ਪ੍ਰੀ ਬੋਰਡ ਦੇ ਨਤੀਜੇ ਦਾ ਕੀਤਾ ਜਾਵੇ ਅਧਿਐਨ – ਮੇਵਾ ਸਿੰਘ ਸਿੱਧੂ
40 ਪ੍ਰਤੀਸ਼ਤ ਤੋ ਘੱਟ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਕੀਤੀ ਜਾਵੇ ਸ਼ਨਾਖਤ- ਡਿਪਟੀ ਡੀ.ਈ.ਓ ਮਹਿੰਦਰ ਪਾਲ ਸਿੰਘ
(ਸਮਾਜ ਵੀਕਲੀ) : ਮਿਸ਼ਨ 100 % ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ:) ਮੇਵਾ ਸਿੰਘ ਸਿੱਧੂ ,ਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਮਹਿੰਦਰਪਾਲ ਸਿੰਘ ਵੱਲੋਂ ਬਲਾਕ ਸਿੱਖਿਆ ਅਫਸਰ ਦਰਸ਼ਨ ਸਿੰਘ ਜੀਦਾ ,ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ ਅਤੇ ਸਮੂਹ ਸੈੰਟਰ ਹੈੱਡ ਟੀਚਰਜ਼ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ, ਜਿਸ ਵਿੱਚ ਮਿਸ਼ਨ 100 % ਗਿਵ ਯੂਅਰ ਬੈਸਟ, ਨਵੇਂ ਸ਼ੈਸਨ ਵਿੱਚ ਦਾਖਲਾ ਵਧਾਉਣ ਤੇ ਵੱਖ-ਵੱਖ ਗ੍ਰਾਂਟਾ ਨੂੰ ਸਮੇਂ ਸਿਰ ਖ਼ਰਚਣ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਮਿਸ਼ਨ 100% ਗਿਵ ਯੂਅਰ ਬੈਸਟ ਦਾ ਨਾਅਰਾ ਦਿੱਤਾ ਗਿਆ ਹੈ। ਇਸ ਤਹਿਤ ਯੋਜਨਾਬੱਧ ਤਰੀਕੇ ਨਾਲ ਅਧਿਆਪਕ ਪੜ੍ਹਾਈ ਕਰਵਾਉਣ ਤਾਂ ਜੋ ਸੌ ਪ੍ਰੀਤਸ਼ਤ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਤੇ ਇਸ ਲਈ ਬੱਚਿਆਂ ਦੀ 100 ਫ਼ੀਸਦੀ ਸਕੂਲ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਰੂਮ ਬਣੇ ਹੋਏ ਹਨ ਤੇ ਪੜ੍ਹਾਉਣ ਸਮੇਂ ਪ੍ਰੋਜੈਕਟਰ/ ਸਮਾਰਟ ਐਲ.ਈ.ਡੀ. ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਸ਼ੁਰੂ ਹੈ, ਜਿਸ ਦੇ ਤਹਿਤ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕੀਤਾ ਜਾਵੇ।
ਉਪ ਜਿਲ੍ਹਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਮੂਹ ਭਾਗੀਦਾਰ ਆਪਣੇ ਪੱਧਰ ‘ਤੇ ਬਲਾਕ ਦਾ ਅਤੇ ਸਕੂਲ ਮੁੱਖੀ ਅਪਣੇ ਸਕੂਲ ਦੀਆਂ ਜਮਾਤਾਂ ਦੇ ਵਿਸ਼ੇ ਅਨੁਸਾਰ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਅਤੇ ਕਮਜ਼ੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਉੱਪਰ ਉਸ ਅਨੁਸਾਰ ਹੀ ਮਿਹਨਤ ਕੀਤੀ ਜਾਵੇ ਤਾਂ ਜੋ 100 ਪ੍ਰਤੀਸ਼ਤ ਵਿਦਿਆਰਥੀ ਬੋਰਡ ਦੇ ਇਮਤਿਹਾਨਾਂ ਵਿੱਚ ਪਾਸ ਹੋ ਸਕਣ ਅਤੇ ਵੱਧ ਤੋ ਵੱਧ ਹੁਸ਼ਿਆਰ ਵਿਦਿਆਰਥੀ ਮੈਰਿਟ ਵਿੱਚ ਆਉਣ ਅਤੇ ਅਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ।ਉਨ੍ਹਾਂ ਯੂਡਾਇਸ ਦੇ ਚਲ ਰਹੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਵੀ ਦਿੱਤੀ।ਸਮੂਹ ਸਕੂਲ ਮੁਖੀਆ ਨੂੰ ਸਕੂਲਾਂ ਵਿੱਚ ਜਾਰੀ ਹੋਈਆਂ ਵੱਖ-ਵੱਖ ਗ੍ਰਾਂਟਾ ਸਮੇਂ ਸਿਰ ਖਰਚ ਕਰਕੇ ਇਨ੍ਹਾਂ ਦਾ ਵਰਤੋਂ ਸਰਟੀਫੀਕੇਟ ਆਪਣੇ ਆਪਣੇ ਬਲਾਕ ਦਫ਼ਤਰਾਂ ਵਿਖੇ ਪੁੱਜਦਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਣਜੀਤ ਸਿੰਘ ਮਾਨ,ਸਹਾ. ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਨਿਰਭੈ ਸਿੰਘ ,ਜਤਿੰਦਰ ਸ਼ਰਮਾ, ਨੋਡਲ ਇੰਚਾਰਜ ਮਨਦੀਪ ਸਿੰਘ,ਬੀ.ਐਮ.ਟੀ ਨਵਨੀਤ ਸਿੰਘ ਸਮੇਤ ਸਮੂਹ ਸੈਂਟਰ ਹੈਡ ਟੀਚਰ ਹਾਜ਼ਰ ਸਨ