ਕਵਿਤਾ

(ਸਮਾਜ ਵੀਕਲੀ)

ਫ਼ਨੀਅਰ ਡੰਗ ਚਲਾਉਂਦੇ ਨੇ , ਅੱਜ ਭਜਾਓ ਕੋਈ
ਬਾਬੇ ਨਾਨਕ ਦੀ ਲੋੜ ਹੈ , ਅੱਜ ਬਲਾਓ ਕੋਈ
ਜ਼ਹਿਰੀਲਾ ਪਾਣੀ ਕੀਤਾ , ਅੱਜ ਘੋਲ ਕੇ ਜਹਿਰਾਂ
ਓਹੀ ਦੇਸ਼ ਨੂੰ ਖਾਂਦੇ , ਜਿਹੜੇ ਦਿੰਦੇ ਪਹਿਰਾ
ਸੰਤ ਸੀਚੇਵਾਲ ਤੇ ਚੰਦਬਾਜੇ , ਅੱਜ ਲਿਆਓ ਕੋਈ ।
ਬਾਬੇ ਨਾਨਕ ਦੀ ਲੋੜ ………………………..
ਸ਼ੂਗਰ,ਕੈਂਸਰ,ਕਾਲਾ ਪੀਲੀਆ, ਕੈਸੇ ਰੋਗ ਨੇ ਚੱਲੇ
ਮਾਸੂਮਾਂ ਦੇ ਮੌਤ ਨੇ , ਦੇਖ ਦਰ ਨੇ ਮੱਲੇ
ਸੀਰ ਸੁਸਾਇਟੀ ਵਾਂਗੂ , ਹਰ ਥਾਂ ਰੁੱਖ ਲਗਾਓ ਕੋਈ ।
ਬਾਬੇ ਨਾਨਕ ਦੀ ਲੋੜ …………………………
ਰਾਜਨੀਤੀ ਕੋਲ ਰਹਿ ਗਈਆ , ਬਸ ਗੱਲਾਂ ਯਾਰੋ ,
ਆਪਣੇ ਦੇਸ਼ ਨੂੰ , ਰਲ ਮਿਲ , ਤੁਸੀਂ ਆਪ ਸੁਧਾਰੋ ,
‘ਫ਼ਰੀਦਕੋਟ’ ਵਿੱਚ ਸੁੰਦਰਤਾ ਦੇ , ਝੰਡੇ ਝਲਾਓ ਕੋਈ ।
ਬਾਬੇ ਨਾਨਕ ਦੀ ਲੋੜ ………………………..
‘ਬੂਟੇ ਗੱਪੀ’ ਕੋਲੋ ਪੁੱਛ ਲਵੋ , ਕਿੰਨੀਆਂ ਲਾਸ਼ਾਂ ਜਲਾਈਆਂ
ਸੁਣਦਾ ,ਆਪਣੇ ਕੰਨੀ , ਭੈਣਾਂ ਭਾਈਆਂ ਦੀਆਂ ਦੁਹਾਈਆਂ
‘ਦਰਦੀ’ ਬਸ ਹੋਰ ਅਰਥੀ ਨਾ , ਸ਼ਮਸ਼ਾਨ ਲਿਆਓ ਕੋਈ।
ਬਾਬੇ ਨਾਨਕ ਦੀ ਲੋੜ ……………………………….

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸੁੰਨੜਵਾਲ ਵਿੱਚ 51 ਵਾਂ ਸਲਾਨਾ ਛਿੰਝ ਮੇਲਾ 16 ਮਾਰਚ ਨੂੰ – ਸਰਪੰਚ ਤਰਲੋਚਨ ਸਿੰਘ ਗੋਸ਼ੀ
Next articleਸਹਾਇਕ ਲਾਇਨਮੈਨਾਂ ਤੇ ਦਰਜ ਕੀਤੇ ਨਜਾਇਜ਼ ਪਰਚੇ ਰੱਦ ਕੀਤੇ ਜਾਣ