(ਸਮਾਜ ਵੀਕਲੀ)
ਚਿੱਟੇ ਕੱਪੜੇ ਦਿਲ ਹੈ ਕਾਲਾ
ਹੱਥ ਖੂਨ ਨਾਲ ਰੰਗੇ ਨੇ
ਅੱਤਵਾਦੀ ਕੋਈ ਹੋਰ ਨਹੀਂ ਇੱਥੇ
ਆਪਣੇ ਹੀ ਕੁਝ ਬੰਦੇ ਨੇ
ਅੰਦਰੋਂ ਸੋਚ ਹੈਵਾਨਾਂ ਵਾਲੀ
ਉਪਰੋਂ ਕਿੰਨੇ ਚੰਗੇ ਨੇ
ਭੋਲੇ ਭਾਲੇ ਲੋਕ ਕੀ ਜਾਨਣ
ਫੁੱਲਾਂ ਹੇਠਾਂ ਕੰਡੇ ਨੇ
ਇਨਸਾਨੀਅਤ ਮਾਰ ਜ਼ਮੀਰ ਅਪਣੀ
ਮਜ਼੍ਹਬ ਜਾਲਮਾਂ ਵੰਡੇ ਨੇ
ਜਾਤਾਂ ਧਰਮਾਂ ਦੇ ਨਾਂ ਤੇ
ਕਰਵਾਉਂਦੇ ਏਹੀ ਦੰਗੇ ਨੇ
ਗੁਰੂ ਗ੍ਰੰਥ- ਗੀਤਾ- ਕੁਰਾਣ
ਨਾ ਬਾਈਬਲ ਸਮਝਿਆ ਬੰਦੇ ਨੇ
ਵੀਰਪਾਲ ਭੱਠਲ ਧਰਮ ਦੇ ਨਾਂ
ਤੇ ਹੀ ਚੱਲਦੇ ਇੱਥੇ ਧੰਦੇ ਨੇ
ਵੀਰਪਾਲ ਕੌਰ ਭੱਠਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly