ਮਾਨਸਾ ਪੁਲੀਸ ਨੇ 6 ਸਾਲਾਂ ਬੱਚੇ ਨੂੰ ਮਾਰਨ ਦੇ ਦੋਸ਼ ’ਚ 2 ਸਕੇ ਭਰਾਵਾਂ ਸਣੇ 3 ਕਾਬੂ ਕੀਤੇ

ਮਾਨਸਾ (ਸਮਾਜ ਵੀਕਲੀ) : ਪੁਲੀਸ ਨੇ ਇਥੋਂ ਨੇੜਲੇ ਪਿੰਡ ਕੋਟਲੀ ਕਲਾਂ ਵਿੱਚ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ’ਚ ਤਿੰਨ ਜਣਿਆਂ ਨੂੰ ਮੋਟਰਸਾਈਕਲ ਅਤੇ ਕਤਲ ਲਈ ਵਰਤੇ ਪਿਸਤੌਲ (ਕੱਟਾ) ਸਮੇਤ ਕਾਬੂ ਕੀਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਘਟਨਾ ਤੋਂ ਕੁਝ ਸਮੇਂ ਕਾਬੂ ਕੀਤੇ ਤਿੰਨੇ ਜਣੇ ਪਿੰਡ ਕੋਟਲੀ ਕਲਾਂ ਦੇ ਹੀ ਰਹਿਣ ਵਾਲੇ ਹਨ। ਇਹ ਕਤਲ ਆਪਸੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਬੱਚੇ ਹਰਉਦੈਵੀਰ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਦੇ ਚਾਚੇ ਦੇ ਘਰ ਸੇਵਕ ਸਿੰਘ ਪਾਲੀ ਰਲ਼ਿਆ ਹੋਇਆ ਸੀ। ਇੱਕ ਦਿਨ ਉਥੇ ਉਸ ਨੇ ਨਾਬਾਲਗ ਬੱਚੀ ਨਾਲ‌ ਗ਼ਲਤ ਹਰਕਤ ਕਰ ਦਿੱਤੀ,‌ ਜਿਸ ਕਾਰਨ ਸੇਵਕ ਸਿੰਘ ਨੂੰ ਜਸਪ੍ਰੀਤ ਸਿੰਘ ਨੇ ਘੂਰ ਦਿੱਤਾ।

ਬਾਅਦ ਵਿਚ ਉਸ ਨੇ ਆਪਣੇ ਭਰਾ ਨਾਲ ਇਹ ਗੱਲ ਸਾਂਝੀ ਕੀਤੀ। ਫਿਰ ਉਨ੍ਹਾਂ ਨੇ ਜਸਪ੍ਰੀਤ ਸਿੰਘ ਨੂੰ ਮਾਰਨ ਦਾ ਇਰਾਦਾ ਕਰ ਲਿਆ ਅਤੇ ਇਸ ਦਿਨ ਸਾਜ਼ਿਸ਼ ਰਚ ਕੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ। ਗੋਲ਼ੀ ਜਸਪ੍ਰੀਤ ਸਿੰਘ ਦੀ ਥਾਂ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਅੱਜ ਤਿੰਨੇ ਫੜੇ ਹੋਏ ਵਿਅਕਤੀਆਂ ਸੇਵਕ ਸਿੰਘ, ਅੰਮਿ੍ਤ ਸਿੰਘ ਅਤੇ ਚੰਨੀ ਸਿੰਘ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹਥਿਆਰ ਕਿਥੋਂ ਲਿਆ ਅਤੇ ਕਈ ਕਿਸਮ ਦੀ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀ.ਐੱਸ.ਪੀ. ਸੁਰਿੰਦਰਪਾਲ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਬੰਧੀ ਦਿਹਾਤੀ ਦੌਰਾ
Next articleਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਦਾ ਰਾਹ ਕਦੇ ਨਹੀਂ ਰੋਕਿਆ: ਭਾਰਤੀ ਦੂਤ