ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਉਘੇ ਸਮਾਜ ਸੇਵੀ ਤੇ ਕਿਸਾਨ ਆਗੂ ਸਰਬਨ ਸਿੰਘ ਜੱਜ ਨੇ ਪ੍ਰੈਸ ਬਿਆਨ ਦਿੰਦਿਆਂ ਅਜੋਕੇ ਸਮੇਂ ਵਿਚ ਕਿਸਾਨ ਦੀ ਤਰਸਯੋਗ ਹਾਲਤ ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਨੋਜਵਾਨ ਪੀੜੀ ਕਿਸਾਨੀ ਤੋਂ ਪਹਿਲਾਂ ਹੀ ਕਿਨਾਰਾ ਕਰਕੇ ਵਿਦੇਸ਼ ਜਾ ਰਹੀ ਹੈ। ਵੇਸੇ ਵੀ ਕਿਸਾਨੀ ਨੂੰ ਲਾਹੇਵੰਦ ਧੰਦਾ ਨਹੀਂ ਰਿਹਾ ਜਾ ਸਕਦਾ। ਇਸ ਵਾਰ ਕਣਕ ਦੀ ਫ਼ਸਲ ਦੇ ਝਾੜ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਆਏ ਦਿਨ ਚੜੋ ਖਤੀ ਵਿਚ ਜ਼ਮੀਨਾਂ ਦੇ ਵਧ ਰਹੇ ਠੇਕੇ ਵੀ ਚਿੰਤਾ ਦਾ ਵਿਸ਼ਾ ਹਨ। ਤੇ ਇਹੀ ਕਾਰਨ ਹੈ ਕਿ ਬਿਨਾਂ ਸੋਚ ਵਿਚਾਰ ਕੀਤੇ ਮਹਿੰਗੇ ਰੇਟ ਠੇਕੇ ਤੇ ਲਈ ਜ਼ਮੀਨ ਵਿੱਚ ਠੇਕਾ ਪੂਰਾ ਨਾ ਹੋਣ ਕਾਰਨ ਕਿਸਾਨ ਕਰਜ਼ੇ ਦੀ ਪੰਡ ਸਿਰ ਤੇ ਚੁੱਕ ਰਿਹਾ ਹੈ। ਕਈ ਕਿਸਾਨ ਠੇਕੇ ਤੇ ਜ਼ਮੀਨਾਂ ਲੈਂਦੇ ਲੈਂਦੇ ਆਪਣੀਆ ਵੀ ਵੇਚ ਚੁੱਕੇ ਹਨ।
ਤੇ ਕਈ ਖੇਤੀ ਵਿਚ ਘਾਟਾ ਖਾ ਕੇ ਖੁਦਕੁਸ਼ੀ ਦਾ ਰਾਹ ਅਪਣਾ ਚੁੱਕੇ ਹਨ। ਤੂੜੀ ਮਹਿੰਗੀ ਹੋਣ ਕਰਕੇ ਤੇ ਦੁੱਧ ਵਿੱਚ ਪਰੋਫਟ ਨਾ ਹੋਣ ਕਰਕੇ ਖਰਚੇ ਕਾਰਨ ਦੁਧ ਦੀਆਂ ਡੇਹਰੀਆ ਬੰਦ ਹੋ ਰਹੀਆਂ ਹਨ। ਜੱਜ ਸਾਬ ਨੇ ਕਿਹਾ ਕਿ ਇਸ ਵਾਰ ਵੀ ਝੋਨੇ ਦੀ ਫ਼ਸਲ ਤੋਂ ਪਹਿਲਾਂ ਹੀ ਡੀ ਏ ਪੀ ਖਾਦ ਦੇ ਰੇਟ ਅਤੇ ਡੀਜ਼ਲ ਦੇ ਰੇਟ ਅਸਮਾਨੀ ਚੜ੍ਹ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਸਮੇਂ ਕਿਸਾਨਾਂ ਦੀ ਬਾਂਹ ਫੜਨ ਦੀ ਲੋੜ ਹੈ। ਇਸ ਲਈ ਸਰਕਾਰ ਸਬਸਿਡੀ ਤੇ ਕਿਸਾਨਾਂ ਨੂੰ ਸੋਲਰ ਪਾਵਰ ਕੁਨੈਕਸ਼ਨ ਵੱਧ ਤੋਂ ਵੱਧ ਸਬਸਿਡੀ ਤੇ ਮਹੱਈਆ ਕਰਵਾਏ। ਇਹ ਸਕੀਮ ਘਰਾਂ ਲਈ ਵੀ ਲਾਗੂ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਫਸਲ ਦੇ ਘਟ ਝਾੜ ਕਾਰਨ ਜਾਂ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਅਤੇ ਕਿਸਾਨ ਤੇ ਕਿਰਸਾਨੀ ਨੂੰ ਬਾਂਹ ਫੜਕੇ ਸੰਕਟ ਵਿਚੋਂ ਕੱਢੇਂ ਇਸ ਦੇ ਨਾਲ ਵਧ ਤੋਂ ਵਧ ਵਰਕਸ਼ਾਪਾਂ ਲਗਾ ਕੇ ਕਿਸਾਨ ਪਰਿਵਾਰਾਂ ਨੂੰ ਕਿਤਾ ਮੁਖੀ ਕੋਰਸਾਂ ਨਾਲ ਜੋੜਿਆ ਜਾਵੇ ਤਾਂ ਕਿ ਛੋਟੇ ਤੇ ਗਰੀਬ ਕਿਸਾਨ ਦਾ ਜੀਵਨ ਖੁਸ਼ਹਾਲ ਹੋ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly