(ਸਮਾਜ ਵੀਕਲੀ)
ਮਿੱਠੜਾ ਕਾਲਜ ਵਿਖੇ ਅੰਤਰ-ਰਾਸ਼ਟਰੀ ਮਾਂ ਬੋਲੀ ਪੰਜਾਬੀ ਦਿਵਸ ਨੂੰ ਸਮਰਪਿਤ ਇੱਕ ਰੋਜਾ ਸੈਮੀਨਾਰ ਕਰਵਾਇਆ ਗਿਆ,
ਇਸ ਦੌਰਾਨ ਵਿਦਿਆਰਥੀਆਂ ਦੇ ਮਾਂ ਬੋਲੀ ਪੰਜਾਬੀ ਸਬੰਧੀ ਪੋਸਟਰ, ਕਵਿਤਾ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ
ਕਪੂਰਥਲਾ, 24 ਫ਼ਰਵਰੀ (ਕੌੜਾ)- ਵਿਦਿਆਰਥੀਆਂ ਅੰਦਰ ਵਿਸੇਸਪੜ੍ਹਾਈ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਸਬੰਧੀ ਵੱਧ ਤੋਂ ਵੱਧ ਗਿਆਨ ਪੈਦਾ ਕਰਨ ਅਤੇ ਸਮਾਜ ਵਿੱਚ ਵਿਚਰਦਿਆਂ ਮਾਂ ਬੋਲੀ ਪੰਜਾਬੀ ਨੂੰ ਵਿਚਾਰਕ ਰੂਪ ਵਿਚ ਵਰਤੋਂ ਕਰਨ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਉਦੇਸ਼ ਤਹਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇੱਕ ਵਿਸ਼ੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਅਵਤਾਰ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ। ਇਸ ਸੈਮੀਨਾਰ ਦੌਰਾਨ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿਦਿਆਰਥੀਆਂ ਦਾ ਪੋਸਟਰ ਮੁਕਾਬਲਾ ਕਰਵਾਇਆ ਗਿਆ ।ਜਿਸ ਵਿਚ 29 ਵਿਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਸਬੰਧੀ ਵੱਖ-ਵੱਖ ਪੋਸਟਰ ਬਣਾ ਕੇ ਪੇਸ਼ ਕੀਤੇ ਗਏ। ਇਸ ਮੁਕਾਬਲੇ ਵਿੱਚ ਦਲਜੀਤ ਕੌਰ ਬੀ ਐਸ ਈ ਫੈਸ਼ਨ ਡਿਜਾਇਨਿੰਗ ਸਮੈਸਟਰ ਦੂਜਾ ਨੇ ਪਹਿਲਾ ਸਥਾਨ , ਅਵਨੀਤ ਕੌਰ ਬੀ ਕਾਮ ਸਮੈਸਟਰ ਛੇਵਾਂ ਨੇ ਦੂਜਾ ਸਥਾਨ ਅਤੇ ਅਵਨੀਤ ਕੌਰ ਬੀ ਐਸ ਈ ਨਾਲ ਮੈਡੀਕਲ ਸਮੈਸਟਰ ਚੌਥਾ ਦਾ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਮਾਂ ਬੋਲੀ ਪੰਜਾਬੀ ਸਮਰਪਿਤ ਹੋਏ ਭਾਸ਼ਣ ਅਤੇ ਕਵਿਤਾ ਮੁਕਾਬਲੇ ਵਿਚ 10 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਅਨੂਰੀਤ ਕੌਰ ਬੀ ਕਾਮ ਭਾਗ ਤੀਜਾ ਨੇ ਪਹਿਲਾ ਸਥਾਨ, ਜਸਲੀਨ ਕੌਰ ਬੀਏ ਭਾਗ-ਦੂਜਾ ਨੇ ਦੂਜਾ ਸਥਾਨ ਜਸਲੀਨ ਕੌਰ ਬੀ ਕਾਮ ਭਾਗ ਦੂਜਾ ਅਤੇ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਬੀ ਕਾਮ ਤੀਜਾ ਨੇ ਸ਼ਾਂਝੇ ਤੌਰ ਤੇ ਲਿਆ ਤਾਂ ਹਾਸਿਲ ਕੀਤਾ। ਇਸ ਮੌਕੇ ਪ੍ਰੋਫੈਸਰ ਅਵਤਾਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਘਟ ਰਹੀ ਵਰਤੋਂ ਦੇ ਕਾਰਨਾਂ ਅਤੇ ਉਸ ਨੂੰ ਪ੍ਰਫੁੱਲਤ ਕਰਨ ਦੇ ਉਪਾਵਾਂ ਸਬੰਧੀ ਖੋਜ ਭਰਪੂਰ ਨੁਕਤੇ ਪੇਸ਼ ਕਰਦਿਆਂ ਹਰ ਇੱਕ ਨੂੰ ਆਪਣਾ ਬਣਦਾ ਸਹਿਯੋਗ ਦੇਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਮਾਂ ਬੋਲੀ ਪੰਜਾਬੀ ਸਬੰਧੀ ਚੰਗੇ ਸ਼ਬਦਾਂ ਨੂੰ ਵਿਹਾਰਕ ਰੂਪ ਵਿਚ ਅਮਲ ਵਿੱਚ ਲਿਆਉਣ ਸਬੰਧੀ ਵਿਚਾਰ ਪੇਸ਼ ਕੀਤੇ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਭੇਟ ਕਰਦਿਆਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਹੋਣਾ ਪ੍ਰਗਟ ਹਰਜਿੰਦਰ ਕੌਰ ਅਤੇ ਡਾਕਟਰ ਦਵਿੰਦਰ ਕੌਰ ਨੂੰ ਇਹ ਸੈਮੀਨਾਰ ਕਰਵਾਉਣ ਲਈ ਵਧਾਈ ਦਿੱਤੀ।