ਪੀ ਟੀ ਆਈ ਹਰਪ੍ਰੀਤਪਾਲ ਸਿੰਘ ਵਧੀਆ ਖੇਡ ਤੇ ਅਧਿਆਪਨ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ

ਕਪੂਰਥਲਾ (ਸਮਾਜ ਵੀਕਲੀ) ( ਕੋੜਾ )- 74ਵੇ ਗਣਤੰਤਰ ਦਿਵਸ ਨੂੰ ਸਮਰਪਿਤ ਸਥਾਨਿਕ ਗੁਰੂ ਨਾਨਕ ਸਟੇਡੀਅਮ ਵਿਖੇ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿਲ੍ਹਾ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵੱਲੋਂ ਡੀ ਈ ਓ ( ਸੈਕੰਡਰੀ) ਕਪੂਰਥਲਾ ਦਲਜੀਤ ਕੌਰ, ਡਿਪਟੀ ਡੀ ਈ ਓ (ਸ) ਕਪੂਰਥਲਾ, ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ, ਜ਼ਿਲ੍ਹਾ ਖੇਡ ਕੋਆਰਡੀਨੇਟਰ ਸੁਖਵਿੰਦਰ ਸਿੰਘ ਖੱਸਣ ਅਤੇ ਮੁੱਖ ਅਧਿਆਪਕ ਅਤੇ ਡੀ ਟੀ ਐੱਫ ਦੇ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਕਪੁਰਥਲਾ ਜਯੋਤੀ ਮਹਿੰਦਰੂ ਦੀ ਹਾਜ਼ਰੀ ਦੌਰਾਨ ਸਰਕਾਰੀ ਹਾਈ ਸਕੂਲ ਦੇਵਲਾਂਵਾਲ਼ ( ਕਪੂਰਥਲਾ) ਦੇ ਪੀ ਟੀ ਆਈ ਹਰਪ੍ਰੀਤਪਾਲ ਸਿੰਘ ਨੂੰ ਵਧੀਆ ਖੇਡ ਤੇ ਅਧਿਆਪਨ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ ਤੌਰ ਉੱਤੇ ਸਨਮਾਨਿਤ ਕੀਤਾ ਗਿਆ ।

ਜਿਕਰਯੋਗ ਹੈ ਕਿ ਪੀ ਟੀ ਆਈ ਹਰਪ੍ਰੀਤਪਾਲ ਸਿੰਘ ਸਰਕਾਰੀ ਹਾਈ ਸਕੂਲ ਦੇਵਲਾਂਵਾਲ ( ਕਪੂਰਥਲਾ) ਵਿਖ਼ੇ ਪੀ ਟੀ ਆਈ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਵੱਲੋਂ ਪੜ੍ਹਾਈਆਂ ਜਾਂਦੀਆਂ ਜਮਾਤਾਂ ਦੇ ਸਾਲਾਨਾ ਨਤੀਜੇ ਬਹੁਤ ਵਧੀਆ ਆ ਰਹੇ ਹਨ ਅਤੇ ਪਿੰਡ ਦੇਵਲਾਂਵਾਲ਼ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਦੇਵਲਾਂਵਾਲ਼ ਵਿਖ਼ੇ ਖਿਡਾਉਂਦੇ ਅਤੇ ਪੜ੍ਹਾਉਂਦੇ ਹਨ । ਖਿਡਾਰੀ / ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ, ਪੀ ਟੀ ਆਈ ਹਰਪ੍ਰੀਤਪਾਲ ਸਿੰਘ ਦੇ ਪੜ੍ਹਾਉਣ ਅਤੇ ਖਿਡਾਉਣ ਦੇ ਤਰੀਕਿਆਂ ਤੋਂ ਪ੍ਰਭਾਵਿਤ ਅਤੇ ਸੰਤੁਸ਼ਟ ਹਨ।

 

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਸਾਇੰਸ ਮੇਲਾ ਤੇ ਕਲਾ ਪ੍ਰਦਰਸ਼ਨੀ ਲਗਾਈ
Next articleਪਿੰਡ ਮੂਸਾ ਵਿਖੇ ਆਂਗਣਵਾੜੀ ਵਰਕਰ ਪਰਉਪਕਾਰ ਕੌਰ ਦਾ ਸਨਮਾਨ