ਫਿਰੋਜ਼ ਖਾਨ ਦੇ ਗੀਤ *ਐਕਸ ਪੈਨਸਿਵ ਨੱਖਰੇ” ਨੂੰ ਮਿਲ ਰਿਹਾ ਵੱਖ ਵੱਖ ਚੈਨਲਾਂ ਤੇ ਭਰਵਾਂ ਹੁੰਗਾਰਾ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ)- ਪੰਜਾਬੀ ਸੰਗੀਤ ਜਗਤ ਵਿਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਇੰਟਰਨੈਸ਼ਨਲ ਤੇ ਸ਼ਰੋਤਿਆਂ ਦੇ ਪਸੰਦੀਦਾ ਗਾਇਕ ਫਿਰੋਜ਼ ਖਾਨ ਦੇ ਗੀਤ ਐਕਸ ਪੈਨਸਿਵ ਨੱਖਰੇ ਬਣਿਆ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ। ਇਸ ਗੀਤ ਨੂੰ ਯੂ ਟਿਊਬ ਤੇ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਚੈਨਲਾਂ ਤੇ ਸਮੂਹ ਪੰਜਾਬੀ ਭਾਈਚਾਰੇ ਤੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਡਿਊਸਰ ਬਖਲੌਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਗੀਤ ਲਈ ਸਮੁੱਚੀ ਟੀਮ ਵੱਲੋਂ ਕਾਫੀ ਮਿਹਨਤ ਕੀਤੀ ਗਈ। ਗੀਤ ਦਾ ਫਿਲਮਾਂਕਣ ਵੀ ਵੱਖਰੀ ਜਗਾਂ ਤੇ ਕੀਤਾ ਗਿਆ।

ਇਸ ਗੀਤ ਦੇ ਗੀਤਕਾਰ ਤੇ ਸੰਗੀਤਕ ਧੁਨਾਂ ਦੀਪ ਤਾਮ‌ ਟੋਕੀਆ, ਵੀਡੀਓ ਯਾਰਓਨਕਾਰ , ਡਾਇਰੈਕਟਰ ਜਿੰਮੀ ਗੁਰਾਂਇਆਂ ,ਸੰਗੀਤ ਅਰੇੰਜ ਬੰਟੀ ਬੀਸਲਾ ਨੇ ਕੀਤਾ ਹੈ।ਇਸ ਗੀਤ ਦੇ ਪ੍ਰੋਡਿਊਸਰ ਸਰਦਾਰ ਬਖਲੌਰ ਸਿੰਘ ਢਿੱਲੋਂ ਹਨ। ਯੂ ਟਿਊਬ ਦੇ ਚੈਨਲ ਸਤਿਕਾਰ ਰਿਕਾਰਡਜ਼ ਅਤੇ ਹੋਰਨਾਂ ਕਈ ਸਾਈਟਾਂ ਤੇ ਰਿਲੀਜ਼ ਹੋਇਆ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟ ਸ਼ਮੀਰ ਦੇ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਤਹਿਤ ਘਰ-ਘਰ ਤੱਕ ਕੀਤੀ ਜਾ ਰਹੀ ਹੈ ਪਹੁੰਚ
Next articleਦਲਿਤ ਡਾਕਟਰ ਪੰਪੋਸ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ।