(ਸਮਾਜ ਵੀਕਲੀ)
ਬਾਦਸ਼ਾਹ ਦੇ ਵਾਂਗ ਵਿਚਰਣ, ਸਾਬਕਾ ਵਧਾਇਕ, ਮੰਤਰੀ
ਕਰਦੇ ਮੁਫ਼ਤ ‘ ਚ ਨੌਕਰ ਖਿਦਮਤ, ਚੁਣਵੇਂ ਜਵਾਨ ਸੰਤਰੀ
ਧੀਆਂ ਪੁੱਤਾਂ ਨੂੰ ਗੁਲਾਮ ਕਰਿਆ, ਦੋ ਟਕੇ ਦੇ ਬਦਮਾਸ਼ਾਂ ਦੇ
ਨੀਤੀ ਕੈਸੀ ਸਰਕਾਰ ਦੀ ਹੈ, ਕੈਸੀ ਵਿਵਸਥਾ ਹੈ ਏ ਤੰਤਰੀ
ਚੁਣੇ ਦੇਸ਼ ਚਲਾਉਣ ਵਾਲੇ, ਸ਼ੁਦਾਈ ਲੋਕਾਂ ਨੂੰ ਬਣਾਉਣ ਵਾਲੇ
ਤੁਰਦੇ ਨੇ ਪਾਂਡਿਆਂ ਨੂੰ ਪੁੱਛ, ਤਿੱਥਾਂ ਵਿਚਾਰ,ਖੋਲ ਖੋਲ ਯੰਤਰੀ
ਬਚਾਓ ਭਾਰਤ ਪਖੰਡੀਆਂ ਤੋਂ, ਹਾੜਾ ਮਨੁੱਖਤਾ ਨੂੰ “ਰੇਤਗੜੵ ”
ਰਾਗ਼ ਵਿਰਲਾਪ ਦੇ ਵਜਾਉਣ ਲੱਗੇ,”ਬਾਲੀ” ਹਾਕਮ ਵਯੰਤਰੀ
ਬਾਲੀ ਰੇਤਗੜੵ
+919465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly