ਜੀਵਨ ਜਾਚ ਕਮਾਈਏ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਗੁਰਬਾਣੀ ਗਾ ਸੁਣ ਵੀਚਾਰ ਕੇ ਮਨ ਵਿੱਚ ਵਸਾਈਏ
ਗੁਰਬਾਣੀ ਤੇ ਅਮਲ ਕਰਕੇ ਜੀਵਨ ਜਾਚ ਕਮਾਈਏ
ਗੁਰਬਾਣੀ ਸੁਣ ਵੀਚਾਰ ਕੇ ਮਨ ਮੈਲ ਦੂਰ ਭਜਾਈਏ
ਰੱਬੀ ਸਿਮਰਨ ਕਰਦਿਆਂ ਪੰਚ ਚੋਰਾਂ ਦੂਰ ਭਜਾਈਏ

ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਪੁੰਨ ਦਾਨ ਕਰਾਈਏ
ਲੋੜਵੰਦ ਜੀਵਾਂ ਦੀ ਸੇਵਾ ਦਾ ਕਦੇ ਮੌਕਾ ਨਾ ਖੁੰਝਾਈਏ
ਅਸੰਤ ਅਨਾੜੀ ਬਾਬਿਆਂ ਦੇ ਭੁੱਲ ਕੇ ਵੀ ਨਾ ਜਾਈਏ
ਸੱਚਾ ਸੁੱਖ ਪੂਰੇ ਗੁਰੂ ਜੀ ਦੀ ਸ਼ਰਣ ਵਿੱਚ ਹੀ ਪਾਈਏ

ਜਾਤਾਂ ਪਾਤਾਂ ਤੋਂ ਉੱਪਰ ਉੱਠੀਏ ਦੁਬਿਧਾ ਨਾ ਕਰਾਈਏ
ਚੁਗਲੀ ਨਿੰਦਿਆ ਕਰ ਕੇ ਮੂੰਹ ਕਾਲਾ ਨਾ ਕਰਾਈਏ
ਈਰਖਾ ਤੋਂ ਉੱਪਰ ਉੱਠ ਕੇ ਸਾਂਝ ਪਿਆਰ ਦੀ ਪਾਈਏ
ਫਿੱਕੇ ਸ਼ਬਦ ਬੋਲਕੇ ਪਾਪਾਂ ਦੇ ਭਾਗੀ ਨਾ ਬਣ ਜਾਈਏ

ਹਉਮੈ ਅਹੰਕਾਰ ਤੋਂ ਦੂਰ ਰਹਿ ਨਿਮਰਤਾ ਅਪਣਾਈਏ
ਭੈੜੇ ਨਸ਼ਿਆਂ ਦੇ ਮਾਰਗ ਕਦੇ ਭੁੱਲ ਕੇ ਵੀ ਨਾ ਜਾਈਏ
ਸਬਰ ਸ਼ੁਕਰ ਤੇ ਸ਼ੁਕਰਾਨਾ ਸਦਾ ਮਨ ਵਿੱਚ ਵਸਾਈਏ
ਭਾਣੇ ਵਿੱਚ ਰਹਿ ਕੇ ਖ਼ੁਸ਼ੀਆਂ ਗੁਰੂ ਜੀ ਦੀਆਂ ਪਾਈਏ

ਜੀਵ ਹੱਤਿਆ ਤੋਂ ਬਚਕੇ ਰਹੀਏ ਸਾਦਾ ਭੋਜਨ ਖਾਈਏ
ਜਤ ਸਤ ਵਿੱਚ ਰਹਿ ਪਰਿਵਾਰ ਨਾਲ ਵਫ਼ਾ ਨਿਭਾਈਏ
ਹੱਕ ਮਾਰਨ ਦਾ ਖ਼ਿਆਲ ਨਾ ਮਨ ਅੰਦਰ ਲਿਆਈਏ
ਇਕਬਾਲ ਪੂਰੇ ਸਤਿਗੁਰੂ ਅੱਗੇ ਸਦਾ ਸੀਸ ਨਿਵਾਈਏ

ਇਕਬਾਲ ਸਿੰਘ ਪੁੜੈਣ
8872897500

 

Previous articleਬੜੇ ਹੀ ਨੇਕ, ਨਿਮਰ ਅਤੇ ਸਾਉ ਸੁਭਾਅ ਦੇ ਮਾਲਕ ਸਨ: ਸਵ. ਸਾਹਿਲਪ੍ਰੀਤ ਸਿੰਘ
Next articleਮਾਂ ਬੋਲੀ —ਮਨੁੱਖ ਦੀ ਸਮਾਜਿਕ ਪਹਿਚਾਣ