ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਕੱਲ੍ਹ ਸ਼ਾਮੀਂ ਫੇਸਬੁੱਕ ਤੇ ਮਨੁੱਖੀ ਭਾਵਨਾਵਾਂ ਦੀ ਕਦਰਦਾਨ ਵੱਲੋਂ ਮੇਰੇ ਪਰਿਵਾਰਕ ਜੀਵਨ ਤੇ ਮਾਰੀ ਅੰਦਰੂਨੀ ਝਾਤ ਵਿਚ ਸ਼ਬਦਾਂ ਰਾਹੀਂ ਮਾਰੀਆਂ ਤਾੜੀਆਂ, ਮੁਸਕਰਾਹਟ ਨਾਲ ਉਪਜਾਈ ਰੌਣਕ ਤੇ ਵਿਸ਼ੇਸ਼ਣਾਂ ਨਾਲ ਕੀਤੀ ਰੌਸ਼ਨੀ ਨੂੰ ਮਹਿਸੂਸ ਕੀਤਾ, ‘ਪ੍ਰਸ਼ੰਸਾ ਕਰਨੀ’, ਪ੍ਰਸ਼ੰਸਾ ਕਰਨ ਵਾਲੇ ਦਾ ਗੁਣ ਹੁੰਦਾ ਹੈ, ਮੈਂ ਮੇਰੀ ਔਕਾਤ ਤੋਂ ਪੂਰਨ ਤੌਰ ਜਾਣੂ ਹਾਂ। ਮੈਂ ਇਹੀ ਕਹਾਂਗਾ ਕਿ ਜਦੋਂ ਕੁਦਰਤ ਸਾਨੂੰ ਜ਼ਖ਼ਮ ਦਿੰਦੀ ਹੈ ਤਾਂ ਮੱਲ੍ਹਮ ਦੇਣਾ ਵੀ ਨਹੀਂ ਭੁੱਲਦੀ ਤੇ ਬਾਕੀ ਸਾਡੀਆਂ ਹੋਰ ਸਾਰੀਆਂ ਜ਼ਰੂਰਤਾਂ ਵੀ ਓਹੀ ਪੂਰੀਆਂ ਕਰਦੀ ਹੈ। ਧੰਨਵਾਦ ‘ਗੁਰੀ’ ਜੀ ਅੰਦਰੋਂ ਵਿਲਕਦੇ ਬਾਹਰੋਂ ਹੱਸਦਿਆਂ ਨੂੰ ਧਰਵਾਸ ਦੇਣ ਲਈ, ਪੜ੍ਹਿਓ ਜਰੂਰ ਕਿਸੇ ਨੂੰ ਬਿਨਾਂ ਮਿਲੇ ਲਿਖੇ ਅਹਿਸਾਸ…

ਮੈਂ ਫੇਸਬੁੱਕ ਤੇ ਆਹ ਇੱਕ ਅਦਭੁੱਤ ਤਸਵੀਰ ਦੇਖੀਂ, ਤਸਵੀਰ ਨੇ ਮੈਨੂੰ ਬੇਚੈਨ ਕਰ ਦਿੱਤਾ, ਇਸ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰਨ ਲਈ।

ਇੱਕ 17 ਸਾਲਾਂ ਦੇ ਪੂਰਨ ਅਪਾਹਜ ਬੇਟੇ ਨਾਲ ਉਸਦਾ ਹੱਸਦਾ ਪਰਿਵਾਰ ਤੇ ਹਾਂਸਾ ਵੀ ਨਕਲੀ ਨਹੀਂ।

ਇੱਕ ਗੱਲ ਤਾਂ ਸਾਫ਼ ਸੀ ਇਸ ਪਰਿਵਾਰ ਦੇ ਮੁਖੀ ਨੂੰ ਜ਼ਿੰਦਗੀ ਨੂੰ ਜੀਣਾ ਆਉਂਦਾ ਹੈ।

ਪਰਿਵਾਰ ਦੇ ਮੁਖੀ ਬਾਰੇ ਜਾਣਿਆ ਤਾਂ ਪਤਾ ਲੱਗਾ, ਉਸਦਾ ਸਮਾਜਿਕ ਸਰਕਲ ਬਹੁਤ ਵੱਡਾ ਸੀ ਤੇ ਉਹ ਬਹੁਪੱਖੀ ਸ਼ਖਸ਼ੀਅਤ ਦਾ ਮਾਲਿਕ ਵੀ ਹੈ।

ਇਸਦਾ ਖਿੜਿਆ ਹਾਂਸਾ ਤੇ ਦਿਲਕਸ਼ ਚਿਹਰਾ ਹਰ ਇਨਸਾਨ ਨੂੰ ਆਪਣਾ ਬਣਾਉਣ ਲਈ ਕਾਫ਼ੀ ਹੈ।

ਪਰ ਮੈਂ ਇਸ ਸਖਸ਼ੀਅਤ ਦੇ ਪਿੱਛੇ ਛੁੱਪੀ ਸ਼ਕਤੀ ਨੂੰ ਖੋਜ਼ ਰਹੀ ਸੀ।

ਮੱਧਵਰਗੀ ਪਰਿਵਾਰ ਇੱਕ ਅਪਾਹਜ ਤੇ ਦੋ ਹੋਰ ਬੱਚਿਆਂ ਦੀ ਵਧੀਆਂ ਪਰਵਰਿਸ਼ ਕਿਵੇਂ ਕਰ ਰਿਹਾ?
ਥੋੜੀ ਆਮਦਨੀ ‘ਚ ਗੁਜ਼ਾਰਾ ਤੋਰਦਿਆਂ ਤੇ ਜ਼ਿੰਦਗੀ ਦੇ ਲਫੇੜਿਆਂ ਨਾਲ ਦੋ-ਦੋ ਹੱਥ ਕਰਦਿਆ ਵੀ ਚਿਹਰੇ ਤੇ ਖੇੜੇ ਨੇ, ਸੱਚਮੁੱਚ ਇਹ ਕਿਸੇ ਕਲਾ ਤੇ ਘੱਟ ਨਹੀਂ।

ਮੁੱਖੀ ਦਾ ਇੰਨਾ ਖੁਸ਼ ਮਿਜਾਜ਼ ਰਹਿਣਾ, ਸੰਭਵ ਨਹੀਂ ਕਿ ਉਸ ਪਿੱਛੇ ਕੋਈ ਕੁਦਰਤੀ ਸ਼ਕਤੀ ਨਾ ਹੋਵੇ।

ਮਾਪੇ ਸਭ ਤੋਂ ਵੱਡੀ ਸ਼ਕਤੀ ਹੁੰਦੇ ਨੇ, ਪਰ ਉਸਦੀ ਨਾ ਮਾਂ, ਨਾ ਭੈਣ, ਨਾ ਕੋਈ ਭੂਆ, ਨਾ ਹੀ ਬਾਪੂ ਹੈ… ਨਾ ਹੀ ਆਰਥਿਕ ਪੱਖ ਬਹੁਤ ਜ਼ਿਆਦਾ ਮਜ਼ਬੂਤ ਹੈ। ਧਿਆਨ ਪਤਨੀ ਤੇ ਗਿਆ…

ਮੇਰੀ ਜਾਣਨ ਦੀ ਇੱਛਾ ਹੋਰ ਵੱਧ ਰਹੀ ਸੀ ਤਾਂ ਇਜਾਜ਼ਤ ਲੈ ਉਸ ਕਰਮਾਂ ਵਾਲੀ ਨੂੰ ਕਾਲ ਲਾ ਲਈ।

ਸਭ ਕੁੱਝ ਸਾਫ਼ ਸੀ ਇਹ ਉਹ ਸ਼ਕਤੀ ਸੀ ਜੋ ਸੂਰਜ ਦੀ ਤਰ੍ਹਾਂ ਚੰਨ, ਤਾਰੇ ਰੋਸ਼ਨ ਕਰ ਰਹੀ ਸੀ।

ਮਿਲਾਪੜੇ ਸੁਭਾਅ ਤੇ ਹਰ ਵੇਲੇ ‘ਜੀ ਆਇਆ ਨੂੰ’ ਕਹਿਣ ਵਾਲੀ

ਇਹ ‘ਅੰਮ੍ਰਿਤ’ ਨਾਮ ਦੀ ਕੁੜੀ ਅੰਮ੍ਰਿਤ ਵਾਂਗ ਗੁਣੀ ਏ।

ਜੋ ਹਰਫੂਲ ਭੁੱਲਰ ਦੀ ਬੈਕ ਬੌਨ ਬਣ ਖੜੀ ਏ।

ਇਸ ਸ਼ਖਸ਼ੀਅਤ ਪਿੱਛੇ ਇੱਕ ਵਿਸ਼ਾਲ ਸੋਚ, ਮਿਹਨਤਕਸ਼ ਇਨਸਾਨ ਤੇ ਸਮਰਪਣ ਏ।

ਜਿੰਨਾ ਵੀ ‘ਅੰਮ੍ਰਿਤ’ ਬਾਰੇ ਜਾਣਿਆ ਜ਼ਿੰਦਗੀ ਨਾਲ ਸ਼ਿਕਵੇ ਘੱਟਦੇ ਗਏ, ਕਈ ਗੁਣ ‘ਅੰਮ੍ਰਿਤ’ ਤੋਂ ਸਿੱਖੇ।

ਘਰ ਅਕਸਰ ਦੋਸਤ, ਜਾਣਕਾਰ ਤੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆਂ ਰਹਿੰਦਾ ਤੇ ‘ਅੰਮ੍ਰਿਤ’ ਦੀ ਦਿਲ ਖਿੱਚਵੀ ਸਮਾਇਲ ਤੇ ਆਉ-ਭਗਤ ਹਰਫੂਲ ਭਾਜੀ ਦੀ ਸ਼ਖਸ਼ੀਅਤ ਨੂੰ ਲਗਾਤਾਰ ਮਹਿਕਾਂ ਰਹੀ ਹੈ। ਘਰ ਤੋਂ ਮਿਲਿਆ ਸੁਹਿਰਦ ਮਾਹੌਲ ਸ਼ਖਸ਼ੀਅਤ ਨੂੰ ਹੋਰ ਨਿਖਾਰ ਬਖਸ਼ਦਾ ਹੈ।

ਹਰਫੂਲ ਭਾਜੀ ਇਸ ਤਰ੍ਹਾਂ ਈ ਸਮਾਜ ‘ਚ ਮਹਿਕ ਬਖੇਰਦੇ ਰਹਿਣ ਤੇ ਭੈਣ ‘ਅੰਮ੍ਰਿਤ’ ਇਸ ਤਰ੍ਹਾ ਈ ਹੱਸਦੀ ਵੱਸਦੀ ਤੇ ਉਨ੍ਹਾਂ ਦੀ ਬੈਕ ਬੌਨ ਬਣੀ ਰਹੇ।

ਸ਼ਾਲਾ! ਇਹ ਪਰਿਵਾਰ ਸਾਡੇ ਲਈ ਅਦਭੁੱਤ ਤੇ ਪ੍ਰੇਰਨਾ ਸਰੋਤ ਬਣਿਆ ਰਹੇ।

 Dilpreet Guri

 

Previous articleਸ਼ੁਭ ਸਵੇਰ ਦੋਸਤੋ,
Next articleਸ਼ੁਭ ਸਵੇਰ ਦੋਸਤੋ,