(ਸਮਾਜ ਵੀਕਲੀ)
ਇਕ ਤੋਂ ਬਾਅਦ ਇਕ ਵਿਤਕਰਾ ਹੋ ਰਿਹਾ ,
ਸੂਰਬੀਰਾਂ ਤੇ ਬਹਾਦਰਾਂ ਦੇ ਪੰਜਾਬ ਨਾਲ।
ਮੋਦੀ ਸਾਹਬ, ਇਹ ਤੁਸੀਂ ਚੰਗਾ ਨ੍ਹੀਂ ਕਰ ਰਹੇ !
ਗੱਲ ਸਿਰੇ ਲੱਗਦੀ ਨ੍ਹੀਂ ਕਿਸੇ ਹਿਸਾਬ ਨਾਲ।
ਕਹਿੰਦੇ ਅੰਨ੍ਹਾਂ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ,
ਕਦੇ ਪਾਣੀਆਂ ਦੀ ਵੰਡ, ਜੀਐਸਟੀ, ਥਰਮਲ ਪਲਾਂਟਾਂ ਦਾ ਸਵਾਲ।
ਭਾਰਤ ਵਿੱਚ ਦੋਸਤਾਂ ਨੂੰ ਹੀ ਠਿਬੀਆਂ ਲਾਉਂਦੇ,
ਵਿਰੋਧੀਆਂ ਨੂੰ ਨਿਵਾਜਦੇ ਖੁੱਲ੍ਹੇ ਗੱਫੇ ਤੇ ਗਰਾਂਟਾਂ ਨਾਲ।
ਹੁਣ ਝਾਂਕੀਆਂ ਵਰਗੇ ਵਿਅਰਥ ਸੋ਼ਅ ਚ ਵੀ ਵਿਤਕਰਾ,
ਇਸ ਨਾਲ ਪੰਜਾਬ ਨੂੰ ਕੋਈ ਫ਼ਰਕ ਨੀਂ ਪੈਂਦਾ।
ਦੁਨੀਆਂ ਚ ਪਹਿਲਾਂ ਹੀ ਬੱਲੇ-ਬੱਲੇ ਹੈ ਪੰਜਾਬ ਦੀ
ਆਆਪ ਤੋਂ ਚੂਲਾਂ ਹਿਲਾ ਕੇ ਹੀ ਥੋਡਾ ਛੁਟਣਾ ਪੈਂਡਾ।
ਪੰਜਾਬੀਆਂ ਨੂੰ ਖੈਰਾਤ ਮੰਗਣੀ ਨ੍ਹੀਂ ਆਉਂਦੀ,
ਹੱਕ ਮੰਗਦੇ ਨੇ ਕੀਤੀਆਂ ਕੁਰਬਾਨੀਆਂ ਦਾ।
ਚਾਪਲੂਸਾਂ ਦੇ ਸਿਰ ਤੇ ਅਧਾਰ ਬਣਾ ਰੱਖਿਆ,
ਢਹਿ ਜਾਣਾ ਇਹ ਮਹਿਲ ਹੇਰਾ ਫੇਰੀਆਂ ਤੇ ਝੱਕਾਨੀਆਂ ਦਾ।
ਸੁਹਿਰਦ ਤੇ ਇਮਾਨਦਾਰ ਸਰਕਾਰ ਹੈ ਮਾਨ ਦੀ,
ਰੁੱਸਿਆ ਨੂੰ ਮਨਾ ਲੈਣ ਚ ਹੀ ਇਹਨਾਂ ਦੀ ਸ਼ਾਨ ਜੀ।
ਜਿਹੜੇ ਥੰਮ ਤੁਸੀਂ ਪੁੱਟ ਕੇ ਲੈ ਗਏ ਬੀਜੇਪੀ ਚ,
ਪੰਜਾਬ ਚ ਨ੍ਹੀ ਰਹਿਣੀ ਇਨ੍ਹਾਂ ਦੀ ਕਮਾਨ ਜੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639