(ਸਮਾਜ ਵੀਕਲੀ)
ਆਉ ਹੋਲੀ ਕੁਝ ਇਸ ਤਰਾਂ ਮਨਾਈਏ–
ਲਗਾ ਕੇ ਰੰਗ ਭਗਤੀ ਤੇ ਪ੍ਰੇਮ ਦਾ,
ਲਗਾ ਕੇ ਰੰਗ ਸਦਭਾਵਨਾ ਤੇ ਵਿਸ਼ਵਾਸ ਦਾ
ਲਗਾ ਕੇ ਰੰਗ ਜਨ ਆਵਾਜ਼ ਦਾ,
ਆਉ ਖਾਈਏ ਕਸਮਕਿ ਹਰ ਪਲ ਅਸੀਂ ਸਾੜਾਂਗੇ,
ਮੰਹਿਗਾਈ, ਨਫ਼ਰਤ, ਹਿੰਸਾ, ਬੇਰੁਜ਼ਗਾਰੀ ਦੀ ਹੋਲਿਕਾ,
ਭਰੂਣਹੱਤਿਆ, ਬਾਲ ਮਜਦੂਰੀ ਤੇ ਦਹੇਜ ਭੇਡੂ ਦੀ ਹੋਲਿਕਾ,
ਭਰਿਸ਼ਟਾਵਾਦ ਤੇ ਭਾਈ ਭਤੀਜਾਵਾਦ ਦੀ ਹੋਲਿਕਾ,
ਨਸ਼ਾਖੋਰ,ਰਿਸ਼ਵਤਖੋਰ ,ਮਿਲਾਵਟ ਖੋਰ,ਰੇਤ ਮਾਫੀਆ ਦੀ ਹੋਲਿਕਾ,
ਚੜ੍ਹਾ ਕੇ ਭੰਗ ਭਗਤੀ ਤੇ ਪ੍ਰੇਮ ਦੀ,
ਉਡਾ ਕੇ ਗੁਲਾਲ ਬੁਲੰਦ ਜਨ ਆਵਾਜ਼ ਦਾ,
ਆਉ ਖਾਈਏ ਕਸਮ—
ਅਸੀਂ ਵਾਤਾਵਰਣ ਬਚਾਵਾਂਗੇ,
ਅਸੀਂ ਲੱਖਾਂ ਬੂਟੇ ਲਾਵਾਂਗੇ
ਅਸੀਂ ਓਜੋਨ ਪਰਤ ਬਚਾਵਾਂਗੇ
ਅਸੀਂ ਪਾਣੀ ਬਚਾਵਾਂਗੇ
ਅਸੀਂ ਜੀਵ ਜੰਤੂ ਬਚਾਵਾਂਗੇ
ਅਸੀਂ ਆਹਿੰਸਾ ਨੂੰ ਅਪਣਾਵਾਂਗੇ
ਅਸੀਂ ਪਿਆਰ ਦੀ ਜੋਤ ਜਗਾਵਾਂਗੇ
ਅਸੀਂ ਅਪਣੀ ਸੰਸਕ੍ਰਿਤੀ ਅਪਣਾਵਾਂਗੇ
ਅਸੀਂ ਸੌਂਹ ਖਾਂਦੇ ਹਾਂ ਕਿ
ਅਪਣਾ ਬਚਨ ਨਿਭਾਵਾਂਗੇ
ਅਸੀਂ ਇਸ ਤਰਾਂ ਹੋਲੀ ਮਨਾਵਾਂਗੇ
ਅਸੀ ਇਸ ਤਰਾਂ ਹੋਲੀ ਮਨਾਵਾਂਗੇ—–।
ਸੂਰੀਆ ਕਾਂਤ ਵਰਮਾ