ਭੈਣ ਇਕਦੀਸ਼ ਕੌਰ ਦਾ ਵਿਦਾਇਗੀ ਸਮਾਰੋਹ ਯਾਦਗਾਰੀ ਹੋ ਨਿਬੜਿਆ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਤੀਸ਼ੀਲ, ਉੱਦਮੀ ਤੇ ਅਗਾਂਹ ਵਧੂ ਸੋਚ ਦੇ ਧਾਰਨੀ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਦੀ ਸੇਵਾ ਮੁਕਤੀ ਮੌਕੇ ਸਮੂਹ ਸਟਾਫ ਵੱਲੋਂ ਕਰਵਾਇਆ ਵਿਦਾਇਗੀ ਸਮਾਰੋਹ ਆਪਣੇ ਆਪ ਵਿੱਚ ਯਾਦਗਾਰੀ ਹੋ ਨਿੱਬੜਿਆ।ਇਸ ਵਿਦਾਇਗੀ ਸਮਾਰੋਹ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਅੰਗਰੇਜ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਪ੍ਰਿੰਸੀਪਲ ਇਕਦੀਸ਼ ਕੌਰ ਵੱਲੋਂ ਕੀਤੇ ਕੰਮਾਂ ਨੂੰ ਅਧਿਆਪਕ ਵਰਗ ਲਈ ਪ੍ਰੇਰਨਾ ਸਰੋਤ ਦੱਸਿਆ।ਮੰਚ ਸੰਚਾਲਨ ਕਰਦਿਆਂ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਭੈਣ ਇਕਦੀਸ਼ ਕੌਰ ਦੀ ਅਗਵਾਈ ਵਿੱਚ ਅਸੀਂ ਜ਼ੋ ਸੁਪਨਾ ਲਿਆ ਸੀ,ਉਹ ਪਰਮਾਤਮਾ ਦੇ ਆਸ਼ੀਰਵਾਦ ਸਦਕਾ ਤੇ ਦਾਨੀਆਂ, ਸਹਿਯੋਗੀਆਂ ਦੇ ਵਡਮੁੱਲੇ ਯੋਗਦਾਨ ਨਾਲ ਪੂਰਾ ਕਰ ਲਿਆ ਹੈ।ਸਮਾਗਮ ਦੌਰਾਨ ਹਰਵਿੰਦਰ ਸਿੰਘ, ਬਲਵਿੰਦਰ ਕੌਰ ਤੇ ਕੰਚਨ ਗੋਇਲ ਨੇ ਗੀਤਾਂ ਤੇ ਬੋਲੀਆਂ ਨਾਲ ਰੰਗ ਬੰਨ੍ਹਿਆ।

ਇਸ ਦੌਰਾਨ ਅੰਜਨ ਅੰਜੂ, ਸੁਖਵਿੰਦਰ ਕੌਰ ਮਡਾਹੜ, ਗਗਨਜੋਤ, ਚਰਨਦੀਪ ਕੌਰ, ਗੁਰਦੀਪ ਸਿੰਘ, ਲਖਵੀਰ ਸਿੰਘ, ਰਕੇਸ਼ ਕੁਮਾਰ ਪ੍ਰਿੰਸੀਪਲ ਦਿਆਲ ਸਿੰਘ, ਪ੍ਰਿੰਸੀਪਲ ਦੀਪਕ ਕੁਮਾਰ, ਰਿਟਾਇਰ ਡੀ ਈ ਓ ਮੈਡਮ ਇੰਦਰਜੀਤ ਕੌਰ ਗਿੱਲ, ਮੈਡਮ ਨੀਰਜਾ ਸੂਦ ਨੇ ਜਿਥੇ ਭੈਣ ਇਕਦੀਸ਼ ਕੌਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਹੀ ਉਹਨਾਂ ਦੇ ਨਿੱਘੇ ਸੁਭਾਅ ਬਾਰੇ ਚਾਨਣਾ ਪਾਇਆ। ਗਿਆਨੀ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸਕੂਲ ਸਟਾਫ ਵੱਲੋਂ ਪ੍ਰਿੰਸੀਪਲ ਇਕਦੀਸ਼ ਕੌਰ ਦੇ ਸਨਮਾਨ ਵਿੱਚ ਮਾਣ ਪੱਤਰ ਪੜ੍ਹਿਆ ਤੇ ਉਹਨਾਂ ਦੀਆਂ ਵਿਲੱਖਣ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸਮਾਗਮ ਦੌਰਾਨ ਬੋਲਦਿਆਂ ਪ੍ਰਿੰਸੀਪਲ ਇਕਦੀਸ਼ ਕੌਰ ਨੇ ਕਿਹਾ ਕੀ ਪਿਛਲੇ ਲਗਪਗ ਛੇ ਸਾਲ ਦੇ ਸਮੇਂ ਦੌਰਾਨ ਮੈਨੂੰ ਸਟਾਫ, ਨਗਰ ਨਿਵਾਸੀਆਂ ਅਤੇ ਵਿਦਿਆਰਥੀਆਂ ਤੋਂ ਜੋ ਸਹਿਯੋਗ ਮਿਲਿਆ ਉਹ ਮੇਰੇ ਲਈ ਅਭੁੱਲ ਨਿਸ਼ਾਨੀ ਹਨ। ਪਰਿਵਾਰ ਵੱਲੋਂ ਡਾਕਟਰ ਪੁਨੀਤ ਕੌਰ ਡਾਕਟਰ ਗੁਰਜੋਤ ਸਿੰਘ, ਰਛਪਾਲ ਸਿੰਘ ਤਰਨਤਾਰਨ ਤੇ ਰਣਧੀਰ ਸਿੰਘ ਧਨੌਲਾ ਨੇ ਵੀ ਪ੍ਰਿੰਸੀਪਲ ਇਕਦੀਸ਼ ਕੌਰ ਨੂੰ ਮਿਲੇ ਸਹਿਯੋਗ ਤੇ ਸਨਮਾਨ ਲਈ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਨਵਰਾਜ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਉਮੀਦ ਜਤਾਈ ਕਿ ਜਿਸ ਤਰ੍ਹਾਂ ਪ੍ਰਿੰਸੀਪਲ ਇਕਦੀਸ਼ ਕੌਰ ਨੇ ਸਾਡੀ ਅਗਵਾਈ ਕੀਤੀ ਹੈ, ਇਹ ਸੇਵਾ ਮੁਕਤੀ ਤੋਂ ਬਾਅਦ ਵੀ ਸਾਡੇ ਮਾਰਗ ਦਰਸ਼ਕ ਬਣੇ ਰਹਿਣਗੇ । ਇਸ ਮੌਕੇ ਗੁਰਦੀਪ ਸਿੰਘ, ਪਰਮਜੀਤ ਕੌਰ, ਨੈਣਾਂ ਦੱਤ, ਹਰਦੇਵ ਕੌਰ,ਸਵਿਤਾ ਕੁਮਾਰੀ, ਸ਼ਵੇਤਾ ਅਗਰਵਾਲ,ਦੀਪ ਸ਼ਿਖਾ, ਸੰਦੀਪ ਸਿੰਘ ਵੰਦਨਾ ਸਿੰਗਲਾ, ਪ੍ਰੀਤੀ ਰਾਣੀ,ਵਨੀਤੀ ਰਾਣੀ,ਭਰਤ ਸ਼ਰਮਾ,ਰਵੀ ਦੀਪ ਸਿੰਘ, ਰਜਨੀ ਬਾਲਾ, ਨਿਰਮਲ ਸਿੰਘ, ਰਕੇਸ਼ ਕੁਮਾਰ, ਸ਼ਮਸ਼ੇਰ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ।

 

Previous articleਸੂਰਜ ਤਾਂ ਰੋਜ਼ ਛਿਪਦੈ ਤੇ ਚੜੵਦਾ ਵੀ ਰੋਜ਼ ਏ, ਵੀਰ ਏਸਾ ਗਿਆ ਕੂਕਾ ਕਿ ਆਉਣਾ ਹੀ ਭੁੱਲ ਗਿਆ। ।
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਧਾਰਮਿਕ ਸਮਾਗਮ ਮੌਕੇ ਇੰਟਰ ਸਕੂਲ ਮੁਕਾਬਲੇ ਕਰਵਾਏ ਗਏ