ਸਾਡਾ ਤਿਰੰਗਾ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਸਾਨੂੰ ਮਾਣ ਹੈ ਤਿਰੰਗੇ ਤੇ,
ਬੱਚਿਓ ਇਹ ਤਿੰਨ ਰੰਗੇ ਤੇ।
ਜਦ ਉੱਚਾ ਲਹਿਰਾਉਂਦਾ ਹੈ,
ਸਭ ਨੂੰ ਇਹ ਸਮਝਾਉਂਦਾ ਹੈ।
ਤਿੰਨੇ ਰੰਗ ਬੜੇ ਹੀ ਫੱਬਦੇ ਨੇ,
ਵਿੱਚ ਕਿੰਨੇ ਸੋਹਣੇ ਲੱਗਦੇ ਨੇ।
ਹੈ ਕੇਸਰੀ ਰੰਗ ਕੁਰਬਾਨੀ ਦਾ,
ਚਿੱਟਾ ਸ਼ਾਂਤ, ਨਿਸ਼ਾਨੀ ਦਾ।
ਹੈ ਹਰਾ ਰੰਗ ਖੁਸ਼ਹਾਲੀ ਦਾ,
ਮੇਰਾ ਦੇਸ਼ ਹੈ ਹਾਲੀ਼ ਪਾਲੀ਼ ਦਾ।
ਅਸ਼ੋਕ ਚੱਕਰ ਜੋ ਖੁਣਿਆ ਹੈ,
ਚੌਵੀ ਤੀਲੀਆਂ ਨੂੰ ਵਿੱਚ ਬੁਣਿਆ ਹੈ।
ਦਿਨ ਰਾਤ ਕਰਦਾ ਅਗਵਾਹੀ ਏ,
ਮਾਂ ਭਾਰਤ ਦਾ ਰਥਵਾਹੀ ਏ।
ਬੋਲੋ ਜੈ ਜਵਾਨ ਜੈ ਕਿਸਾਨ,
ਬੱਚਿਓ ਸਾਡਾ ਦੇਸ਼ ਮਹਾਨ।
ਪੱਤੋ, ਇਸ ਦੀ ਉੱਚੀ ਸ਼ਾਨ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਗਣਤੰਤਰ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਦਫਤਰ ਦੇ ਮੁੱਖ ਅਧਿਆਪਕ ਨੂੰ ਕੀਤਾ ਗਿਆ ਸਨਮਾਨਿਤ
Next articleਗਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ 2023 ਮਿਲੇਗਾ ਦੁਸਾਂਝ ਜੋੜੀ ਨੂੰ