ਕਬਿੱਤ

ਹਰਵਿੰਦਰ ਸਿੰਘ ਰੋਡੇ

(ਸਮਾਜ ਵੀਕਲੀ)

ਕਿਵੇਂ ਓਸ ਫਿਜ਼ਾ ਉੱਤੇ ਮਾਣ ਭਲਾ ਕਰੀਏ ਜੀ,
ਜਿਹੜੀ ਫਿਜ਼ਾ ਵਿੱਚ ਰਹਿਣ ਸਾਹ ਸਾਡੇ ਘੁੱਟਦੇ।

ਧੀਆਂ ਗਊਆਂ ਕਾਮਿਆਂ ਨੂੰ ਮਿਲੇ ਸਤਿਕਾਰ ਹੈ ਨਾ,
ਕੁੱਤੇ ਬਿੱਲੇ ਫਿਰਦੇ ਨਜ਼ਾਰੇ ਖ਼ੂਬ ਲੁੱਟਦੇ।

ਹੱਦਾਂ ਸਰਹੱਦਾਂ ਕੁੱਲ ਟੱਪੀਆਂ ਸੁਆਰਥ ਨੇ,
ਮਾਣਦੇ ਨੇ ਛਾਂ ਜਿਹੜੇ ਉਹੀਓ ਜੜ੍ਹੋਂ ਪੁੱਟਦੇ।

ਤਕੜੇ ਦਾ ਸੱਤੀਂ ਵੀਹੀਂ ਸੌ ‘ਰੋਡੇ’ ਹੋਂਵਦਾ ਏ,
ਮਾੜੇ ਉੱਤੇ ਦੁੱਖਾਂ ਦੇ ਪਹਾੜ ਰਹਿਣ ਟੁੱਟਦੇ।

ਹਰਵਿੰਦਰ ਸਿੰਘ ਰੋਡੇ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸ਼ਕ
Next articleOver 10,700 people from violence-hit Manipur take shelter in Mizoram, Assam