ਗਤਕੇ ਦੇ ਪ੍ਰਸਾਰ ਹਿੱਤ ਮਾਸਟਰ ਪਲਾਨ ਤਿਆਰ

ਗੁਰਬਿੰਦਰ ਸਿੰਘ ਰੋਮੀ, ਰੋਪੜ (ਸਮਾਜ ਵੀਕਲੀ): ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਗਤਕੇ ਦੇ ਪ੍ਰਸਾਰ ਲਈ 8 ਬਲਾਕ/ਜੋ਼ਨ ਸਥਾਪਤ ਕੀਤੇ ਗਏ। ਐਸੋਸੀਏਸ਼ਨ ਵੱਲੋਂ ਖ਼ਾਲਸੇ ਦੀ ਇਸ ਵਿਰਾਸਤੀ ਖੇਡ ਨੂੰ ਜ਼ਿਲ੍ਹਾ ਪੱਧਰ ‘ਤੇ ਪ੍ਰਫੁੱਲਤ ਕਰਨ ਤੇ ਸੁਚਾਰੂ ਢੰਗ ਨਾਲ਼ ਚਲਾਉਣ ਲਈ ਸਮੁੱਚੇ ਜ਼ਿਲ੍ਹੇ ਨੂੰ 8 ਬਲਾਕਾਂ/ਜੋ਼ਨਾਂ ਵਿੱਚ ਵੰਡ ਕੇ ਪ੍ਰਧਾਨ ਲਗਾਏ ਗਏ। ਜੋ ਆਜ਼ਾਦਾਨਾ ਤੌਰ ਤੇ ਕੰਮ ਕਰਨਗੇ। ਐਸੋਸੀਏਸ਼ਨ ਪ੍ਰਧਾਨ ਮਨਜੀਤ ਕੌਰ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਹਰਮਨਪ੍ਰੀਤ ਸਿੰਘ, ਭਰਤਗੜ੍ਹ ਤੋਂ ਗੁਰਪ੍ਰੀਤ ਸਿੰਘ, ਘਨੌਲੀ ਤੋਂ ਬਲਜੀਤ ਸਿੰਘ ਤੇ ਅੰਗਦਵੀਰ ਸਿੰਘ, ਨੂਰਪੁਰ ਬੇਦੀ ਤੋਂ ਹਰਵਿੰਦਰ ਸਿੰਘ ਬਸੀ, ਰੋਪੜ ਤੋਂ ਪਰਵਿੰਦਰ ਸਿੰਘ, ਮੀਆਂਪੁਰ ਤੋਂ ਹਰਪ੍ਰੀਤ ਸਿੰਘ, ਚਮਕੌਰ ਸਾਹਿਬ ਤੋਂ ਨਰਿੰਦਰ ਸਿੰਘ ਤੇ ਮੋਰਿੰਡਾ ਤੋਂ ਹਸਪ੍ਰੀਤ ਸਿੰਘ ਨੂੰ ਬਲਾਕ/ਜੋਨ਼ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਰੇ ਅਹੁਦੇਦਾਰਾਂ ਨਾਲ਼ ਭਵਿੱਖੀ ਵਿਉਂਤਬੰਦੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਜੁੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ। ਪ੍ਰਧਾਨ ਸਾਹਿਬਾ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਗਤਕੇ ਬਣਦਾ ਮਾਣ-ਸਤਿਕਾਰ ਤੇ ਅਹਿਮੀਅਤ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਸੀ. ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਘਨੌਲੀ, ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਰੂਪਨਗਰ ਤੇ ਗੁਰਜੀਤ ਸਿੰਘ ਹਾਜ਼ਰ ਸਨ।

 

Previous articleਹਕੀਕੀ ਸੁੰਦਰਤਾ
Next article“ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ” ਸੰਬੰਧੀ ਕੀਤਾ ਜਾਗਰੂਕ