ਦਲਿਤ ਸਾਹਿਤ ਸੈਂਟਰ ਅਤੇ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ.ਕਪੂਰਥਲਾ ਦਾ ਸਾਂਝਾ ਉੱਦਮ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਲਿਤ ਸਾਹਿਤ ਸੈਂਟਰ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ., ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ 14ਵੀਂ ਸਦੀ ਦੇ ਮਹਾਨ ਕ੍ਰਾਂਤੀਕਾਰੀ, ਸ਼ੋ੍ਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ 646ਵੇਂ ਗੁਰਪੁਰਬ ਨੂੰ ਸਮਰਪਿਤ ਮਿਸ਼ਨਰੀ ਕਿਤਾਬਾਂ ਦਾ ਬੁੱਕ ਸਟਾਲ ਬਗੈਰ ਕਿਸੇ ਲਾਭ ਤੋਂ ਲਗਾਇਆ ਗਿਆ। ਇਸ ਸ਼ੁੱਭ ਮੌਕੇ ਤੇ ਪੈਂਥਰ ਅਤੇ ਜੱਸਲ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਪਿੱਛਲੇ ਕਈ ਸਾਲਾਂ ਤੋਂ ਵੱਖ-ਵੱਖ ਸਮਾਗਮਾਂ ਵਿੱਚ ਆਮ ਲੋਕਾਂ ਨੂੰ ਇਤਿਹਾਸ ਨਾਲ ਜੋੜ ਕੇ ਸਾਹਿਤਕ ਪੱਖ ਤੋਂ ਮਜਬੂਤ ਬਣਾਉਣ ਦੇ ਮਕਸਦ ਲਈ ਕਿਤਾਬਾਂ ਦੇ ਸਟਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਪਰਿਵਰਤਨ ਲਈ ਸਾਹਿਤ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ।
ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਸ਼੍ਰੀਮਾਨ 108 ਸੰਤ ਨਿਰਮਲ ਦਾਸ ਜੀ ਅਵਾਦਾਨ ਵਾਲਿਆ ਨੇ ਕਿਹਾ ਗਿਆਨ ਵੰਡਣਾ ਸਭ ਤੋਂ ਵੱਡਾ ਪੁੰਨਦਾਨ ਹੈ, ਇਸ ਤੋਂ ਬਗੈਰ ਆਦਮੀ ਦੀ ਹੋਂਦ ਜਾਨਵਰਾਂ ਦੇ ਬਰਾਬਰ ਹੈ। ਡਾ. ਅੰਬੇਡਕਰ ਜੀ ਨੇ ਕਿਹਾ ਸੀ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਨਵੇਂ ਇਤਿਹਾਸ ਦਾ ਨਿਰਮਾਣ ਨਹੀਂ ਕਰ ਸਕਦੀਆਂ। ਭਵਿੱਖ ਦੇ ਨਿਰਮਾਣ ਲਈ ਸਾਨੂੰ ਸਾਹਿਤ ਨਾਲ ਆਪਣਾ ਨਾਤਾ ਜੋੜਨਾ ਚਾਹੀਦਾ ਹੈ। ਇਸ ਮੌਕੇ ਕਿਤਾਬਾਂ ਦੇ ਸਟਾਲ ਦੀ ਪ੍ਰਸ਼ੰਸਾ ਕਰਦੇ ਹੋਏ ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਮਾਨਯੋਗ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਗੁਰਪੁਰਬ ਦੇ ਸ਼ੁੱਭ ਦਿਹਾੜੇ ਕਿਤਾਬਾਂ ਦਾ ਲੰਗਰ ਲਗਾਉਣਾ ਮਹਾਨ ਕਾਰਜ ਹੈ। ਅਜਿਹੇ ਨੇਕ ਕਾਰਜ ਹਰੇਕ ਸਮਾਗਮਾਂ ਵਿੱਚ ਪ੍ਰਬੰਧਕਾਂ ਵੱਲੋਂ ਕਰਨੇ ਚਾਹੀਦੇ ਨੇ। ਸ਼੍ਰਿਮੋਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਗੁਰਪ੍ਰੀਤ ਕੌਰ ਰੂਹੀ, ਸੀਨੀਅਰ ਅਕਾਲੀ ਨੇਤਾ ਇੰਜੀਨੀਅਰ ਸਵਰਨ ਸਿੰਘ ਨੇ ਕਿਹਾ ਕਿ ਉਸਾਰੂ ਸਾਹਿਤ ਹੀ ਸਮਾਜ ਵਿੱਚ ਪ੍ਰੀਵਰਤਨ ਦਾ ਮੁੱਢ ਪੈਦਾ ਕਰਦਾ ਹੈ। ਦੂਰ ਸੰਚਾਰ ਦੇ ਯੁੱਗ ਵਿੱਚ ਪਾਠਕਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਦਲਿਤ ਸਾਹਿਤ ਸੈਂਟਰ ਤੇ ਅੰਬੇਡਕਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ।
ਇਨ੍ਹਾਂ ਤੋਂ ਇਲਾਵਾ, ਹਜੂਰੀ ਰਾਗੀ ਜਥਾ ਦਰਬਾਰ ਸਾਹਿਬ ਭਾਈ ਨਿਰਭੈ ਸਿੰਘ, ਡਿਪਟੀ ਸੀ ਐਮ ਈ ਕਿਸ਼ਨ ਸਿੰਘ, ਡਿਪਟੀ ਸੀ ਐਮ ਈ ਭਰਤ ਸਿੰਘ, ਡਿਪਟੀ ਐਫ ਐਂਡ ਸੀ ਏ ਓ ਦਿਲਬਾਗ ਸਿੰਘ, ਸੀਨੀਅਰ ਪਰਸਨਲ ਆਫਿਸਰ ਐਸ. ਪੀ. ਮੰਡਲ, ਵਰਕਸ ਮੈਨੇਜਰ ਇੰਦਰਜੀਤ ਸਿੰਘ, ਐਕਸੀਅਨ ਮਨਜੀਤ ਸਿੰਘ, ਆਰ ਸੀ ਐਫ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ, ਆਰ ਸੀ ਐਫ ਮੈਨਜ ਯੂਨੀਅਨ ਦੇ ਵਰਕਿੰਗ ਪ੍ਰਧਾਨ ਹਰੀ ਦੱਤ, ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਸੋਹਨ ਬੈਠਾ, ਓਬੀਸੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਉਮਾ ਸ਼ੰਕਰ ਸਿੰਘ ਧਾਰਮਿਕ, ਪਿੰਡ ਰਾਵਲ ਦੇ ਸਰਪੰਚ ਮਹਿੰਦਰ ਸਿੰਘ ਅਤੇ ਸਮਾਜ ਸੇਵਕ ਡਾ. ਜਨਕ ਰਾਜ ਭੁਲਾਣਾ ਆਦਿ ਨੇ ਭਰਪੂਰ ਪ੍ਰਸ਼ੰਸਾ ਕੀਤੀ। ਦਲਿਤ ਸਾਹਿਤ ਸੈਂਟਰ ਵੱਲੋਂ ਸਾਰੀਆਂ ਸਖਸ਼ੀਅਤਾਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਕਿਤਾਬਾਂ ਦੇ ਸਟਾਲ ਲਈ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਪੂਰਨ ਸਿੰਘ, ਦੇਸ ਰਾਜ, ਧਰਮਵੀਰ, ਅਮਰਜੀਤ ਸਿੰਘ ਮੱਲ, ਕਸ਼ਮੀਰ ਸਿੰਘ, ਸੁਭਾਸ਼ ਪਾਸਵਾਨ, ਸ਼ਿਵ ਕੁਮਾਰ, ਮਨਜੀਤ ਸਿੰਘ ਕੈਲਪੁਰੀਆ, ਕ੍ਰਿਸ਼ਨ ਸਿੰਘ, ਰਣਜੀਤ ਸਿੰਘ, ਸੁਰੇਸ਼ ਚੰਦਰ ਬੋਧ ਅਤੇ ਜੋਗਿੰਦਰ ਸਿੰਘ ਸਿੱਧੂ ਆਦਿ ਨੇ ਭਰਪੂਰ ਸਹਿਯੋਗ ਦਿੱਤਾ। ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਝਲਮਨ ਸਿੰਘ, ਸੀਨੀਅਰ ਉਪ ਪ੍ਰਧਾਨ ਨਰੇਸ਼ ਕੁਮਾਰ, ਕੈਸ਼ੀਅਰ ਰੂਪ ਲਾਲ ਅਤੇ ਉਪ ਪ੍ਰਧਾਨ ਅਮਰਜੀਤ ਸਿੰਘ ਆਦਿ ਨੇ ਦਲਿਤ ਸਾਹਿਤ ਸੈਂਟਰ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਸੁਸਾਇਟੀ ਦਾ ਕਿਤਾਬਾਂ ਦਾ ਸਟਾਲ ਲਗਾਏ ਜਾਣ ਤੇ ਧੰਨਵਾਦ ਕੀਤਾ।