ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੀਨੀਅਰ ਮੈਡੀਕਲ ਅਫ਼ਸਰ ਡਾ. ਮੋਹਨਪ੍ਰੀਤ ਸਿੰਘ ਦੇ ਅਗੁਆਈ ਹੇਠ ਡੱਲਾ ਦਾਣਾ ਮੰਡੀ ਸੁਵਿਧਾ ਕੈਂਪ ਵਿੱਖੇ “ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ” ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਡਾ ਮੋਹਨਪ੍ਰੀਤ ਸਿੰਘ ਨੇ ਦੱਸਿਆਂ ਕਿ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਧੱਬੇ ਕੁਸ਼ਟ ਰੋਗ ਭਾਵ ਲੈਪਰੋਸੀ ਦੀ ਨਿਸ਼ਾਨੀ ਹੁੰਦੇ ਹੈ। ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ। ਇਸ ਬਿਮਾਰੀ ਕਾਰਨ ਨਸਾਂ ਮੋਟੀਆਂ ਤੇ ਸਖ਼ਤ ਹੋ ਜਾਂਦੀਆਂ ਹਨ। ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ਤੇ ਮਰੀਜ਼ ਨੂੰ ਠੰਡੇ ਤੱਤੇ ਅਤੇ ਕਿਸੇ ਵੀ ਤਰ੍ਹਾਂ ਦੀ ਸੱਟ ਅਤੇ ਹਥਿਆਰ ਨਾਲ ਸੱਟ ਲੱਗਣ ਦਾ ਪਤਾ ਨਹੀਂ ਲਗਦਾ ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਕੁਸ਼ਟ ਰੋਗ ਹੋਣ `ਤੇ ਨਸਾਂ ਦੀ ਖਰਾਬੀ ਕਾਰਨ ਮਾਸਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦਿਆਂ ਹਨ, ਜਿਸ ਕਾਰਨ ਸਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਸੁੰਨੇਪਨ ਕਾਰਨ ਕਈ ਵਾਰ ਇਹ ਅੰਗ ਸੱਟ ਲੱਗਣ ਤੇ ਸਰੀਰ ਤੋਂ ਝੜ ਜਾਂਦੇ ਹਨ। ਇਸ ਦੇ ਨਾਲ ਹੀ ਤੱਤੇ ਠੰਡੇ ਵਿੱਚ ਭੇਦ ਨਾ ਹੋਣ ਕਾਰਨ, ਨਾ ਠੀਕ ਹੋਣ ਵਾਲੇ ਜਖ਼ਮ ਹੋ ਜਾਂਦੇ ਹਨ। ਉਨਾਂ ਦੱਸਇਆ ਕਿ ਅੱਖਾਂ ਵਿੱਚ ਇਹ ਬਿਮਾਰੀ ਹੋਣ ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀ ਹੁੰਦੀ ਜਿਸ ਕਾਰ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੇ ਦੇਖਣ ਦੀ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ ।
ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਸੁਸ਼ਮਾ ਨੇ ਦਸਿਆ ਕਿ ਇਸ ਦਾ ਇਲਾਜ ਕੇਂਦਰ ਤੇ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਸੀ ਐਚ ਸੀ ਟਿੱਬਾ ਦੇ ਸਟਾਫ਼ ਵੱਲੋਂ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ ਅਤੇ ਕੁਸ਼ਟ ਰੋਗ ਸੰਬੰਧੀ ਜਾਗਰੂਕਤਾ ਪੈਂਮਫਲੇਟ ਵੀ ਵੰਡੇ ਗਏ। ਇਸ ਦੌਰਾਨ ਡਾ ਮੇਧਾ ਸੇਠੀ, ਡਾ ਪ੍ਰਤਿਭਾ, ਗੁਰਮੀਤ ਕੌਰ, ਸੁਸ਼ੀਲ ਕੁਮਾਰ, ਸਾਹਿਲ ਕੁਮਾਰ, ਰਮੇਸ਼ ਕੁਮਾਰ, ਗੁਰਸੇਵਕ ਸਿੰਘ, ਵਰਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਹਸਪਤਾਲ਼ ਦਾ ਸਟਾਫ਼ ਸਟਾਫ਼ ਹਜਾਰ ਸਨ।