ਸੰਤਾਂ ਮਹਾਂਪੁਰਸ਼ਾਂ ਨੇ ਟੱਪ ਲਗਾ ਕੇ ਕਾਰਜ ਕੀਤੇ ਅਰੰਭ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਗਤਾਂ ਦੀ ਆਮਦ ਨੂੰ ਮੁਖ ਰੱਖਦਿਆਂ ਨਵੇਂ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਕਾਰਜਾਂ ਦੀ ਕਾਰ ਸੇਵਾ ਮੁਖ ਸੇਵਾਦਾਰ ਬਾਬਾ ਹਰਜੀਤ ਸਿੰਘ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ,ਸੰਤ ਬਾਬਾ ਜੈ ਸਿੰਘ ਮਹਿਮਦਵਾਲ,ਬਾਬਾ ਸੋਨੀ ਬੂੜੇਵਾਲ ਤੇ ਹੋਰ ਸੰਤਾਂ ਮਹਾਂਪੁਰਸ਼ਾਂ,ਇਲਾਕਾ ਨਿਵਾਸੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਅਰੰਭ ਕੀਤੀ ਗਈ।ਇਸ ਸਬੰਧੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ,ਜਪੁਜੀ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ ਤੇ ਲੰਗਰ ਹਾਲ ਦੇ ਨਿਰਮਾਣ ਕਾਰਜਾਂ ਦੀ ਅਰੰਭਤਾ ਦੀ ਅਰਦਾਸ ਕੀਤੀ ਗਈ।ਇਸ ਮੌਕੇ ਹਜੂਰੀ ਰਾਗੀ ਭਾਈ ਸਤਿੰਦਰਪਾਲ ਸਿੰਘ ਵੱਲੋਂ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਵੱਲੋਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀ ਗੁਰੂ ਚਰਨਾ ਨਾਲ ਜੋੜਿਆ ਅਤੇ ਇਸ ਕਾਰਜ ਦੀ ਸ਼ੁਰੂ ਕੀਤੀ ਕਾਰ ਸੇਵਾ ਦੀ ਵਧਾਈ ਦਿੱਤੀ।ਉਹਨਾਂ ਸੰਗਤਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਸੰਗਤਾਂ ਇਹਨਾਂ ਸੇਵਾਂ ਦੇ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਜੀਵਨ ਸਫਲਾ ਕਰਨ ਤਾਂ ਜੋ ਸੰਗਤਾਂ ਦੀ ਸਹੂਲਤ ਵਾਸਤੇ ਇਹ ਵਿਸ਼ਾਲ ਲੰਗਰ ਹਾਲ ਦਾ ਜਲਦੀ ਨਿਰਮਾਣ ਹੋ ਸਕੇ।ਉਹਨਾਂ ਕਿਹਾ ਕਿ ਉਹ ਵੱਧ ਤੋਂ ਇਹਨਾਂ ਮਹਾਨ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਣਗੇ।ਇਸ ਮੌਕੇ ਬਾਬਾ ਹਰਜੀਤ ਸਿੰਘ ਵੱਲੋਂ ਸੰਤਾਂ ਮਹਾਂਪੁਰਸ਼ਾਂ ਦਾ ਸਵਾਗਤ ਕੀਤਾ ਅਤੇ ਇਹਨਾਂ ਕਾਰ ਸੇਵਾ ਦੇ ਮਹਾਂਨ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ।ਉਹਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਜੋ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਵਰੋਸਾਈ ਹੋਈ ਪਾਵਨ ਧਰਤੀ ਤੇ ਸੰਸ਼ੋਬਿਤ ਹੈ ਜਿੱਥੇ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਸਲਾਨਾ ਜੋੜ ਮੇਲਾ ਸਤਾਈਆਂ ਸਮੇਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰਦੀਆਂ ਹਨ ਇਸ ਲਈ ਸੰਗਤਾਂ ਦੀ ਵਿਸ਼ਾਲ ਆਮਦ ਨੂੰ ਮੁਖ ਰੱਖਦਿਆਂ ਵਿਸ਼ਾਲ ਲੰਗਰ ਹਾਲ ਦੀ ਵੱਡੀ ਜਰੂਰਤ ਪਿਛਲੇ ਲੰਮੇ ਸਮੇਂ ਮਹਿਸੂਸ ਕੀਤੀ ਜਾ ਰਹੀ ਸੀ ਇਸ ਲਈ ਇਹਨਾਂ ਕਾਰਜਾਂ ਲਈ ਅੱਜ ਸੰਤਾਂ ਮਹਾਂਪੁਰਸ਼ਾਂ ਵੱਲੋਂ ਟੱਪ ਲਗਾ ਕੇ ਅਰੰਭਤਾ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਵਿਸ਼ਾਲ ਲੰਗਰ ਹਾਲ ਦੀ ਨੀਂਹ ਅਗਲੇ ਦਿਨਾਂ ਵਿੱਚ ਸੰਤਾਂ ਮਹਾਂਪੁਰਸ਼ਾਂ ਵੱਲੋਂ ਰੱਖੀ ਜਾਵੇਗੀ।ਇਸ ਮੌਕੇ ਗੁਰੂ ਨਾਨਕ ਸੇਵਕ ਜਥਾ ਬਾਹਰਾਂ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਨੇ ਦੱਸਿਆ ਕਿ ਵਿਸ਼ਾਲ ਲੰਗਰ ਹਾਲ ਵਾਸਤੇ ਜਿੰਨੀ ਵੀ ਇੱਟ ਦਾ ਇਸਤਮਾਲ ਹੋਵੇਗਾ ਉਹ ਗੁਰੂ ਨਾਨਕ ਸੇਵਕ ਜਥਾ ਬਾਹਰਾਂ ਤੇ ਸੰਗਤਾਂ ਵੱਲੋਂ ਇੰਤਜਾਮ ਕੀਤਾ ਜਾਵੇਗਾ।ਇਸ ਮੌਕੇ ਹੋਰਨਾ ਤੋਂ ਇਲਾਵਾ ਭਾਈ ਇੰਦਰਜੀਤ ਸਿੰਘ ਸੈਕਟਰੀ,ਬਾਬਾ ਬਲਵਿੰਦਰ ਸਿੰਘ ਰੱਬ ਜੀ,ਭਾਈ ਮੰਗਲ ਸਿੰਘ,ਗਿਆਨੀ ਕਰਮਜੀਤ ਸਿੰਘ ਸੈਫਲਾਬਾਦ,ਭਾਈ ਪ੍ਰਤਾਪ ਸਿੰਘ ਹੈਡ ਗ੍ਰੰਥੀ,ਭਾਈ ਬਲਜੀਤ ਸਿੰਘ ਵਿਰਕ,ਭਾਈ ਚੰਨਣ ਸਿੰਘ,ਭਾਈ ਸੁਖਜਿੰਦਰ ਸਿੰਘ ਮੋਨੀ ਹਜੂਰੀ ਰਾਗੀ,ਭਾਈ ਝਿਰਮਲ ਸਿੰਘ,ਬਚਨ ਸਿੰਘ ਸਾਬਕਾ ਡੀਐਸਪੀ,ਭਾਈ ਸੁਖਵਿੰਦਰ ਸਿੰਘ, ਸੇਵਾਦਾਰ ਭਾਈ ਸੂਬਾ ਸਿੰਘ, ਬਲਜਿੰਦਰ ਸਿੰਘ ਸ਼ੇਰਾ, ਚਰਨ ਸਿੰਘ ਦਰੀਏਵਾਲ, ਭਾਈ ਜੋਗਾ ਸਿੰਘ, ਭਾਈ ਕੁਲਵੰਤ ਸਿੰਘ,ਭਾਈ ਬਚਿੱਤਰ ਸਿੰਘ,ਭਾਈ ਸੁਖਬੀਰ ਸਿੰਘ, ਭਾਈ ਸੁਰਿੰਦਰ ਸਿੰਘ,ਦਿਲਬਾਗ ਸਿੰਘ ਚੇਲਾ, ਸਵਰਨ ਸਿੰਘ,ਗੁਰਦੀਪ ਸਿੰਘ, ਹਰਜਿੰਦਰ ਸਿੰਘ, ਕਰਮਜੀਤ ਸਿੰਘ ਚੇਲਾ, ਸੁਖਦੇਵ ਸਿੰਘ ਸੋਢੀ, ਸੁਖਵਿੰਦਰ ਸਿੰਘ ਸਾਬਾ, ਨਿਰਮਲ ਸਿੰਘ,ਮਾ ਦਲਬੀਰ ਸਿੰਘ,ਬਿਕਰਮਜੀਤ ਸਿੰਘ,ਹਰਜੀਤ ਸਿੰਘ,ਲਾਲੀ ਨਸੀਰਪੁਰ,ਮੰਗਲ ਸਿੰਘ,ਸੱਚਾ ਸਿੰਘ,ਗਿਆਨ ਸਿੰਘ,ਪ੍ਰਗਟ ਸਿੰਘ,ਲਾਲੀ ਸ਼ਿਕਾਰਪੁਰ,ਗੁਰਮੇਜ ਸਿੰਘ ਸੈਦਪੁਰ,ਤਰਸੇਮ ਸਿੰਘ,ਮਲਕੀਤ ਸਿੰਘ,ਸਾਧੂ ਸਿੰਘ ਠੱਟਾ, ਹਰਿੰਦਰ ਸਿੰਘ,ਜੀਤ ਸਿੰਘ,ਬਲਦੇਵ ਸਿੰਘ,ਗੁਰਵਿੰਦਰ ਸਿੰਘ , ਅਮਰਜੀਤ ਸਿੰਘ,ਜਗੀਰ ਸਿੰਘ, ਦਵਿੰਦਰ ਸਿੰਘ ਖੁਰਦਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।