(ਸਮਾਜ ਵੀਕਲੀ): ਮਾਤਾ ਸਵਿੱਤਰੀ ਬਾਈ ਫੂਲੇ ਸੰਗਠਨ, ਬਾਮਸੇਫ ਅਤੇ ਡਾ.ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਵੱਲੋਂ ਅੰਬੇਡਕਰ ਭਵਨ ਜਗਰਾਉਂ ਵਿਖੇ ਬਾਬਾ ਸਾਹਿਬ ਦੀ ਜੈਅੰਤੀ ਅਤੇ ਖਾਲਸਾ ਸਾਜਨਾ ਦਿਵਸ ਮਨਾਉਣ ਸੰਬੰਧੀ ਲਾਇਨਜ਼ ਭਵਨ ਵਿੱਚ ਡਾ. ਸੁਰਜੀਤ ਸਿੰਘ ਅਤੇ ਅਮਰਜੀਤ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਭਰਵੀਂ ਮੀਟਿੰਗ ਆਯੋਜਿਤ ਕੀਤੀ ਗਈ। ਇਕੱਤਰ ਮੈਂਬਰਾਂ ਨੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕਰਦਿਆਂ ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ।
ਵਿਚਾਰ ਚਰਚਾ ਵਿਚ ਪ੍ਰਿੰਸੀਪਲ ਦਲਜੀਤ ਕੌਰ ਹਠੂਰ,ਸ਼੍ਰੀਮਤੀ ਰਾਮ ਪ੍ਰਕਾਸ਼ ਕੌਰ , ਸ਼੍ਰੀਮਤੀ ਗੁਰਦੇਵ ਕੌਰ, ਸ਼੍ਰੀਮਤੀ ਕੁਲਦੀਪ ਕੌਰ,ਗੁਰਦੀਪ ਕੌਰ,ਸੁਖਦੀਪ ਕੌਰ,ਪਰਮਜੀਤ ਕੌਰ,ਰਾਜ ਕੌਰ,ਕੁਲਵਿੰਦਰ ਕੌਰ,ਕਮਲਜੀਤ ਕੌਰ, ਜਸਵਿੰਦਰ ਕੌਰ,ਸੁਰਜੀਤ ਕੌਰ,ਸਿਮਰਨ ਕੌਰ,ਸੁਖਵਿੰਦਰ ਕੌਰ,ਪੂਨਮ,ਸਿੰਦਰਪਾਲ ਕੌਰ,ਸਵਰਨ ਕੌਰ, ਸੋਨੀਆ ਕੌਰ, ਸ.ਰਣਜੀਤ ਸਿੰਘ ਹਠੂਰ,ਸ.ਮਸਤਾਨ ਸਿੰਘ, ਡਾ.ਜਸਵੀਰ ਸਿੰਘ, ਸ.ਸਤਨਾਮ ਸਿੰਘ ਹਠੂਰ, ਸ ਸਰੂਪ ਸਿੰਘ, ਸ ਘੁਮੰਡਾ ਸਿੰਘ, ਸ.ਦਿਲਜੀਤ ਸਿੰਘ, ਸ਼੍ਰੀ ਅਮਰ ਨਾਥ, ਸ ਦਰਸ਼ਨ ਸਿੰਘ ਸਰਪੰਚ ਆਦਿ ਨੇ ਵੀ ਹਿੱਸਾ ਲਿਆ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਅੱਗੇ ਫੈਲਾਉਣ ਦਾ ਪ੍ਰਣ ਕੀਤਾ ।
ਇਸ ਤੋਂ ਇਲਾਵਾ ਜਗਰਾਉਂ ਵਿੱਚ ਮਾਤਾ ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਨੂੰ ਨੇਪਰੇ ਚੜ੍ਹਾਉਣ ਲਈ ਐਮ . ਐਲ ਏ ਸ਼੍ਰੀਮਤੀ ਸਰਬਜੀਤ ਕੌਰ ਮਾਣੂਕੇ ਨੂੰ ਯਾਦ ਪੱਤਰ ਦੇਣ ਦਾ ਫੈਸਲਾ ਕੀਤਾ ਅਤੇ ਜਗਰਾਉਂ ਸ਼ਹਿਰ ਵਿੱਚ ਬਣ ਰਹੇ ਅੰਬੇਡਕਰ ਚੌਂਕ ਨੂੰ ਸਿਰੇ ਚੜ੍ਹਾਉਣ ਵਾਲੇ ਅਹਿਮ ਕਾਰਜ ‘ਤੇ ਵੀ ਚਰਚਾ ਕੀਤੀ ਗਈ ਅਤੇ ਹਲਕਾ ਵਿਧਾਇਕ ਬੀਬੀ ਮਾਣੂਕੇ ਨੂੰ ਮਿਲਕੇ ਅਜਿਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ।ਸਮੁੱਚੀ ਵਿਸ਼ਾਲ ਮੀਟਿੰਗ ਦੌਰਾਨ ਮੈਡਮ ਦਲਜੀਤ ਕੌਰ ਹਠੂਰ ਨੇ ਸਟੇਜ ਸਕੱਤਰ ਦੀ ਡਿਊਟੀ ਬਾਖੂਬੀ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly