HOME ਸਾਡਾ ਸਕੂਲ

ਸਾਡਾ ਸਕੂਲ

(ਸਮਾਜ ਵੀਕਲੀ)

ਮੰਮੀ ਮੰਮੀ ਜੀ ਸਾਡੇ ਸਕੂਲੇ,
ਸੋਹਣੇ ਸੋਹਣੇ ਲਾਏ ਝੂਲੇ।
ਛੁੱਟੀ ਹੋਈ ਤੋਂ ਬੱਚੇ ਸਾਰੇ,
ਖੇਡ ਖੇਡ ਕੇ ਲੈਣ ਨਜ਼ਾਰੇ।
ਸੋਹਣਾ ਹੈ ਸਕੂਲ ਸਜਾਇਆ,
ਕਿਸੇ ਦਾਨੀ ਨੇ ਹਿੱਸਾ ਪਾਇਆ।
ਨਾਲੇ ਵਧੀਆ ਹੋਵੇ ਪੜ੍ਹਾਈ,
ਕੰਧਾਂ ਉੱਤੇ ਕਰੀ ਲਿਖਾਈ।
ਇੱਕ ਕਾਰਟੂਨ ਬਣਾਇਆ,
ਮੋਢੇ ਉਸ ਦੇ ਬਸਤਾ ਪਾਇਆ।
ਸਭ ਨੂੰ ਉਹ ਸਮਝਾਈ ਜਾਵੇ,
ਸਕੂਲ ਦੀ ਵਰਦੀ ਪਾਈ ਜਾਵੇ।
ਵਿੱਦਿਆ ਸਭ ਤੋਂ ਉੱਤਮ ਦਾਨ,
ਬੱਚਿਓ ਪੜ੍ਹਕੇ ਬਣੋ ਮਹਾਨ।
ਟੀਚਰ ਸਾਨੂੰ ਪਿਆਰ ਨੇ ਕਰਦੇ,
ਸਾਰੇ ਬੱਚੇ ਵਧੀਆ ਪੜ੍ਹਦੇ।
ਇੱਕ ਪਾਸੇ ਪਾਰਕ ਬਣਾਇਆ,
ਮਾਲੀ ਉਸ ਨੂੰ ਬਹੁਤ ਸਜਾਇਆ।
ਕੀ ਕੀ ਮੰਮੀ ਹੋਰ ਮੈਂ ਦੱਸਾਂ,
ਪੀਲੇ ਰੰਗ ਦੀਆਂ ਨੇ ਬੱਸਾਂ।
ਸਭ ਤੋਂ ਸੋਹਣਾ ਮੇਰਾ ਸਕੂਲ,
ਪੱਤੋ, ਜਿੱਥੋਂ ਸਿੱਖੇ ਅਸੂਲ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAssam: Cong MLAs wear black clothes to protest Rahul’s LS disqualification
Next articleRanchi Smart City: Posh duplex for ministers, no bricks laid for commoners