ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟ ਸ਼ਮੀਰ ਦੇ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਤਹਿਤ ਘਰ-ਘਰ ਤੱਕ ਕੀਤੀ ਜਾ ਰਹੀ ਹੈ ਪਹੁੰਚ

ਬਠਿੰਡਾ (ਸਮਾਜ ਵੀਕਲੀ): ਸਰਕਾਰੀ ਸਕੂਲਾਂ ਵਿਚ 2023-24 ਸੈਸ਼ਨ ਸ਼ੁਰੂ ਹੋ ਰਿਹਾ ਹੈ। ਜਿਸ ਤਹਿਤ ਸਿੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਬਠਿੰਡਾ‍ ਸ੍ਰੀ ਮੇਵਾ ਸਿੰਘ ਸਿੱਧੂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਮਹਿੰਦਰ ਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲ ਵਾਂਦਰ ਪੱਤੀ ਕੋਟ ਸ਼ਮੀਰ ਵਿੱਚ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲੇ ਦੇ ਸਬੰਧ ਵਿਚ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਰਕਾਰੀ ਸਕੂਲ ਜੋ ਕਿ ਇਸ ਸਮੇਂ ਸਮਾਜ ਨੂੰ ਬਿਹਤਰਤੀਨ ਪੜ੍ਹਾਈ ਅਤੇ ਹੋਰ ਸਹੂਲਤਾਂ ਜਿਵੇੰ ਸਮਾਰਟ ਕਲਾਸ ਰੂਮਜ਼, ਲਾਇਬਰੇਰੀਆਂ, ਵਿੱਦਿਅਕ ਗੁਣਵੱਤਾ, ਖੇਡ ਮੈਦਾਨ, ਪ੍ਰੀ-ਪ੍ਰਾਇਮਰੀ ਜਮਾਤਾਂ, ਮੁਫਤ ਕਿਤਾਬਾਂ, ਮੁਫ਼ਤ ਵਰਦੀਆਂ ਪ੍ਰਦਾਨ ਕਰਨ ਲਈ ਵਚਨਬੱਧ ਹਨ ਤਾਂ ਕਿ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ।

ਸਕੂਲ ਦੇ ਅਧਿਆਪਕਾਂ ਵਲੋਂ ਘਰ ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਕੂਲ ਮੁਖੀ ਸ੍ਰੀਮਤੀ ਸੁਰਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਵੱਖ ਵੱਖ ਸਕੂਲਾਂ, ਗੁਰਦੁਆਰਾ ਸਾਹਿਬ ਅਤੇ ਪਿੰਡ ਵਿਚ ਆਸ ਪਾਸ ਇਸ਼ਤਿਹਾਰਾਂ ਅਤੇ ਫਲੈਕਸ ਬੋਰਡਾਂ ਰਾਹੀਂ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਇਸ ਪ੍ਰਚਾਰ ਮੁਹਿੰਮ ਵਿਚ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ, ਗੁਰਦੀਪ ਸਿੰਘ ਗੁਰਮਿੰਦਰ ਸਿੰਘ ਭੋਲਾ ਝੱਬਰ , ਸੁਮਨਪ੍ਰੀਤ ਕੌਰ, ਮੈਡਮ ਸੁਨੀਤਾ, ਰਮਨਦੀਪ ਕੌਰ , ਤੋਂ ਇਲਾਵਾ ਸਕੂਲ ਮਨੇਜਮੈਂਟ ਕਮੇਟੀ ਮੈਂਬਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਮਰੇਡ ਸੁਰਜੀਤ ਸਿੰਘ ਢੇਰ ਦੇ ਹੱਕ ਵਿੱਚ ਨਿੱਤਰੀ ਲੋਕ-ਏਕਤਾ ਮੂਹਰੇ ਝੁਕੀ ਸਰਕਾਰ
Next articleਫਿਰੋਜ਼ ਖਾਨ ਦੇ ਗੀਤ *ਐਕਸ ਪੈਨਸਿਵ ਨੱਖਰੇ” ਨੂੰ ਮਿਲ ਰਿਹਾ ਵੱਖ ਵੱਖ ਚੈਨਲਾਂ ਤੇ ਭਰਵਾਂ ਹੁੰਗਾਰਾ