ਭੋਗ ’ਤੇ ਵਿਸ਼ੇਸ਼
ਰਾਜਪੁਰਾ (ਸਮਾਜ ਵੀਕਲੀ)- ਸਾਹਿਲਪ੍ਰੀਤ ਸਿੰਘ ਜੇਈ ਟਰਾਂਸਕੋ ਦਾ ਜਨਮ 27 ਮਾਰਚ 1994 ਨੂੰ ਮਾਤਾ ਸ਼੍ਰੀਮਤੀ ਲਵਪ੍ਰੀਤ ਕੌਰ ਦੀ ਕੁੱਖੋਂ ਤੇ ਪਿਤਾ ਰਿਟਾਇਰ SDO ਕੁਲਦੀਪ ਸਿੰਘ ਦੇ ਘਰ ਪਿੰਡ ਰਾਮਨਗਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿਖੇ ਹੋਇਆ। ਇਨਾਂ ਨੇ 10ਵੀਂ ਜਮਾਤ ਹੋਲੀਏਂਜਲ ਸਕੂਲ ਰਾਜਪੁਰਾ ਤੋਂ ਪਾਸ ਕੀਤੀ ਅਤੇ 12ਵੀ ਨਾਨ ਮੈਡੀਕਲ ਜਮਾਤ ਸਕਾਲਰ ਪਬਲਿਕ ਸਕੂਲ ਤੋਂ ਕੀਤੀ। ਸਾਹਿਲਪ੍ਰੀਤ ਸਿੰਘ ਨੇ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਇਲੈਕਟਰੀਕਲ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕੀਤੀ ਤੇ 2017 ’ਚ ਬਿਜਲੀ ਬੋਰਡ ’ਚ ਸਿੱਧੇ ਤੌਰ ’ਤੇ ਜੇਈ ਭਰਤੀ ਹੋਏ। ਇਨ੍ਹਾਂ ਨੇ ਆਪਣੀ ਸਰਵਿਸ ਬਤੌਰ ਜੇਈ 400KV ਗ੍ਰਿਡ ਪਿੰਡ ਚੰਦੁਆ ਤੋਂ ਸ਼ੁਰੂ ਕੀਤੀ ਤੇ 3 ਫ਼ਰਵਰੀ ਨੂੰ ਆਪਣੀ ਡਿਊਟੀ ਨਿਭਾਉਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ 4 ਦਿਨ PGI ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 7 ਫ਼ਰਵਰੀ ਨੂੰ ਆਪਣੇ ਮਾਪਿਆਂ, ਛੋਟੇ ਭਰਾ ਗੁਰਕੰਵਲ ਅਤੇ ਆਪਣੇ ਪਿਆਰਿਆਂ ਨੂੰ ਰੋਦਾ ਕੁਰਲਾਉਂਦਾ ਛੱਡ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਇੱਕ ਮਿਲਾਪੜਾ,ਸਾਉ ਅਤੇ ਨੇਕ ਦਿਲ ਇਨਸਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਇਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਮਿਤੀ 17 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ 10 ਵਜੇ ਸਵੇਰੇ ਉਨਾਂ ਦੇ ਨਿਵਾਸ ਅਸਥਾਨ 16A ਫੋਕਲ ਪੁਆਇੰਟ ਰਾਜਪੁਰਾ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਜੋਤਿ ਸਰੂਪ ਫੋਕਲ ਪੁਆਇੰਟ ਰਾਜਪੁਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
ਅਮਰਿੰਦਰ ਸਿੰਘ ਪ੍ਰਿੰਸ