ਨਤ ਮਸਤਕ ਹੁੰਦਾ ਹਾਂ

(ਸਮਾਜ ਵੀਕਲੀ)

ਨਤ ਮਸਤਕ ਹੁੰਦਾ ਹਾਂ
ਤੇਰੀ ਸਮਝ ਸੂਝ ਨੂੰ
ਸਿਰ ਝਕਾਉਂਦਾ ਹਾਂ
ਤੇਰੀ ਸੂਝ ਬੂਝ ਨੂੰ
ਇਹ ਸੂਝ ਜੋ ਬਾ ਕਮਾਲ
ਬਾਕਮਾਲ ਕੀ
ਸੋ ਨਿਹਾਲ
ਸਿਖਰ ਕਮਾਲ
ਤੋੜ ਤੁਰਦੀ ਹੈ
ਭਰਮਾਂ ਦੇ ਜਾਲ਼ ।

ਇਹ ਜਾਲ਼ ਜੋ
ਸਾਹਵੇਂ ਖਲੋ ਗਿਆ ਹੈ
ਸਿਖਰਾਂ ਤਾਂਈ ਛੋਹ ਗਿਆ ਹੈ
ਸਭ ਕੁਝ ਖੋ ਗਿਆ ਹੈ
ਸਮੋ ਗਿਆ ਹੈ
ਸਤ੍ਹਾ ਦੀ ਬੁੱਕਲ ‘ਚ
ਜਿਸ ਨੂੰ ਤੂੰ ਦਿੱਤੀ ਵੰਗਾਰ
ਅੱਜ ਦੇ ਨੇ ਜੋ ਪੈਰੋਕਾਰ
ਬਣ ਚੁੱਕੇ ਨੇ ਇਸ ਦਾ ਸਿੰਗਾਰ
ਤਿੱਖੀ ਹੈ ਜਿਸ ਦੀ ਧਾਰ
ਲੁੱਟਾਂ ਖੋਹਾ ਦੀ ਪੈਂਦੀ ਮਾਰ
ਚਾਨਣ ਖਪਾ ਲਿਆ ਹੈ
ਉੜਦੀਆਂ ਧੂਫਾਂ
ਮਾਰਨ ਲਲਕਾਰੇ ਤੇ ਗੂੰਜਣ ਕੂਕਾਂ
ਮਤ ਦਬ ਗਈ ਹੈ
ਬਾਬਾ ਹੇਠ ਸਰੂਪਾਂ
ਵਿੱਚ ਚੁਰਾਹੇ ਕਰਨ ਵਿਖਾਵਾ
ਮਨ ਮੇਰੇ ਨੂੰ ਖਾ ਗਿਆ ਹਾਵਾ।

ਇਹ ਅਵਾਮ
ਕੀ ਤੋਂ ਕੀ ਬਣ ਗਿਆ ਹੈ
ਭੋਰਾ ਨਾ ਮੰਨੇ
ਜੋ ਤੂੰ ਕਿਹਾ ਹੈ
ਇਹ ਹਰ ਵਰਜਣਾ ਨੂੰ
ਕਰ ਗਿਆ ਪਾਰ
ਤਦੇ ਅਸਮਾਨ ਛੂਹ ਗਿਆ
ਇਹ ਨਿਘਾਰ
ਜਦ ਵੀ ਕੋਈ
ਸੰਵਾਦ ਰਚਾਉਂਦਾ
ਤੂੰ ਬਾਬਾ ਬੜੇ ਚੇਤੇ ਆਉਂਦਾ
ਵਿੱਚ ਚੇਤੇ ਹੈ ਵਾਸਾ ਤੇਰਾ
ਮੈ ਨਾਨਕ ਦਾ ਨਾਨਕ ਮੇਰਾ
ਅਮਲ ਜੇ ਕਰੀਏ
ਫੇਰ ਕਾਹਦਾ ਝੇੜਾ।

ਡਾ ਮੇਹਰ ਮਾਣਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਵਨ ਸਾਥੀ ਦੀ ਅਹਿਮੀਅਤ
Next articleਸ਼ੱਕ ਵਾਲੇ ਚਿਹਰੇ