ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਧਾਰਮਿਕ ਸਮਾਗਮ ਮੌਕੇ ਇੰਟਰ ਸਕੂਲ ਮੁਕਾਬਲੇ ਕਰਵਾਏ ਗਏ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਅਤੇ ਵਿਦਿਅਕ ਅਦਾਰੇ ਦੀ ਚੜ੍ਹਦੀ ਕਲਾ ਲਈ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਬਾਬਾ ਜਸਪਾਲ ਸਿੰਘ ਨੀਲਾ ਧਾਰਮਿਕ ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ, ਜਿਨ੍ਹਾਂ ਦਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸ਼ਾਸਕ ਇੰਜੀਨੀਅਰ ਨਿਮਰਤਾ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਗਾ ਅਤੇ ਸਟਾਫ਼ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਗਿਆਰਵੀਂ ਜਮਾਤ ਦੀ ਵਿਦਿਆਰਥਣ ਅਨੁਰੀਤ ਕੌਰ ਨੇ ਵਿਦਿਅਕ ਸੰਸਥਾਵਾਂ ਦੇ ਫਾਉਂਡਰ ਸਵ.ਆਤਮਾ ਸਿੰਘ ਦੀ ਜੀਵਨੀ ‘ਤੇ ਚਾਣਨਾ ਪਾਇਆ ।

ਇਸ ਦੌਰਾਨ ਇੰਟਰ ਸਕੂਲ ਵੱਖ ਵੱਖ ਧਾਰਮਿਕ ਪ੍ਰਤਯੋਗਿਤਾਵਾਂ ਦਾ ਆਯੋਜਨ ਵੀ ਕੀਤਾ ਗਿਆ । ਜਿਸ ਵਿਚ 10 ਸਕੂਲਾਂ ਨੇ ਵਿੱਚ ਭਾਗ ਲਿਆ । ਬਾਣੀ ਕੰਠ ਮੁਕਾਬਲੇ ਦੀ ਜੱਜਮੈਂਟ ਬਾਬਾ ਹਰਜਿੰਦਰ ਨੇ ਕੀਤੀ । ਜੂਨੀਅਰ ਗਰੁੱਪ ਵਿਚ ਕੇ ਆਰ ਜੀ ਡੀ ਏ ਵੀ ਪਬਲਿਕ ਸਕੂਲ ਕਪੂਰਥਲਾ ਦੀ ਮੀਸ਼ਹੀਤਾ ਰਾਣਾ ਪਹਿਲੇ ਸਥਾਨ ‘ਤੇ ਰਹੀ, ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਜਸਨਪ੍ਰੀਤ ਕੌਰ ਦੂਜੇ ਅਤੇ ਸੈਕਰਡ ਹਾਰਟ ਪਬਲਿਕ ਸਕੂਲ ਦਾ ਇਸ਼ਮੀਤ ਸਿੰਘ ਤੀਜੇ ਸਥਾਨ ‘ਤੇ ਰਿਹਾ । ਮਿਡਲ ਗਰੁੱਪ ਵਿੱਚ ਗੁਰੂ ਅਮਰਦਾਸ ਪਬਲਿਕ ਸਕੂਲ ਦਾ ਅਕਾਸ਼ਦੀਪ ਸਿੰਘ ਪਹਿਲੇ, ਐਸ ਪੀ ਪੀ ਐਸ ਕਾਨਵੈਂਟ ਸਕੂਲ ਬੇਗੋਵਾਲ ਦਾ ਸੁਰਜੀਤ ਸਿੰਘ ਦੂਜੇ ਅਤੇ ਲਿਟਲ ਏਂਜਲ ਸਕੂਲ ਕਪੂਰਥਲਾ ਦਾ ਅਭੀਜੋਤ ਸਿੰਘ ਤੀਜੇ ਸਥਾਨ ‘ਤੇ ਰਿਹਾ । ਸੀਨੀਅਰ ਗਰੁੱਪ ਵਿਚ ਸਪਰਿੰਗ ਡੇਲ ਪਬਲਿਕ ਸਕੂਲ ਕਪੂਰਥਲਾ ਦਾ ਗੁਰਕਮਲ ਸਿੰਘ ਪਹਿਲੇ, ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦਾ ਜੋਧਵੀਰ ਸਿੰਘ ਦੂਜੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦੀ ਜਸਮੀਤ ਕੌਰ ਤੀਜੇ ਸਥਾਨ ‘ਤੇ ਰਹੀ । ਲੇਖ ਪ੍ਰਤੀਯੋਗਤਾ ਦੀ ਜੱਜਮੈਂਟ ਰਣਜੀਤ ਸਿੰਘ ਨੇ ਕੀਤੀ । ਜੂਨੀਅਰ ਗਰੁਪ ਵਿੱਚ ਐਸ ਪੀ ਪੀ ਐਸ ਬੇਗੋਵਾਲ ਦੀ ਦਪਿੰਦਰ ਕੌਰ ਪਹਿਲੇ, ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਜਸਪ੍ਰੀਤ ਕੌਰ ਦੂਜੇ ਅਤੇ ਕੁਲਵੰਤ ਰਾਏ ਜੈਨ ਡੀ ਏ ਵੀ ਪਬਲਿਕ ਸਕੂਲ ਦੀ ਹਰਲੀਨ ਕੌਰ ਤੀਜੇ ਸਥਾਨ ‘ਤੇ ਰਹੀ ।

ਮਿਡਲ ਗਰੁੱਪ ਵਿੱਚ ਲਿਟਲ ਐਂਜਲ ਸਕੂਲ ਦਾ ਅਮਰ ਪ੍ਰਤਾਪ ਸਿੰਘ ਪਹਿਲੇ, ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਅੰਸ਼ਦੀਪ ਦੂਜੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦੀ ਜੈਸਮੀਨ ਕੌਰ ਤੀਜੇ ਸਥਾਨ ‘ਤੇ ਰਹੀ । ਸੀਨੀਅਰ ਗਰੁੱਪ ਵਿਚ ਕੁਲਵੰਤ ਰਾਏ ਜੈਨ ਡੀ ਏ ਵੀ ਪਬਲਿਕ ਸਕੂਲ ਦੀ ਜੀਆ ਚੁਗ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦੀ ਪਲਕਪ੍ਰੀਤ ਕੌਰ ਦੂਜੇ ਅਤੇ ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਨਵਨੀਤ ਕੌਰ ਤੀਜੇ ਸਥਾਨ ‘ਤੇ ਰਹੀ । ਦਸਤਾਰ ਪ੍ਰਤੀਯੋਗਤਾ ਦੀ ਜੱਜਮੈਂਟ ਅਮਰਜੀਤ ਸਿੰਘ ਨੇ ਕੀਤੀ । ਜੂਨੀਅਰ ਗਰੁੱਪ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਅਰਸ਼ਪ੍ਰੀਤ ਸਿੰਘ ਪਹਿਲੇ, ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦਾ ਅਰਮਾਨਦੀਪ ਸਿੰਘ ਦੂਜੇ ਅਤੇ ਕੇ ਆਰ ਜੇ ਡੀ ਏ ਵੀ ਪਬਲਿਕ ਸਕੂਲ ਦਾ ਮਨਕੀਰਤ ਸਿੰਘ ਤੀਜੇ ਸਥਾਨ ‘ਤੇ ਰਿਹਾ । ਮਿਡਲ ਗਰੁੱਪ ਵਿੱਚ ਸਪਰਿੰਗ ਡੇਲ ਪਬਲਿਕ ਸਕੂਲ ਦਾ ਜਸਪਾਲ ਸਿੰਘ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਇਸ਼ਾਨਪ੍ਰੀਤ ਦੂਜੇ ਅਤੇ ਐਸ ਪੀ ਪੀ ਐਸ ਬੇਗੋਵਾਲ ਦਾ ਅਭੀਜੀਤ ਸਿੰਘ ਤੀਜੇ ਸਥਾਨ ‘ਤੇ ਰਿਹਾ । ਸੀਨੀਅਰ ਗਰੁੱਪ ਵਿੱਚ ਮੇਜ਼ਬਾਨ ਸਕੂਲ ਦਾ ਸੁਪਨਦੀਪ ਸਿੰਘ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਅਭੀਜੋਤ ਸਿੰਘ ਦੂਜੇ ਅਤੇ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਦਾ ਪ੍ਰਭਪ੍ਰੀਤ ਸਿੰਘ ਤੀਜੇ ਸਥਾਨ ‘ਤੇ ਰਿਹਾ ।

ਪੇਂਟਿੰਗ ਪ੍ਰਤੀਯੋਗਤਾ ਦੀ ਜੱਜਮੈਂਟ ਸੁਖਵਿੰਦਰ ਸਿੰਘ ਖਾਲਸਾ ਸਕੂਲ ਨੇ ਕੀਤੀ । ਮਿਡਲ ਗਰੁੱਪ ਵਿਚ ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਅਸ਼ਮਨਪ੍ਰੀਤ ਕੌਰ ਪਹਿਲੇ, ਸਪਰਿੰਗ ਡੇਲ ਪਬਲਿਕ ਸਕੂਲ ਦਾ ਅਰਸ਼ਦੀਪ ਸਿੰਘ ਦੂਜੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦਾ ਸੁਖਮਨਪ੍ਰੀਤ ਸਿੰਘ ਤੀਜੇ ਸਥਾਨ ‘ਤੇ ਰਿਹਾ । ਸੀਨੀਅਰ ਗਰੁੱਪ ਵਿੱਚ ਮੇਜ਼ਬਾਨ ਸਕੂਲ ਦੀ ਪਲਕਪ੍ਰੀਤ ਕੌਰ ਪਹਿਲੇ, ਐਮ ਜੀ ਐਨ ਪਬਲਿਕ ਸਕੂਲ ਕਪੂਰਥਲਾ ਦੀ ਸਰਗੁਣ ਕੌਰ ਦੂਜੇ ਅਤੇ ਗੁਰੂ ਅਮਰਦਾਸ ਪਬਲਿਕ ਸਕੂਲ ਦਾ ਸਹਿਜਪ੍ਰੀਤ ਸਿੰਘ ਤੀਜੇ ਸਥਾਨ ‘ਤੇ ਰਿਹਾ । ਸ਼ਬਦ ਗਾਇਨ ਪ੍ਰਤੀਯੋਗਤਾ ਦੀ ਜੱਜਮੈਂਟ ਅਰਸ਼ਦੀਪ ਕੌਰ ਅਤੇ ਗੁਰਪ੍ਰੀਤ ਕੌਰ ਵੱਲੋਂ ਕੀਤੀ ਗਈ । ਜਿਸ ਵਿੱਚ ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਪਹਿਲੇ, ਐਸ ਪੀ ਪੀ ਐਸ ਕਾਨਵੇਟ ਸਕੂਲ ਬੇਗੋਵਾਲ ਦੂਜੇ ਅਤੇ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਤੀਜੇ ਸਥਾਨ ‘ਤੇ ਰਿਹਾ । ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਵ.ਸਰਦਾਰ ਆਤਮਾ ਸਿੰਘ ਨੇ ਇਲਾਕੇ ਦੇ ਬੱਚਿਆਂ ਲਈ ਜੋ ਵਿਦਿਆ ਦੇ ਮੰਦਰ ਖੋਲ੍ਹੇ ਹਨ । ਉਹ ਅੱਜ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਰਾਖੀ ਕਰਕੇ ਸਵ.ਸਰਦਾਰ ਆਤਮਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ, ਜੋ ਸਾਡੇ ਸਭ ਲਈ ਵੱਡੇ ਮਾਣ ਵਾਲੀ ਗੱਲ ਹੈ ।

 

Previous articleਭੈਣ ਇਕਦੀਸ਼ ਕੌਰ ਦਾ ਵਿਦਾਇਗੀ ਸਮਾਰੋਹ ਯਾਦਗਾਰੀ ਹੋ ਨਿਬੜਿਆ
Next articleਸ੍ਰੀ ਗੁਰੂ ਰਵਿਦਾਸ ਜੀ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਦੱਬੇ ਕੁਚਲੇ ਸਮਾਜ ਦੀ ਬਿਹਤਰੀ ਲਈ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ-ਅਵਤਾਰ ਹੀਰ