਝ ਬੰਦੇ ਸਬਰ ਸੰਤੋਖ ਵਾਲੇ ਵੀ ਹੁੰਦੇ ਹਨ, ਅਤੇ ਸੋਚਦੇ ਹਨ ਬੇਈਮਾਨੀ ਨਾਲੋਂ ਇਮਾਨਦਾਰੀ ਨਾਲ ਥੋਹੜੇ ਕਮਾ ਲੈਣੇ ਚੰਗੇ ਹਨ, ਪਰ ਕੁਝ ਲੋਕ ਹਰ ਹਾਲਤ ਵਿਚ ਰਾਤੋ ਰਾਤ ਅਮੀਰ ਬਣਨਾ ਚਾਹੁੰਦੇ ਹਨ ਭਾਵੇਂ ਉਨ੍ਹਾਂ ਨੂੰ ਬੇਈਮਾਨੀ, ਠੱਗੀ, ਅਤੇ ਘੁਟਾਲੇ ਕਿਉਂ ਨਾ ਕਰਨੇ ਪੈਣ।
ਵੈਸੇ ਤਾਂ ਸਾਰੀ ਦੁਨਿਆਂ ਵਿਚ ਹੀ ਕਿਸੇ ਨਾ ਕਿਸੇ ਮਾਤਰਾ ਵਿਚ ਬੇਈਮਾਨੀ,ਠੱਗੀ, ਰਿਸ਼ਵਤ, ਨਸ਼ੇ, ਚੋਰੀਆਂ ਡਾਕੇ, ਬਲਾਤਕਾਰ, ਅਪਹਰਣ,ਕਤਲੋਗਾਰਤ ਅਤੇ ਘੁਟਾਲੇ ਹੁੰਦੇ ਹਨ ਪਰ ਮੇਰੇ ਭਾਰਤ ਦੇਸ਼ ਮਹਾਨ ਵਿਚ ਇਸਦਾ ਰਿਵਾਜ ਕੁਝ ਜਿਆਦਾ ਹੀ ਹੋ ਗਿਆ ਹੈ, ਕਿੳਂੁਕਿ ਭਾਰਤੀ ਲੋਕ ਭਾਰਤ ਨੂੰ ਅਜਾਦ ਦੇਸ਼ ਮੰਨਦੇ ਹਨ ਅਤੇ ਅਜਾਦੀ ਵੀ ਇਹੋ ਜਿਹੀ ਕਿ ਕੁਝ ਕਰੀ ਜਾਉ ਕਿਸੇ ਗੱਲ ਦਾ ਕੋਈ ਡਰ ਹੀ ਹੈ ਨਹੀਂ, ਸਰਕਾਰ ਅਤੇ ਬਿਉਰੋਕਰੇਸੀ ਦੇਸ਼ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ ਇਸਨੂੰ ਕਹਿੰਦੇ ਹਨ ਅਸਲੀ ਡਾਂਗੋਕਰੇਸੀ (ਡੈਮੋਕਰਸੀ )। ਲੀਡਰਾਂ ਨੂੰ ਤਾਂ ਲੜਣ ਤੋਂ ਹੀ ਵੇਹਲ ਨਹੀਂ ਮਿਲਦੀ ਟੈਲੀਵਿਜ਼ਨ ਤੇ ਆਕੇ ਬਹਿਸ ਕਰਨ ਲੱਗੇ ਸਾਰੇ ਜਣੇ ਇੱਕਠੇ ਹੀ ਬੋਲੀ ਜਾਂਦੇ ਹਨ ਜਾਂ ਖਾਂ ਕਿਸੇ ਦੀ ਗੱਲ ਪੱਲੇ ਪੇੈ ਜਾਵੇ ਸੌ ਝੂਠ ਤੁਫ਼ਾਨ ਬੋਲਦੇ ਹਨ ਇਕ ਦੂਜੇ ਤੇ ਇਲਜ਼ਾਮ ਲਗਾਉਂਦੇ ਹਨ ਵਿਰੋਧੀ ਧਿਰ ਨੂੰ ਨੀਵਾਂ ਦਰਸ਼ਾਉਨ ਵਾਸਤੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਉਣ ਵਾਸਤੇ ਅਫਸਰਾਂ ਤੇ ਜ਼ੋਰ ਪਾਕੇ ਅਤੇ ਕਈ ਵਾਰੀ ਤਸੀਹੇ ਦੇਕੇ ਜਬਰਦਸਤੀ ਦਸਤਖਤ ਕਰਵਾ ਲਏ ਜਾਂਦੇ ਹਨ ਜਿਸਦਾ ਕਈ ਸਾਲਾਂ ਬਾਅਦ ਜਾਕੇ ਪਤਾ ਲਗਦਾ ਹੈ।
ਆਪਣੀ ਗੱਲ ਨੂੰ ਸਹੀ ਸਾਬਤ ਕਰਨ ਵਾਸਤੇ ਸਰਕਾਰਾਂ ਸਰਕਾਰੀ ਅਦਾਰਿਆਂ ਤੇ ਦਬਾਉ ਪਾਉਂਦੀਆਂ ਹਨ ਅਤੇ ਕਈ ਵਾਰੀ ਪਾਰਟੀਆਂ ਜਲਸੇ ਜਲੂਸਾਂ ਵਿਚ ਆਪਣੇ ਗੁੰਡੇ ਭੇਜ ਕੇ ਪਹਿਲਾਂ ਤਾਂ ਸਾੜ ਫੂਕ ਕਰਵਾਉਂਦੀਆਂ ਹਨ ਅਤੇ ਇਲਜ਼ਾਮ ਵਿਰੋਧੀ ਧਿਰ ਤੇ ਲਗਾ ਦਿੰਦੀਆਂ ਹਨ ਤੇ, ਫੇਰ ਲੀਡਰ ਲੋਕ ਸਭਾ ਵਿਚ ਜੁਤਪਤਾਣ ਹੁੰਦੇ ਹਨ ਗੱਲ ਕੀ ਜੀ ਇਕ ਦੂਜੇ ਤੇ ਦੋਸ਼ ਮੜ੍ਹੀ ਜਾਂਦੇ ਰਹਿੰਦੇ ਹਨ । ਚੋਣ ਦੇ ਦਿਨਾਂ ਵਿਚ ਤਾਂ ਇਹ ਮਾਮਲਾ ਕੁਝ ਜਿਆਦਾ ਹੀ ਮਘ ਜਾਂਦਾ ਹੈ, ਤੇ ਚੋਣਾ ਬਾਰਾਂ ਮਹੀਨੇ ਤੀਹ ਦਿਨ ਚਲਦੀਆਂ ਹੀ ਰਹਿੰਦੀਆਂ ਕਦੇ ਲੋਕ ਸਭਾ ਦੀ ਚੋਣ, ਤੇ ਕਦੇ ਵਿਧਾਨ ਸਭਾ ਦੀ, ਤੇ ਕਦੇ ਪੰਚਾਇਤ ਦੀ ਚੋਣ ਆ ਜਾਂਦੀ ਏ। ਚੋਣ ਕਮੀਸ਼ਨ ਨੂੰ ਕਮ- ਅਜ- ਕਮ ਸਟੇਟਾਂ ਅਤੇ ਲੋਕ ਸਭਾ ਦੀਆਂ ਚੋਣਾ ਤਾਂ ਇਕੱਠੀਆਂ ਕਰਾ ਦੇਣੀਆਂ ਚਾਹੀਦੀਆਂ ਹਨ।
ਪਹਿਲਾਂ ਤਾਂ ਇਹ ਲੋਕ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ, ਫੇਰ ਇਕ ਦੂਜੇ ਤੇ ਮਾਨ ਹਾਨੀ ਦੇ ਮੁਕਦਮੇ ਕਰਦੇ ਹਨ ਮਤਲਬ ਤਾਂ ਇਹ ਹੈ ਕਿ, ਕਰਨਾ ਕੁਝ ਨਹੀਂ ਹੁੰਦਾ ਜਨਤਾ ਦੀਆਂ ਅੱਖਾਂ ਵਿਚ ਧੂੜ ਪਾਈ ਜਾਂਦੇ ਰਹਿੰਦੇ ਹਨ ਇਕ ਦੂਜੇ ਤੇ ਬੇ ਮਤਲਬ ਦੇ ਨਿਤ ਨਵੇਂ ਮਕਦਮੇ ਪਾਈ ਜਾਂਦੇ ਹਨ ਤੇ ਅਸਲੀ ਮੁਕਦਮੇ ਤਰੀਕਾਂ ਪਾਕੇ ਅੱਗੇ ਪੈ ਜਾਂਦੇ ਹਨ, ਤੇ ਕਈ ਵਾਰੀ ਪੈਸਾ ਬਣਾਉਂਣ ਵਾਸਤੇ ਦੋਵੇਂ ਧਿਰਾਂ ਦੇ ਵਕੀਲ ਮਿਲਕੇ ਮੁਕਦਮੇ ਲਟਕਾਈ ਜਾਂਦੇ ਹਨ। ਜੇ ਕੋਈ ਲੀਡਰ ਦਲ ਬਦਲਕੇ ਸਤੱਾਧਾਰੀ ਪਾਰਟੀ ਵਿਚ ਮਿਲ ਜਾਂਦਾ ਹੈ ਤਾਂ ਉਸਦੇ ਸਾਰੇ ਮੁਕਦਮੇ ਖਾਰਜ ਕਰਵਾ ਲਏੇ ਜਾਂਦੇ ਹਨ ਉਸਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਭਾਵੇਂ ਉਸ ਲੀਡਰ ਤੇ ਢੇਰ ਸਾਰੇ ਅਪਰਾਧ ਦੇ ਮਾਮਲੇ ਚੱਲ ਰਹੇ ਹੋਣ। ਦੇਸ ਵਿਚ ਵਿਰੋਧ ਕਰਨ ਦਾ ਇਕ ਰਿਵਾਜ ਜਿਹਾ ਹੀ ਹੋ ਗਿਆ ਹੈ ਭਾਂਵੇ ਸਰਕਾਰ ਚੰਗਾ ਕੰਮ ਕਰ ਰਹੀ ਹੋਵੇ ਪਰ ਵਿਰੋਧੀ ਪਾਰਟੀ ਨੇ ਟੈਲੀਵਿਜ਼ਨ ਤੇ ਆਕੇ ਭੰਡਣਾ ਜਰੂਰ ਹੁੰਦਾ ਹੈ।
ਕਹਿਣਗੇ ਜੀ ਸਾਰੇ ਦੇ ਸਾਰੇ ਨਿਕੰਮੇ ਹਨ ਕੁਝ ਨਹੀਂ ਕਰ ਰਹੇ ਗੱਲ ਕੀ ਜੀ ਮਸਲਾ ਤਾਂ ਵੋਟਾਂ ਦਾ ਹੈ। ਵੋਟਾਂ ਤੋਂ ਇਕ ਗੱਲ ਯਾਦ ਆ ਗਈ ਇਕ ਲੀਡਰ ਵੋਟਾਂ ਮੰਗਣ ਆਇਆ ਤੇ ਉਸਨੇ ਭਾਸ਼ਣ ਵਿਚ ਕੂਝ ਇੰਜ ਕਿਹਾ। ਕਹਿਣ ਲiੱਗਆ, “ ਮੇਰੇ ਪਿਆਰੇ ਭਾਈਉ ਅਤੇ ਭਰਜਾਈਉ,ਸੱਜਣੋ ਤੇ ਦੁਸ਼ਮਣੋ ਤੇ ਵੇਹਲੜੋ ਇੱਥੇ ਧੱਕੇ ਖਾਣ ਆਏ ਹੋਂ ਚਲੋ ਹੁਣ ਜੇ ਤੁਸੀਂ ਆ ਹੀ ਗਏ ਹੋਂ ਤਾਂ ਮੇਰੀ ਇਕ ਗੱਲ ਸੁਣਕੇਜਾਇਉ ਪਿਛਲੇ ਪੰਜ ਸਾਲਾਂ ਤੋਂ ਸਰਕਾਰ ਤੁਹਾਨੂੰ ਧੋਖਾ ਦਿੰਦੀ ਆਰਹੀ ਹੈ ਮੇਹਰਬਾਨੀ ਕਰਕੇ ਇਸ ਵਾਰੀ ਸਾਨੁੰ ਵੀ ਇਕ ਮੌਕਾ ਦਿਉ, ਜੇ ਤੁਸੀਂ ਵੋਟਾਂ ਨਹੀਂ ਦਿੳਂੁਗੇ ,ਤਾਂ ਅਸੀਂ ਕਿਵੇਂ ਜਿੱਤਾਂਗੇ ਜੇ ਜਿੱਤਾਂਗੇ ਨਹੀਂ ਤਾਂ ਘੁਟਾਲੇ ਕਿਵੇਂ ਕਰਾਂਗੇ ਇਸੇ ਕਰਕੇ ਜਿੱਤਣ ਵਾਸਤੇ ਅਸੀਂ ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਵੋਟਾਂ ਲੈਣ ਵਾਸਤੇ ਭੁੱਕੀ,ਸ਼ਰਾਬ, ਅਤੇ ਨਕਦ ਪੈਸੇ ਦੇ ਰੂਪ ਵਿਚ ਵੰਡ ਦਿੰਦੇ ਹਾਂ ਤੁਸੀਂ ਆਪ ਹੀ ਦੱਸੋ ਭਰਿਸ਼ਟਾਚਾਰ ਨਾਲ ਬਣਾਇਆ ਹੋਇਆ ਪੈਸਾ ਜਦੋਂ ਅਸੀਂ ਲੋਕਾਂ ਵਿਚ ਵੰਡ ਦਿੰਦੇ ਹਾਂ ਅਤੇ ਜੇ ਸਾਡੇ ਕੋਲ ਪੈਸਾ ਹੀ ਨਾ ਰਿਹਾ ਤਾਂ ਅਸੀਂ ਭਰਿਸ਼ਟਾਚਾਰੀ ਕਿਸ ਤਰ੍ਹਾਂ ਹੋ ਗਏ, ਅਤੇ ਜੇ ਅਸੀਂ ਜਿੱਤ ਜਾਂਦੇ ਹਾਂ ਤਾਂ ਵੋਟਰ ਰੂਪੀ ਮਾਨਸਰੋਵਰ ਝੀਲ ਵਿਚ ਨਹਾਕੇ ਹੰਸ ਬਣਕੇ ਨਿਕਲਦੇ ਹਾਂ, ਅਤੇ ਸੱਤ ਖੂਨ ਮਾਫ਼ ਵਾਲੀ ਕਹਾਵਤ ਅਨੁਸਾਰ ਸਾਡੇ ਸਾਰੇ ਅਪਰਾਧਾਂ ਦੇ ਮਾਮਲੇ ਖਾਰਜ ਕਰ ਦਿੱਤੇ ਜਾਂਦੇ ਹਨ ਤਾਂਕਿ ਅਸੀਂ ਜਿੱਤਕੇ ਫੇਰ ਬੇਈਮਾਨੀ,ਘੁਟਾਲੇ ਆਦਿ ਕਰ ਸਕੀਏ। ਹਾਂ ਸੱਚ ਘੁਟਾਲੇ ਤੋਂ ਇਕ ਗੱਲ ਯਾਦ ਆ ਗਈ ਮੈਂ ਆਪਦੇ ਮਿੱਤਰ ਖਹਿਬੜ ਸਿੰਘ ਗਲ ਪੈਣਾਨੂੰ ਕਿਹਾ, “ਯਾਰ ਮੇਰੇ ਜਿਹਨ ਵਿਚ ਇਕ ਸਕੀਮ ਆਈ ਹੈ।”
ਕਹਿਣ ਲiੱਗਆ, “ ਦਲਿੱਦਰ ਸਿਹਾਂ ਹਰ ਵੇਲੇ ਸਕੀਮਾਂ ਹੀ ਬਣਾਉਂਦਾ ਰਿਹਾ ਕਰ।” ਮੈਂ ਕਿਹਾ ਮੇਰੇ ਪਿਆਰੇ ਖਹਿਬੜ ਸਿੰਘ ਗਲ ਪੈਣਾ ਜੀ “ ਮੇਰੀ ਪਹਿਲਾਂ ਗੱਲ ਤਾਂ ਸੁਣ ਲਉ।” ਕਹਿਣ ਲਗਿਆ, “ ਹਾਂ ਦੱਸ।” ਮੈਂ ਕਿਹਾ, “ ਜੇ ਤੂੰ ਮੇਰਾ ਸਾਥ ਦੇਵੇਂ ਤਾਂ ਆਪਾਂ ਦੋਨੋ ਰਲਕੇ ਘੁਟਾਲਾਯੁਨੀਵਰਸਿਟੀਖੋਲ੍ਹ ਲਈਏ।” ਕਹਿੰਦਾ, “ ਉਹ ਕੀ ਬਲਾ ਹੁੰਦੀ ਹੈ ਮੈਨੂੰ ਸਮਝ ਨਹੀਂ ਆਈ।” ਮੈਂ ਕਿਹਾ,“ ਇਸ ਵਿਚ ਸਮਝਣ ਵਾਲੀ ਕਿਹੜੀ ਗੱਲ ਹੈ।ਜਿਸ ਤਰ੍ਹਾਂ ਦੇਸ਼ ਦੇ ਹਰ ਕੋਣੇ ਤੇ ਕੋਚਿੰਗ ਕਾਲਜ ਖੁੱਲ੍ਹੇ ਹੋਏ ਹਨ ਜਨਾਬ ਅੱਜਕਲ੍ਹ ਸਾਡੇ ਦੇਸ਼ ਦੀ ਘੁਟਾਲਾ ਇੰਡਸਟਰੀ ਜੋਰਾਂ ਤੇ ਹੈ ਮੈਂ ਪਰਧਾਨ ਮੰਤਰੀ ਮੋਦੀ ਜੀ ਦਾ ਮੇਕ ਇਨ ਇੰਡਿਆ ਵਾਲਾ ਸੁਫ਼ਨਾ ਸਾਕਾਰ ਕਰਨਾ ਚਾਹੁੰਦਾ ਹਾਂ।” ਖਹਿਬੜ ਸਿੰਘ ਗਲ ਪੈਣਾ ਮੈਨੂੰ ਕਹਿਣ ਲੱਗਿਆ, “ ਦਲਿੱਦਰ ਸਿਹਾਂ ਉਹ ਕਿਵੇਂ।” ਮੈਂ ਕਿਹਾ,“ ਜਿਸਨੂੰ ਵੀ ਦੇਖੋਘੁਟਾਲਾ ਕਰੀ ਜਾਂਦਾ ਹੈ ਇੱਟ ਚੁੱਕੋ ਘੁਟਾਲੇ ਨਿਕਲੀ ਜਾਂਦੇ ਹਨ ਕੋਈ ਵੀ ਪਰੋਜੈਕਟ ਘੁਟਾਲਾ ਕੀਤੇ ਬਿਨਾਂ ਪੂਰਾ ਹੀ ਨਹੀਂ ਹੁੰਦਾ।” ਖਹਿਬੜ ਸਿੰਘ ਗਲਪੈਣਾਮੈਨੂੰ ਕਹਿਣ ਲiੱਗਆ, “ ਦਲਿੱਦਰਸਿੰਘ ਜੀ ਕਈ ਘੁਟਾਲੇ ਤਾਂ ਸੱਚੇ ਹੁੰਦੇ ਹਨ ਤੇ ਕਈ ਪਰੋਜੈਕਟਾਂ ਨੂੰ ਵਿਰੋਧੀ ਪਾਰਟੀਆਂ ਵੋਟਾਂ ਖਾਤਰ ਘੁਟਾਲੇ ਦਾ ਰੂਪ ਦੇਕੇ ਮੀਡੀਆ ਵਿਚ ਉਛਾਲ ਦਿੰਦੀਆਂ ਹਨ ਜਿਵੇਂ ਬੀ ਜੇ ਪੀ ਵਾਲਿਆਂ ਨੇ 2014 ਦੀਆਂ ਚੋਣਾ ਤੋਂ ਪਹਿਲਾਂ ਯੁ ਪੀ ਏ ਸਰਕਾਰ ਤੇ ਕੋਇਲੇ ਤੇ ਟੇਲੀਫ਼ੋਨਾਂ ਦੀ ਨਿਲਾਮੀ ਦੇ ਘੁਟਾਲੇ ਦਾ ਇਲਜਾਮ ਲਗਾਇਆ ਸੀ ਜਨਤਾ ਨੇ ਮੋਦੀ ਜੀ ਨੂੰ ਜਿਤਾ ਦਿੱਤਾ।
ਖਹਿਬੜ ਸਿੰਘ ਮੇਰੇ ਦੋਸਤ ਇਨਾਂ੍ਹ ਗੱਲਾਂ ਤੋਂ ਦੇਸ਼ ਦੀ ਵਾਧੂ ਬਦਨਾਮੀ ਹੁੰਦੀ ਹੈ, ਪਰ ਉਨ੍ਹਾਂ ਨੂੰ ਕੀ, ਉਨ੍ਹਾਂ ਨੂੰ ਤਾਂ ਵੋਟਾਂ ਚਾਹੀਦੀਆਂ ਹੁੰਦੀਆਂ ਹਨ ਦੇਸ ਜਾਏ ਢੱਠੇ ਖੁਹ ਵਿਚ।” ਮੈਂ ਕਿਹਾ,“ ਚਲੋ ਆਪਾਂ ਕੀ ਲੈਣਾ ਹੈ ਇੰਨ੍ਹਾਂ ਗੱਲਾਂ ਤੋਂ ਜੇ ਤੇਰੀ ਸਲਾਹ ਹੈ ਤਾਂ ਆਪਾਂ ਯੁਨੀਵਰਸਿਟੀ ਖੋਲ੍ਹ ਲੈਨੇ ਹੈਂ ਧਰਮ ਨਾਲ ਪੈਸਾ ਬਹੁਤ ਹੈ ਇਸ ਵਿਚ ਇਕ ਵਾਰੀ ਸਕੀਮ ਸਿਰੇ ਚੜ੍ਹ ਗਈ ਤਾਂ ਪੈਸਾ ਤਾਂ ਮੀਂਹ ਵਾਂਗ ਵਰੇ੍ਹਗਾ।” ਕਹਿਣ ਲਗਿੱਆ, “ ਦਲਿੱਦਰ ਸਿਹਾਂ
ਕਿਤੇ ਫਸ ਹੀ ਨਾ ਜਾਈਏ।” ਮੈਂ ਕਿਹਾ,“ ਜਿਹੜੀ ਸਕੀਮ ਮੈਂ ਬਣਾਉਂਗਾ ਉਹ ਫ਼ੂੂਲਪਰੂਫ਼ ਹੋਵੇਗੀ ਇਸ ਵਿਚ ਫਸਨ ਦਾ ਕੋਈ ਡਰ ਹੀ ਨਹੀਂ।”। ਖਹਿਬੜ ਸਿੰਘ ਗਲ ਪੈਣਾ ਕਹਿਣ ਲੱਗਿਆਆਪਾਂ ਇੰਨੇ ਪੜੇ੍ਹ ਲਿਖੇ ਤਾਂ ਹੈ ਨਹੀਂ ਤੇਰੀ ਇਹ ਘੁਟਾਲਾ ਯਨਵਿਰਸਿਟੀ ਕਿਵੇਂ
ਘੁਟਾਲਾ ਯੁਨਵਰਸਿਟੀ ਹਾਸ ਵਿਅੰਗ
ਚਲਾਵਾਂਗੇ ।”ਇਹ ਤੂੰ ਮੇਰੇ ਤੇ ਛੱਡ ਉਸਨੂੰ ਮਂੈ ਕਿਹਾ।” “ ਕਹਿੰਦਾ ਜਿਵੇਂ ਤੇਰੀ ਮਰਜ਼ੀ ਕਰਲ਼ੈ।”ਉਸਦੀ ਸਹਿਮਤੀ ਨਾਲ ਮੈਂ ਘਰ ਆਕੇ ਜਦੋਂ ਇਹ ਗੱਲ ਘਰਵਾਲੀ ਨੂੰ ਦੱਸੀ ਤਾਂ ਗੁੱਸੇ ਵਿਚ ਆਕੇ ਚੁਗਲ ਕੌਰ ਕਹਿਣ ਲੱਗੀ, ਬਾਕੀ ਦੇ ਸਾਰੇ ਕੰਮ ਕਰਕੇ ਤਾਂ ਪੂਰੀਆਂ ਪਾ ਲਈਆਂ ਬੱਸ ਆਹ ਯੁਨੀਵਰਸਿਟੀ ਖੋਲ੍ਹਣ ਦੀ ਕਸਰ ਬਾਕੀ ਰਹਿ ਗਈ ਸੀ।” ਮੈਂ ਕਿਹਾ, “ ਤੂੰ ਦੇਖਦੀ ਜਾਹ ਮੈਂ ਯੁਨੀਵਰਸਿਟੀ ਦਾ ਚਾਂਸਲਰ ਲੱਗ ਜਾਵਾਂਗਾ ਤੇ ਜਿਨ੍ਹਾਂ ਲੋਕਾਂ ਤੇ ਅਪਰਾਧਕ ਮਾਮਲੇ ਚੱਲ ਰਹੇ ਹਨ ਉਨ੍ਹਾਂ ਨੂੰ ਪਰੋਫੈਸਰ ਰੱਖ ਲਵਾਂਗੇ,ਤੇ ਕੁਝ ਕੈਦੀਆਂ ਨਾਲ ਵੀ ਗੱਲ ਕਰਾਂਗੇ ਕਿੳਂੁਕਿ ਉਹ ਅਪਰਾਧ ਕਰ ਚੁੱਕੇ ਹੁੰਦੇ ਹਨ ਅਤੇਉਨ੍ਹਾਂ ਨੂੰ ਜੁਰਮ ਕਰਨ ਦਾ ਤਜਰਬਾ ਹੁੰਦਾ ਹੈ। ਫ਼ਿਕਰ ਨਾ ਕਰ ਚੁਗਲ ਕੌਰੇ ਇਹ ਬਹੁਤ ਵੱਡਾ ਪਲਾਨ ਹੈ।” ਕਹਿੰਦੀ, “ ਰਹਿਣ ਦਿਉ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਨ ਨੂੰ, ਤੁਸੀਂ ਕਿਹੜਾ ਬਹੁਤੇ ਪੜ੍ਹੇ ਲਿਖੇ ਹੋ, ਇੱਲ ਦੀ ਥਾਂ ਕੁੱਕੜ ਤਾਂ ਤੁਹਾਨੂੰ ਆਉਂਦਾ ਨਹੀਂ ਆਏ ਵੱਡੇ ਯੁਨੀਵਰਸਿਟੀ ਖੋਲ੍ਹਣ ਵਾਲੇ,ਚਾਂਸਲਰ ਲੱਗਣ ਵਾਸਤੇ ਡਿਗਰੀ ਚਾਹੀਦੀ ਹੁੰਦੀ ਹੈ ਉਹ ਕਿੱਥੋਂ ਲਿਆਉਂਗੇ।”
ਮੈਂ ਕਿਹਾ, “ ਬਜ਼ਾਰ ਚ ਥੋਹੜੀਆਂ ਡਿਗਰੀਆਂ ਮਿਲਦੀਆਂ ਹਨ ਜਿੰਨੀਆਂ ਮਰਜ਼ੀ ਖ਼ਰੀਦ ਲਉ ਪੈਸੇ ਚਾਹੀਦੇ ਹਨ ,ਮੈਂ ਤਾਂ ਪੀ ਐਚੱ ਡੀ ਦੀ ਡਿਗਰੀ ਖ਼ਰੀਦੂੰਗਾ ਅਤੇ ਜਦੋਂ ਮੇਰੇ ਨਾਂ ਦੇ ਅੱਗੇ ਲਿਖਿਆ ਹੋਵੇਗਾ ਡਾਕਟਰ ਦਲਿੱਦਰ ਸਿੰਘ ਫੇਰ ਤਾਂ ਤੇਰੀ ਵੀ ਇਜੱਤਬਣ ਜਾਵੇਗੀ ਲੋਕ ਕਹਿਣਗੇ ਉਹ ਜਾਂਦੀ ਹੈ ਡਾਕਟਰ ਸਾਹਬ ਦੀ ਘਰਵਾਲੀ।” ਕਹਿੰਦੀ, “ ਰਹਿਣ ਦਿਉ।“ਜੀ ਕੋਈ ਪੰਗਾ ਨਾ ਲੈ ਬੈਠਿਉ ਗੁਜਾਰਾ ਤਾਂ ਅੱਗੇ ਲੰਗੇ ਡੰਗ ਹੁੰਦਾ ਹੈ ਫੇਰ ਜੇ ਕਿਤੇ ਤੁਸੀਂ ਅੰਦਰ ਹੋ ਗਏ ਤਾਂ ਜਮਾਨਤ ਕਰਾਉਣੀ ਮੁਸ਼ਕਲ ਹੋ ਜਾਵੇਗੀ।”ਮਂੈ ਕਿਹਾ, “ ਤੂੰ ਡਰ ਨਾ ਇਉਂ ਸਾਨੂੰ ਕਿਹੜਾ ਕੋਈ ਮੂੰਹ ਵਿਚ ਪਾਉਣ ਲiੱਗਆ ਹੈ ਜੇ ਫਸ ਵੀ ਗਿਆ ਤਾਂ ਰਿਸ਼ਵਤ ਦੇਕੇ ਬਾਹਰ ਆ ਜਾਵਾਂਗਾ ਜਾਂ ਕਿਸੇ ਪਾਰਟੀ ਵਿਚ ਸ਼ਾਮਲ ਹੋ ਜਾਵਾਂਗਾ ਜੇ ਫੇਰ ਵੀ ਕੋਈ ਕਸਰ ਰਹਿ ਗਈ ਤਾਂ ਪਾਰਟੀ ਨੂੰ ਢੇਰ ਸਾਰਾ ਚੰਦਾ ਦੇਕੇ ਪਾਰਟੀ ਦਾ ਕੋਈ ਅਹੁਦਾ ਸੰਭਾਲ ਲਵਾਂਂਗਾ।” ਕਹਿਣ ਲੱਗੀ “,ਯੁਨੀਵਰਸਿਟੀ ਵਿਚ ਪੜ੍ਹਾਉਂਗੇ ਕੀ?” ਮੈਂ ਕਿਹਾ, “ ਚੁਗਲਕੌਰੇ ਪਹਿਲਾਂ ਤਾਂ ਮੈਂ ਲਾਲੂ ਪ੍ਰਸ਼ਾਦ, (ਚਾਰਾ ਘੁਟਾਲਾ) ਤੇਲਗੀ ( ਜਾਹਲੀ ਇਸਟਾਮ ਪੇਪਰ ) ਕਲਮਾਡੀ (ਕੌਮਨ ਵੈਲਥ ਗੇਮਾਂ ਵਿਚ ਘੁਟਾਲਾ ) ਸੁਦਿਪਤੋ ਸੇਨ ( ਚਿਟ ਫੰਡ ਕੰਪਨੀ ਘੁਟਾਲਾ ) ਅਤੇ ਹੋਰ ਇਹੋ ਜਿਹੇ ਬੰਦਿਆਂਨਾਲ ਗੱਲ ਬਾਤ ਕਰਕੇ ਉਨ੍ਹਾਂ ਤੋਂਂ ਸਿਲੇਬਸ ਤਿਆਰ ਕਰਵਉਂਗਾ ਘੁਟਾਲੇ, ਠੱਗੀਆਂ, ਕਿਡਨੈਪਿੰਗ, ਰੰਗਬਾਜੀ (ਐਕਸਟੋਰਸ਼ਨ ਮਨੀ ),ਚਿਟਫੰਡ ਕੰਪਨੀ,ਲੋਕਾਂ ਦੀ ਜਾਇਦਾਦ ਦੱਬ ਲੈਣੀ ਅਤੇ ਡਕਾਰ ਵੀ ਨਹੀਂ ਲੈਣਾ,ਹਵਾਲਾ ਆਦਿ ਤਾਂ ਸਭ ਕਰਦੇ ਹਨ ਪਰ ਅਨਾੜੀ ਹੋਣ ਕਰਕੇ ਫਸ ਜਾਂਦੇ ਹਨ।
ਅਸੀਂ ਪੜ੍ਹਾਵਾਂਗੇ ਕਿ ਇਹੋ ਜਿਹੇ ਕੰਮ ਕਰਕੇ ਬਚਿਆ ਕਿਵੇਂ ਜਾਵੇ ਅਸੀਂ ਕੁਝ ਵਕੀਲ ਅਤੇ ਜੱਜ ਵੀ ਸਲਾਹਕਾਰ ਵਜੋਂ ਰੱਖਾਂਗੇ ਤੇ ਉਹ ਦੱਸਣਗੇ ਕਿ ਕਿਵਂੇ ਵੀਹ ਸਾਲ ਤੱਕ ਕੇਸ ਲਟਕਾਏ ਜਾਂਦੇ ਹਨ ਅਤੇ ਤਰੀਕਾਂ ਪਾਕੇ ਕੇਸ ਉਲਝਾਏ ਜਾਂਦੇ ਹਨ ਮੁਕਦਮਿਆਂ ਦੀ ਸ਼ਕਲ ਹੀ ਬਦਲ ਦਿੱਤੀ ਜਾਂਦੀ ਹੈ ਤੇ ਵਿਕਟਮ ਨੂੰ ਇਉਂ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਖ਼ਬਰੇ ਉਸਨੇ ਹੀ ਅਪਰਾਧ ਕੀਤਾ ਹੈ। ਚੁਗਲ ਕੌਰੇ 84 ਵਿਚ ਸਿੱਖਾਂ ਦਾ ਘਾਣ ਕਰਨ ਵਾਲੇ ਜਗਦੀਸ਼ ਟਾਈਟਲਰ ਅਤੇ ਹੋਰ ਮੁਜਰਿਮਾਂ ਦਾ ਕੇਸ ਤੇਰੇ ਸਾਹਮਣੇ ਹੀ ਹੈ ਭਾਵੇਂ ਸਰਕਾਰਾਂ ਬਦਲ ਗਈਆਂ ਹਨਪਰ ਉਨ੍ਹਾਂ ਦਾ ਕੁਝ ਨਹੀਂ ਵਿਗੜਿਆ, ਉਨ੍ਹਾਂ ਨੂੰ ਵੀਹ ਵਾਰੀ ਕਲੀਨ ਚਿੱਟ ਮਿਲ ਚੁੱਕੀ ਹੈ। ਹਾਂ ਸੱਚ ਕਲੀਨ ਚਿਟਾਂ ਤੋਂ ਇਕ ਗੱਲ ਯਾਦ ਆ ਗਈ ਅਸੀਂ ਆਪਦੀਆਂ ਕਲੀਨ ਚਿਟਾਂ ਛਪਵਾਂਵਾਂਗੇ ਜਿਸਨੂੰ ਲੋੜ ਹੋਈ ਖ਼ਰੀਦ ਲਵੇਗਾ। ਕਿਸੇ ਨੇ ਕੋਈ ਅਪਰਾਧ ਕੀਤਾ ਹੋਵੇਨਕਲੀ ਵੀਡਿਉ ਬਣਾਕੇ ਝੂਠ ਨੂੰ ਸੱਚ ਸਾਬਤ ਕਰਕੇ ਕਿਵੇਂ ਦਿਖਾਉਣਾ ਹੈ ਉਹ ਵੀ ਯੁਨੀਵਰਸਿਟੀ ਵਿਚ ਪੜ੍ਹਾਵਾਂਗੇ ਅਸੀਂ ਇਹ ਵੀ ਦੱਸਾਂਗੇ ਕਿ ਹਰ ਗੱਲ ਤੇ ਕਮੀਸ਼ਨ ਬੈਠਾਕੇ ਰਿਪੋਰਟ ਆਉਣ ਤੱਕ ਤਿੰਨ ਚਾਰ ਸਾਲ ਤਾਂ ਸੌਖੇ ਹੀ ਨਿਕਲ ਸਕਦੇ ਹਨ, ਜੇ ਕਮੀਸ਼ਨ ਦੀ ਰਿਪੋਰਟ ਕਿਸੇ ਨੂੰ ਮੰਨਜ਼ਰ ਨਾ ਹੋਵੇ ਤਾਂ ਇਕ ਹੋਰ ਕਮੀਸ਼ਨ ਬੈਠਾਉਣ ਵਾਸਤੇ ਕਿਵਂੇ ਜੋLਰ ਪਾਈਦਾ ਹੈ ਉਹ ਵੀ ਦੱਸਾਂਗੇ, ਮੁਕਦਮਿਆਂ ਵਿਚ ਗਵਾਹ ਅਤੇ ਜੱਜ ਕਿਵੇਂ ਖ਼ਰੀਦੇ ਜਾ ਸਕਦੇ ਹਨ ਇਹ ਵੀ ਸਿਖਾਂਵਾਂਗੇ।ਅਫੀਮ ਸੋਨਾ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਕਿਵੇਂ ਬਚਿਆ ਜਾਵੇ ਇਹ ਵੀ ਦੱਸਾਂਗੇ। ਹਰ ਕੰਮ ਦਾ ਕੋਡਵਰਡ ਹੋਵੇਗਾ ਇਸ ਤਰ੍ਹਾਂ ਕਰਨ ਨਾਲ ਮੀਡੀਆ ਅਤੇ ਤਹਿਲਕਾ ਡੋਟ ਕੋਮ ਵਰਗੀਆਂ ਸੰਸਥਾਵਾਂ ਨੂੰ ਸਟਿੰਗ ਉਪਰੇਸ਼ਨ ਕਰਨ ਦਾ ਮੌਕਾ ਹੀ ਨਹੀਂਮਿਲ ਸਕੇਗਾ।
ਕਹਿੰਦੇ ਹਨ ਸਾਰੀ ਜਾਂਦੀ ਦੇਖੀਏ ਅੱਧੀ ਦੇਈਏ ਵੰਡ ਪੁਲਿਸ ਵਾਲਿਆਂ ਨਾਲ ਮਿਲਕੇ ਹੀ ਇਹੋ ਜਿਹੇ ਕੰਮ ਹੁੰਦੇ ਹਨ। ਚੁਗਲ ਕੌਰੇ ਤੂੰ ਦੇਖੇਂਗੀ ਜੇ ਇਸ ਦੇਸ ਵਿਚ ਸਾਡੀ ਯੁਨੀਵਰਸਿਟੀ ਕਾਮਯਾਬ ਹੋ ਗਈ ਤਾਂ ਅਸੀਂ ਵਿਦੇਸਾਂ ਵਿਚ ਵੀ ਬ੍ਰਾਂਚਾਂ ਖੋਲ੍ਹਣ ਦੀ ਸੋਚ ਰਹੇ ਹਾਂ ਅਸੀਂ ਡਿਸਟੈਂਸ ਕੋਰਸਿਜ਼ ਅੋਨ ਲਾਈਨ ਤੇL ਭੀ ਕਰਵਾਂਵਾਂਗੇ ਤੂੰ ਦੇਖੇਂਗੀ ਚੁਗਲ ਕੌਰੇ ਸਾਡੀ ਯੁਨੀਵਰਸਿਟੀ ਵਿੱਚੋਂਂ ਪੜ੍ਹਕੇ ਨਿਕਲੇ ਨੌਜਵਾਨ ਦੇਸ ਅਤੇ ਵਿਦੇਸਾਂ ਦੀਆਂL ਵੱਡੀਆਂ ਵੱਡੀਆਂ ਕੰਪਨੀਆਂ ਵਿਚ ਨੌਕਰੀਆਂ ਤੇ ਲੱਗ ਕੇ ਕਿੰਨੇ ਵੱਡੇ ਵੱਡੇ ਘੁਟਾਲੇ ਕਰਦੇ ਹਨ ਹੁਣ ਤਾਂ ਚੁਗਲ ਕੋਰੇ ਭੁੱਖ ਨੰਗ ਨਾਲ ਖੇਡ ਰਹੇ ਹਾਂ ਫੇਰ ਦੇਖੀਂ ਪੈਸਾ ਮੀਂਹ ਵਾਂਗ ਵਰੇ੍ਹਗਾ।” ਮੈਂ ਹਾਲੇ ਆਪਣੀ ਘਰਵਾਲੀ ਨੂੰ ਇਹ ਸਕੀਮ ਦੱਸ ਹੀ ਰਿਹਾ ਸੀ ਘਰ ਦੀ ਘੰਟੀ ਵੱਜਣ ਤੋਂ ਬਾਅਦ ਚੁਗਲ ਕੌਰ ਨੇ ਜਦੋਂ ਦਰਵਾਜਾਖੋਲਿ੍ਹਆ ਤਾਂ ਪੁਲਿਸ ਨੂੰ ਤੱਕਕੇ ਦਲਿੱਦਰ ਸਿੰਘ ਤਾਂ ਘਰ ਵਿਚ ਛਿਪ ਗਿਆ ਥਾਣੇਦਾਰ ਦੌਲਤ ਸਿੰਘ ਬੇਰਹਿਮ ਕੂਝ ਪਲੇਨ ਕਲੋਥ ਅਫਸਰਾਂ ਨੂੰ ਨਾਲ ਲੈਕੇ ਆ ਗਿਆਤੇ ਉਸਨੇ ਪੁੱਛਿਆ “ ਦਲਿੱਦਰ ਸਿਂਘ ਇੱਥੇ ਰਹਿੰਦਾ ਹੈ।”
ਚੁਗਲ ਕੌਰ ਨੇ ਚਲਾਕੀ ਵਰਤ ਕੇ ਕਿਹਾ, “ ਜੀ ਇੱਥੇ ਕੋਈ ਦਲਿਦੱਰ ਸਿੰਘ ਨਹੀਂ ਰਹਿੰਦਾ ਕਿਸੇ ਨੇ ਤੁਹਾਨੂੰ ਗਲਤ ਪਤਾ ਦਿੱਤਾ ਹੈ।” ਥਾਣੇਦਾਰ ਕਹਿਣ ਲੱਗਿਆ ਉਸਦੇ ਸਾਥੀ ਖਹਿਬੜ ਸਿੰਘ ਗਲ ਪੈਣਾ ਨੇ ਸਾਨੂੰ ਸਭ ਕੁਝ ਦੱਸ ਦਿੱਤਾ ਹੈ ਕਿ ਤੁਸੀਂ ਕੀ ਖਿਚੜੀ ਪਕਾ ਰਹੇ ਸੀ ਉਸਦੀ ਤਾਂ ਅਸੀਂ ਛਿੱਲ ਲਾਹ ਦਿੱਤੀ ਹੈ, ਤੇ ਛੱਡਣਾ ਅਸੀਂ ਦਲਿੱਦਰ ਸਿੰਘ ਨੂੰ ਵੀ ਨਹੀਂ, ਕੇਰਾਂ ਹੱਥ ਆਜੇ ਫੇਰ ਤਾਂ ਅਸੀਂ ਉਸਨੂੰ ਬੰਦਾ ਬਣਾਕੇ ਛੱਡਾਂਗੇ ।ਤੁਸੀLਂ ਲਾਂਲੂ ਪਰਸ਼ਾਦ ਵਰਗੇ ਸ਼ਰੀਫ਼ ਲੀਡਰਾਂ ਨੂੰ ਐਵੇਂ ਬਦਨਾਮ ਕਰਦੇ ਹੋਂ ਜਿਨ੍ਹਾਂ ਵਿਚਾਰਿਆਂ ਨੇ ਗਾਂਵਾਂ ਦੇ ਚਾਰੇ ਘੁਟਾਲੇ ਵਿਚ ਚਾਰ ਸੌ ਮਿਲਿਅਨ ਬਣਾਇਆ ਸੀ ।” ਚੁਗਲ ਕੋਰ ਕਹਿਣ ਲੱਗੀ, “ ਅਸੀਂ ਕਿਸੇਖਹਿਬੜ ਸਿੰਘ ਗਲ ਪੈਣਾ ਨੂੰ ਨਹੀਂ ਜਾਣਦੇ।” ਥਾਣੇਦਾਰ ਦੌਲਤ ਸਿੰਘ ਬੇਰਹਿਮਦੇ ਜਾਣ ਤੋਂ ਬਾਆਦਮੈਂ ਕਿਹਾ“ ਚੁਗਲ ਕੌਰੇ ਤੇਰਾ ਧੰਨਵਾਦ ਪਰ ਤੁੰ ਝੂਠ ਕਿਉਂ ਬੋਲਿਆ ।”।” ਕਹਿਣ ਲੱਗੀ ਸਰਦਾਰ ਜੀ ਮੇਰੇ ਝੂਠ ਬੋਲਣ ਨਾਲ ਤੁਹਾਡਾ ਬਚਾਅ ਤਾਂ ਹੋ ਗਿਆ ਮੈਥੋਂ ਨਿੱਤ ਜਮਾਨਤ ਨਹੀਂ ਕਰਵਾਈ ਜਾਂਦੀ।”
ਅਮਰਜੀਤ ਚੰਦਰ
9417600014
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly