ਕਰਨਾਲ ਸੰੰਘਰਸ਼ ਦੀ ਜਿੱਤ ਨਾਲ ਦਿੱਲੀ ਮੋਰਚਿਆਂ ’ਚ ਉਤਸ਼ਾਹ

ਨਵੀਂ ਦਿੱਲੀ (ਸਮਾਜ ਵੀਕਲੀ): ਕਿਸਾਨ ਜਥੇਬੰਦੀਆਂ ਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਅੱਜ ਹੋਏ ਸਮਝੌਤੇ ਨੇ ਕਿਸਾਨਾਂ ’ਚ ਜੋਸ਼ ਭਰ ਦਿੱਤਾ ਹੈ। ਪਹਿਲਾਂ ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ ਦੇ ਭਾਰੀ ਇਕੱਠ ਨੇ ਦਿੱਲੀ ਮੋਰਚਿਆਂ ਵਿੱਚ ਨਵੀਂ ਜਾਨ ਫੂਕ ਦਿੱਤੀ ਸੀ। ਬੀਕੇਯੂ ਡਕੌਂਦਾ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਏਕੇ ਦੀ ਕਿਵੇਂ ਜਿੱਤ ਹੁੰਦੀ ਹੈ, ਇਹ ਕਰਨਾਲ ਦੇ ਧਰਨੇ ਨੇ ਸਾਬਤ ਕਰ ਦਿੱਤਾ ਹੈ। ਕਿਸਾਨ ਆਗੂ ਕੰਵਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਹੱਕਾਂ ਲਈ ਗੰਭੀਰਤਾ ਨਾਲ ਲੜੇ ਜਾਂਦੇ ਘੋਲ਼ ਹਮੇਸ਼ਾਂ ਹੀ ਸਮਾਜਿਕ ਤਬਦੀਲੀ ਦਾ ਮੁੱਢ ਬੰਨ੍ਹਦੇ ਆਏ ਹਨ। ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸਾਨਾਂ ਨਾਲ ਟਕਰਾਉਣ ਦੇ ਨਤੀਜੇ ਉਸ ਲਈ ਸੁਖਾਵੇਂ ਨਹੀਂ ਹੋਣਗੇ। ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਆਰਐੱਸਐੱਸ ਦੀ ਕਿਸਾਨਾਂ ਨੂੰ ਵੰਡਣ ਦੀ ਹਰ ਚਾਲ ਪੁੱਠੀ ਪੈਣ ਲੱਗੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ’ਚ ਯੂਥ ਕਾਂਗਰਸੀ ਤੇ ਭਾਜਪਾ ਵਰਕਰ ਭਿੜੇ: ਇੱਟਾਂ-ਪੱਥਰ ਚੱਲੇ, ਪੁਲੀਸ ਨੇ ਲਾਠੀਚਾਰਜ ਕੀਤਾ
Next articleਮੁੰਬਈ: ਬਲਾਤਕਾਰ ਤੇ ਵਹਿਸ਼ੀਪੁਣੇ ਦਾ ਸ਼ਿਕਾਰ ਔਰਤ ਨੇ ਦਮ ਤੋੜਿਆ