ਬੰਦੇ ਦੀ ਜਾਨ

(ਸਮਾਜ ਵੀਕਲੀ)

ਅੱਜ ਬੰਦੇ ਦੀ ਜਾਨ
ਉਸ ਦੇ ਸਰੀਰ ਵਿੱਚ ਨਹੀਂ
ਸਗੋਂ
ਪੈਸੇ ਵਿੱਚ ਹੈ
ਇਸੇ ਲਈ ਉਹ
ਇਸ ਨੂੰ ਪਾਣ ਲਈ
ਭੈਣਾਂ , ਭਰਾਵਾਂ ਨਾਲ ਝਗੜਦਾ ਹੈ ,
ਮਾਤਾ , ਪਿਤਾ ਨੂੰ ਬੇਇੱਜ਼ਤ ਕਰਦਾ ਹੈ
ਧਰਮ ਦੀ ਓਟ ਲੈਂਦਾ ਹੈ ,
ਝੂਠ ਬੋਲਦਾ ਹੈ ,
ਦੂਜਿਆਂ ਨਾਲ
ਬੇਈਮਾਨੀ ਕਰਦਾ ਹੈ ,
ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ
ਧਮਕੀਆਂ ਦਿੰਦਾ ਹੈ
ਫਿਰ ਜਦ ਉਸ ਦੀ ਜਾਨ
ਨਿਕਲਣ ਲੱਗਦੀ ਹੈ
ਤਾਂ ਇਹੀ ਪੈਸਾ
ਉਸ ਨੂੰ ਵੇਖ ਕੇ ਮੁਸਕਰਾਂਦਾ ਹੈ
ਤੇ ਉਸ ਨੂੰ ਛੱਡ ਕੇ
ਕਿਸੇ ਹੋਰ ਦਾ ਹੋ ਜਾਂਦਾ ਹੈ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articleਸੰਤਰੇ ਦੀ ਰਾਜਧਾਨੀ : ਨਾਗਪੁਰ
Next articleਨਬਾਰਡ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ ਔਰਤਾਂ ਸਰਗਰਮੀ ਨਾਲ ਅੱਗੇ ਆਉਣ -ਐਚ. ਕੇ ਸਬਲਾਨੀਆ